ਨਵੀਂ ਦਿੱਲੀ, 7 ਅਕਤੂਬਰ, 2021: ਪਿਛਲੇ ਕੁਝ ਦਿਨਾਂ ਵਿਚ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਟਵੀਟ ਕਰਨ ਤੋਂ ਬਾਅਦ ਭਾਜਪਾ ਨੇ ਅੱਜ ਐਲਾਨੀ ਕੌਮੀ ਕਾਰਜਕਾਰਨੀ ਦੀ ਸੂਚੀ ਵਿਚੋਂ ਮੇਨਕਾ ਗਾਂਧੀ ਤੇ ਉਹਨਾਂ ਦੇ ਪੁੱਤਰ ਵਰੁਣ ਗਾਂਧੀ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ।
ਵਰੁਣ ਗਾਂਧੀ ਨੇ ਤਾਂ ਪਰਸੋਂ ਤੇ ਅੱਜ ਫਿਰ ਲਖੀਮਪੁਰ ਹਾਦਸੇ ਬਾਰੇ ਵੀਡੀਓ ਟਵੀਟ ਕੀਤੀਆਂ ਹਨ। ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਸ਼ਬਦ ’ਭਾਜਪਾ’ ਵੀ ਕੱਲ੍ਹ ਹਟਾ ਦਿੱਤਾ ਸੀ।