ਚੰਡੀਗੜ੍ਹ, 8 ਅਕਤੂਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਦੀ ਜੰਙ ਐਤਵਾਰ 10 ਅਕਤੂਬਰ ਨੂੰ ਚੜ੍ਹੇਗੀ। 11 ਅਕਤੂਬਰ ਸੋਮਵਾਰ ਨੂੰ ਨਵੇਂ ਵਿਆਹੇ ਜੋੜੇ ਦੀ ਰਿਸੈਪਸ਼ਨ ਖਰੜ੍ਹ ਵਿਚ ਸੰਨੀ ਐਨਕਲੇਵ ਦੇ ਨੇੜੇ ਇੱਕ ਪੈਲੇਸ ‘ਚ ਹੋਵੇਗੀ। ਪਤਾ ਲੱਗਾ ਹੈ ਕਿ ਇਹ ਵਿਆਹ ਬਹੁਤ ਸੀਮਿਤ ਮਹਿਮਾਨਾਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ .
ਮਿਲੀ ਜਾਣਕਾਰੀ ਦੇ ਮੁਤਾਬਕ ਨਵਜੀਤ ਸਿੰਘ ਦੇ ਆਨੰਦ ਕਾਰਜ ਡੇਰਾਬੱਸੀ ਨੇੜਲੇ ਪਿੰਡ ਅਮਲਾਲਾ ਦੀ ਸਿਮਰਨਧੀਰ ਕੌਰ ਨਾਲ ਐਤਵਾਰ ਨੂੰ ਗੁਰਦੁਆਰਾ ਸਾਚਾ ਧੰਨ ਫੇਜ਼ 3 ਬੀ1 ਵਿਚ ਹੋਣਗੇ। ਆਨੰਦ ਕਾਰਜ ਮਗਰੋਂ ਗੁਰੂ ਕੇ ਲੰਗਰ ਛਕਾਏ ਜਾਣਗੇ। ਸਿਮਰਨਧੀਰ ਕੌਰ ਇੰਜੀਨੀਅਰਿੰਗ ਗਰੈਜੂਏਟ ਹੈ ਤੇ ਹੁਣ ਐਮ ਬੀ ਏ ਕਰ ਰਹੀ ਹੈ ਜਦਕਿ ਨਵਜੀਤ ਸਿੰਘ ਵਿਦੇਸ਼ ਵਿਚ ਪੜ੍ਹਾਈ ਕਰਕੇ ਆਇਆ ਹੈ।
ਇਸ ਤੋਂ ਪਹਿਲਾਂ ਕੱਲ੍ਹ ਪਿੰਡ ਢੋਲਣ ਮਾਜਰਾ ਵਿਚ ਵਿਆਹ ਦੇ ਸਬੰਧ ਵਿਚ ਸ੍ਰੀ ਸੁਖਮਾਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਫਿਰ ਕੀਰਤਨ ਹੋਇਆ ਜਿਸ ਮੌਕੇ ਚੰਨੀ ਤੋਂ ਇਲਾਵਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਤੇ ਵਿਧਾਹਿਕ ਕੁਲਬੀਰ ਸਿੰਘਜ਼ੀਰਾ ਤੇ ਅੰਗਦ ਸਿੰਘ ਤੋਂ ਇਲਾਵਾ ਹੋਰ ਲੀਡਰਸ਼ਿਪ ਸ਼ਾਮਲ ਹੋਈ।