ਸਰੀ, 17 ਜੂਨ 2020-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਆਪਣਾ ਪਹਿਲਾ ਆਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਟੈਰੋਸ ਤੋਂ ਪ੍ਰਸਿੱਧ ਸਾਹਿਤਕਾਰ ਰਵਿੰਦਰ ਰਵੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਸਭਾ ਦੇ ਪ੍ਰਧਾਨ ਬਿੱਕਰ ਸਿੰਘ ਖੋਸਾ ਦੇ ਸਵਾਗਤ ਸ਼ਬਦਾਂ ਉਪਰੰਤ ਮੀਤ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਲੇਖਕ ਜੀਵਨ ਸਿੰਘ ਰਾਮਪੁਰੀ ਅਤੇ ਬਲਬੀਰ ਸੰਘਾ ਦੀ ਪਤਨੀ ਦੀ ਅਚਾਨਕ ਮੌਤ ਉਪਰ ਸ਼ੋਕ ਮਤਾ ਪੇਸ਼ ਕੀਤਾ ਅਤੇ ਸਭਾ ਵੱਲੋਂ ਦੋਹਾਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਕਵੀ ਦਰਬਾਰ ਵਿਚ ਪ੍ਰਸਿੱਧ ਬਹੁਪੱਖੀ ਲੇਖਕ ਰਵਿੰਦਰ ਰਵੀ, ਬਿੱਕਰ ਸਿੰਘ ਖੋਸਾ, ਪ੍ਰਿਤਪਾਲ ਸਿੰਘ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਰੂਪਿੰਦਰ ਰੂਪੀ, ਸੁਰਜੀਤ ਸਿੰਘ ਮਾਧੋਪੁਰੀ, ਅਮਰੀਕ ਸਿੰਘ ਲੇਲ੍ਹ, ਹਰਸ਼ਰਨ ਕੌਰ, ਗੁਰਮੀਤ ਸਿੰਘ ਸਿੱਧੂ, ਇੰਦਰਜੀਤ ਸਿੰਘ ਧਾਮੀ, ਕ੍ਰਿਸ਼ਨ ਭਨੋਟ, ਬਿੰਦੂ ਮਠਾਰੂ ਅਤੇ ਰਾਜਵੰਤ ਚਿਲਾਨਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਕਵੀ ਦਰਬਾਰ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।