ਬਠਿੰਡਾ,6ਅਕਤੂਬਰ2021:ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ਾਂ ਤੇ ਅੱਜ ਸੰਤ ਨਿਰੰਕਾਰੀ ਸਤਸੰਗ ਭਵਨ ਬਠਿੰਡਾ ਵਿਖੇ ਜੋਨਲ ਇੰਚਾਰਜ ਬਠਿੰਡਾ ਐਸ ਪੀ ਦੁੱਗਲ ਦੀ ਅਗਵਾਈ ਹੇਠ ਸਿਹਤ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕਰੋਨਾ ਤੋਂ ਬਚਾਓ ਲਈ ਨੌਵਾਂ ਮੁਫ਼ਤ ਟੀਕਾਕਰਨ ਕੈਂਪ ਲਾਇਆ ਜਿਸ ’ਚ 18 ਸਾਲ ਤੋਂ ਵੱਧ ਉਮਰ ਦੇ 310 ਵਿਅਕਤੀਆਂ ਦੇ ਕੋਵਿਕਸੀਨ ਅਤੇ ਕੋਵਿਸ਼ੀਲਡ ਟੀਕੇ ਲਾਏ ਗਏ। ਕੈਂਪ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਪੂਰਨ ਸਹਿਯੋਗ ਦਿਤਾ ਗਿਆ।
ਇਸ ਮੌਕੇ ਡਾ: ਨੇਹਾ ਗੋਇਲ ਤੋਂ ਇਲਾਵਾ ਦੀ ਟੀਮ ਗੁਰਮੀਤ ਕੌਰ , ਸਵਰਨਜੀਤ ਕੌਰ ਅਤੇ ਗੁਰਮੀਤ ਕੌਰ ਨੇ ਜਰੂਰਤਮੰਦ ਵਿਅਕਤੀਆ ਨੂੰ ਟੀਕੇ ਲਾਉਣ ਦੀਆਂ ਸੇਵਾਵਾਂ ਨਿਭਾਈਆਂ। ਸ੍ਰੀ ਦੁੱਗਲ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਜਿਥੇ ਅਧਿਆਤਮਕ ਸਿੱਖਿਆ ਦਿੰਦਾ ਹੈ ਉੱਥੇ ਸਮਾਜ ਸੇਵਾ ਦੇ ਕੰਮਾਂ ’ਚ ਵੀ ਯੋਗਦਾਨ ਪਾ ਰਿਹਾ ਹੈ ਜਿਨ੍ਹਾਂ ’ਚ ਖੂਨਦਾਨ ਕੈਂਪ ਲਗਾਉਣਾ , ਸਫ਼ਾਈ ਅਭਆਨ, ਰੁੱਖ ਲਗਾਓ ਮੁਹਿੰਮ, ਕੁਦਰਤੀ ਆਫ਼ਤਾਂ ਤੋਂ ਬਚਾਓ ਕਾਰਜਾਂ, ਲਾਕਡਾਉਨ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਆਦਿ ਵੰਡਣਾ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਸੰਤ ਨਿਰੰਕਾਰੀ ਭਵਨ ਬਠਿੰਡਾ ਵਿਖੇ -ਕੋਵਿਡ 19 ਤੋਂ ਬਚਾਓ ਸਬੰਧੀ ਟੀਕਾਕਰਨ ਦਾ ਸੈਂਟਰ ਬਣਾਇਆ ਗਿਆ ਹੈ।