ਚੰਡੀਗੜ੍ਹ, 27 ਅਕਤੂਬਰ, 2021: ਸ਼੍ਰੋਮਣੀ ਅਕਾਲੀ ਦਲ ਨੇ ਬੀ ਐਸ ਐਫ ਦੇ ਮਾਮਲੇ ’ਤੇ ਹੋਈ ਸਰਬ ਪਾਰਟੀ ਮੀਟਿੰਗ ਦੀ ਕਾਰਵਾਈ ਵਿਚੋਂ ਚੋਣਵੀਂ ਵੀਡੀਓ ਲੀਕ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਮੀਟਿੰਗ ਦੀ ਸਾਰੀ ਵੀਡੀਓ ਜਾਰੀ ਕੀਤੀ ਜਾਵੇ।
ਇਕ ਟਵੀਟ ਵਿਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਸਰਬ ਪਾਰਟੀ ਮੀਟਿੰਗ ਵਿਚੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਭਾਸ਼ਣ ਦੀ ਵੀਡੀਓ ਲੀਕ ਕਰਨ ਦੀ ਨਿੰਦਾ ਕਰਦਾ ਹੈ। ਉਹਨਾਂ ਨੇ ਚੰਨੀ ਤੋਂ ਮੰਗ ਕੀਤੀ ਕਿ ਮੀਟਿੰਗ ਦੀ ਸਾਰੀ ਵੀਡੀਓ ਜਾਰੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੀਟਿੰਗ ਵਿਚ ਕਿਸਨੇ ਪੰਜਾਬ ਦੇ ਹੱਕ ਵਿਚ ਕੀ ਬੋਲਿਆ ਹੈ।
ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਮੀਟਿੰਗ ਵਿਚ ਆਪਣੇ ਭਾਸ਼ਣ ਦੀ ਵੀਡੀਓ ਟਵੀਟ ਕੀਤੀ ਹੈ।