ਸੁਲਤਾਨਪੁਰ ਲੋਧੀ/ ਫਰਾਂਸ 13 ਅਕਤੂਬਰ 2021-ਪੂਰੀ ਦੁਨੀਆਂ ਵਿੱਚ ਪੰਜਾਬੀਆਂ ਨੂੰ ਉਨਾਂ ਦੀ ਮਹਿਮਾਨ ਨਿਵਾਜ਼ੀ ਕਰਕੇ ਜਾਣਿਆਂ ਅਤੇ ਪਛਾਣਿਆ ਜਾਂਦਾ ਹੈ। ਪੰਜਾਬੀਆਂ ਦੀ ਹਰ ਗੱਲ ਹੀ ਨਿਰਾਲੀ ਹੈ । ਇਹਨਾਂ ਦਾ ਖਾਣਾ ਪੀਣਾ, ਇਹਨਾਂ ਦੀ ਮਹਿਮਾਨ ਨਿਵਾਜ਼ੀ, ਇਹਨਾਂ ਦੇ ਲੋਕ ਸਭ ਤੋਂ ਵੱਡੀ ਗੱਲ ਪੰਜਾਬੀਆਂ ਦਾ ਟੇਲੈਂਟ। ਇਸੇ ਲਈ ਤਾਂ ਕਹਿੰਦੇ ਨੇ ਕਿ ਪੰਜਾਬੀਆਂ ਦੀ ਪ੍ਰਾਹੁਣਾਚਾਰੀ ਦੀ ਮਿਲਾਸ ਲਾਜਵਾਬ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਟੂਰਿਜਮ ਦੇ ਪ੍ਰੈਜ਼ੀਡੈਂਟ ਜੀਨ ਏਰੀਕ ਡੁਲੀਕ ਵੱਲੋਂ ਇੰਡੀਅਨ ਰੈਸਟੋਰੈਂਟ ਮਸਾਲਾ ਲੋਜ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਕੀਤਾ ਗਿਆ। ਬੀਤੇ ਦਿਨੀਂ ਇੰਡੀਅਨ ਰੈਸਟੋਰੈਂਟ ਮਸਾਲਾ ਲੋਂਜ ਜੋ ਕਿ ਫਰਾਂਸ ਵਿਚ ਪੈਰਿਸ ਤੋ 10 ਕਿਲੋਮੀਟਰ ਦੀ ਦੂਰੀ ਤੇ ਨਿਊਸੀ ਲੇ ਗਰੇਡ ਵਿਚ ਸਥਿਤ ਹੈ। ਉਸ ਨੂੰ ਸ਼ਹਿਰ ਦਾ ਬੈਸਟ ਇਨੰਡੀਅਨ ਰੈਸਟੋਰੈਂਟ ਚੁਣਿਆ ਗਿਆ ।
ਇਸ ਰੈਸਟੋਰੈਂਟ ਨੂੰ ਗੋਲਡਨ ਫੋਰਕ ਨਾਲ ਸਨਮਾਨਿਤ ਕੀਤਾ ਗਿਆ। ਇਹ ਰੈਸਟੋਰੈਂਟ ਸ਼ੈਲੀ ਸਿੰਘ ਤੇ ਜਸਪ੍ਰੀਤ ਕੌਰ ਦੀ ਨਿਗਰਾਨੀ ਹੇਠ ਚਲ ਰਿਹਾ ਹੈ। ਇਸ ਰੈਸਟੋਰੈਂਟ ਦੇ ਸ਼ੈਫ ਮਿਸਟਰ ਅਨੀਲ ਕੁਮਾਰ ਸ਼ਰਮਾ ਨੂੰ ਇੰਟਰਨੈਸ਼ਨਲ ਕੁਜੀਨ ਸ਼ੈਫ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਇਹ ਸਨਮਾਨ ਫੈਡਰੇਸ਼ਨ ਇੰਟਰਨੈਸ਼ਨਲ ਟੂਰਿਜ਼ਮ ਦੇ ਪ੍ਰੈਜ਼ੀਡੈਂਟ ਜੀਨ ਏਰੀਕ ਡੁਲੀਕ ਵਲੋਂ ਦਿੱਤਾ ਗਿਆ । ਇਸ ਮੌਕੇ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਜਾਲਫ ਨੇ ਪ੍ਰੰਬਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਨਗਰ ਦੇ ਨੌਜਵਾਨ ਨੇ ਵਿਦੇਸ਼ਾਂ ਵਿਚ ਆਣ ਕੇ ਮਿਹਨਤ ਕੀਤੀ ਅਤੇ ਪੂਰੀ ਦੁਨੀਆ ਵਿਚ ਸਾਡੇ ਪਿੰਡ ਗਿੱਦੜਪਿੰਡੀ ਦਾ ਨਾਮ ਰੌਸ਼ਨ ਕੀਤਾ।