ਵਾਸ਼ਿੰਗਟਨ, 13 ਅਕਤੂਬਰ, 2021: ਅਮਰੀਕਾ ਨੇ 19 ਮਹੀਨਿਆਂ ਦੀ ਪਾਬੰਦੀ ਤੋਂ ਬਾਅਦ ਪੂਰੀ ਤਰ੍ਹਾਂ ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਆਪਦੇ ਕੈਨੇਡਾ ਤੇ ਮੈਕਸੀਕੋ ਬਾਰਡਰ ਖੋਲ੍ਹੱਣ ਦਾ ਫੈਸਲਾ ਕੀਤਾ ਹੈ।
ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਨਵੰਬਰ ਤੋਂ ਇਹ ਬਾਰਡਰ ਪੂਰੀ ਤਰ੍ਹਾਂ ਵੈਕਸੀਨ ਲਗਵਾ ਚੁੱਕੇ ਟਰੈਵਲਰਜ਼ ਲਈ ਖੋਲ੍ਹੇ ਜਾਣਗੇ। ਜਿਹੜੇ ਮੁਸਾਫਰ ਆਪਣੇ ਪੂਰੀ ਤਰ੍ਹਾਂ ਵੈਕਸੀਨ ਲੱਗਣ ਦਾ ਸਬੂਤ ਦੇਣਗੇ, ਉਹਨਾਂ ਨੁੰ ਆਪਣੇ ਪਰਿਵਾਰਾਂ ਕੋਲ ਜਾਂ ਦੋਸਤਾਂ ਕੋਲ ਜਾਂ ਫਿਰ ਅਮਰੀਕਾ ਵਿਚ ਖਰੀਦਾਰੀ ਕਰਨ ਦੀ ਆਗਿਆ ਅਗਲੇ ਮਹੀਨੇ ਤੋਂ ਮਿਲੇਗੀ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋਇ ਬਾਇਡਨ ਨੇ ਸੱਤ ਸਮੁੰਦਰੋਂ ਪਾਰ ਦੇਸ਼ ਵਿਚ ਆਉਣ ਵਾਲੇ ਸੈਲਾਨੀਆਂ ਲਈ ਅਜਿਹੀ ਹੀ ਪਾਬੰਦੀ ਖਤਮ ਕੀਤੀ ਸੀ।