ਮੈਲਬੋਰਨ, 16 ਜੂਨ-ਕ੍ਰਿਕਟ ਆਸ਼ਟਰੇਲੀਆ ਦੇ ਚੇਅਰਮੈਨ ਅਰਲ ਏਡਿੰਗਸ ਨੇ ਸਵੀਕਾਰ ਕੀਤਾ ਕਿ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਇਸ ਸਾਲ ਟੀ-20 ਵਿਸ਼ਵ ਕੱਪ ਦਾ ਆਯੋਜਨ ‘ਬੇਤੁਕਾ’ ਹੈ ਕਿਉਂਕਿ 16 ਟੀਮਾਂ ਦਾ ਇੱਥੇ ਆਉਣਾ ਅਸੰਭਵ ਹੈ| ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੂਰਨਾਮੈਟ ਦੇ ਬਾਰੇ ਵਿਚ ਆਈ. ਸੀ. ਸੀ. ਨੂੰ ਫੈਸਲਾ ਲੈਣਾ ਹੈ| ਕੋਰੋਨਾ ਮਹਾਮਾਰੀ ਕਾਰਨ ਕਈ ਦੇਸ਼ਾਂ ਵਿਚ ਯਾਤਰਾ ਤੇ ਪਾਬੰਦੀਆਂ ਹਨ|
ਉਹਨਾਂ ਨੇ ਵੀਡੀਓ ਕਾਨਫਰੰਸ ਵਿਚ ਕਿਹਾ ਕਿ ”ਮੈਂ ਤਾਂ ਇਹੀ ਕਹਾਂਗਾ ਕਿ ਇਹ ਮੁਸ਼ਕਿਲ ਹੈ| 16 ਟੀਮਾਂ ਨੂੰ ਆਸਟਰੇਲੀਆ ਲਿਆਉਣਾ ਆਸਾਨ ਨਹੀਂ ਹੈ, ਜਦਕਿ ਕਈ ਦੇਸ਼ਾਂ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ|” ਆਈ. ਸੀ. ਸੀ. ਨੇ ਪਿਛਲੇ ਹਫਤੇ ਬੋਰਡ ਮੀਟਿੰਗ ਤੋਂ ਬਾਅਦ ਇਸ ਟੂਰਨਾਮੈਂਟ ਦਾ ਫੈਸਲਾ ਇਕ ਮਹੀਨੇ ਲਈ ਲਟਕਾ ਦਿੱਤਾ ਸੀ| ਅਜਿਹੀਆਂ ਅਟਕਲਾਂ ਹਨ ਕਿ ਟੂਰਨਾਮੈਂਟ ਮੁਲਤਵੀ ਹੋ ਸਕਦਾ ਹੈ ਅਤੇ ਉਸ ਸਮੇਂ ਆਈ. ਪੀ. ਐਲ. ਦਾ ਆਯੋਜਨ ਕਰਾਇਆ ਜਾਵੇਗਾ| ਆਸਟਰੇਲੀਆ ਵਿੱਚ ਹਾਲਾਂਕਿ ਮਹਾਮਾਰੀ ਤੇ ਕਾਬੂ ਪਾ ਲਿਆ ਗਿਆ ਹੈ|