ਰੋਪੜ, 14 ਸਤੰਬਰ 2021 – ਅੱਜ ਅਕਾਲ ਯੂਥ ਦੇ ਵਫਦ ਵੱਲੋਂ ਐਸ.ਐਸ .ਪੀ ਵੀਵੇਕ ਸੋਨੀ ਰੋਪੜ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਬਿਤੇ ਦਿਨੀ ਤਖ਼ਤ ਸ਼ੀ੍ ਕੇਸਗੜ੍ਹ ਸਾਹਿਬ ਵਿੱਖੇ ਇੱਕ ਦੁਸ਼ਟ ਵੱਲੋਂ ਬੀੜੀ ਪੀ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਜਿਸ ਨੂੰ ਬੇਸ਼ਕ ਪੁਲਿਸ ਨੇ ਫੜ੍ਹ ਲਿਆ ਹੈ ਪਰ ਉਕਤ ਦੋਸ਼ੀ ਤੇ ਜਿੱਥੇ 295 ਏ ਤਹਿਤ ਮਾਮਲਾ ਦਰਜ਼ ਕੀਤਾ ਗਿਆ ਉੱਤੇ ਉਕਤ ਦੋਸ਼ੀ ਤੇ ਅਨਲਾਅ ਫੂੱਲ ਐਕਟੀਵੀਟੀ ( ਯੂਆਪਾ) ਲਾਇਆ ਜਾਵੇ ਤਾਂਕਿ ਇਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋ ਸਕੇ ।
ਇਸ ਮੌਕੇ ਤੇ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਪੰਜਾਬ ਦੇ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਪੰਜਾਬ ਸਰਕਾਰ ਬੇਅਦਬੀਆਂ ਰੋਕਣ ਚ ਨਾਕਾਮ ਸਿੱਧ ਹੋ ਰਹੀ ਹੈ ਅਤੇ ਨਾਂ ਹੀ ਬੇਅਦਬੀਆਂ ਦੇ ਦੌਸ਼ੀਆਂ ਨੂੰ ਸਖਤ ਸਜ਼ਾਵਾਂ ਹੋ ਰਹੀਆਂ ਹਨ।
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਠੋਸ ਰਣਨੀਤੀ ਬਣਾਉਣ ਸਬੰਧੀ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਅਜਿਹੇ ਹਲਾਤਾਂ ਵਿੱਚ ਸਿੱਖ ਕੌਮ ਵਿੱਚ ਰੋਸ ਦੀ ਲਹਿਰ ਲਗਾਤਾਰ ਵੱਧਦੀ ਜਾ ਰਹੀ ਹੈ।
ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰ ਕੁੰਭਕਰਨੀ ਨੀਂਦ ਚੋਂ ਉੱਠਣਾ ਨਹੀਂ ਚਾਹੁੰਦੇ ਤਾਂ ਅਸਤੀਫੇ ਦੇ ਕੇ ਆਪਣੇ ਘਰਾਂ ਵਿੱਚ ਜਾ ਕੇ ਸੌਣ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਗੁਰੂ ਘਰਾਂ ਦੇ ਪ੍ਰਬੰਧ ਵਾਸਤੇ ਕੀਤੀ ਗਈ ਸੀ ਨਾ ਕਿ ਮੋਟੀਆਂ ਤਨਖਾਹਾਂ ਲੈ ਕੇ ਆਰਾਮ ਕਰਨ ਲਈ।
ਇਸ ਮੌਕੇ ਦੇ ਉੱਤੇ ਭਾਈ ਦਵਿੰਦਰ ਸਿੰਘ, ਭਾਈ ਗੁਰਿੰਦਰ ਸਿੰਘ ਮੁਹਾਲੀ, ਭਾਈ ਸੁਖਬੀਰ ਸਿੰਘ ਸੁਰੋਂ, ਭਾਈ ਨਰਿੰਦਰ ਸਿੰਘ ਰਾਏਪੁਰ, ਭਾਈ ਰਜਿੰਦਰ ਸਿੰਘ ਅਤੇ ਭਾਈ ਪਵਨਦੀਪ ਸਿੰਘ ਸਿੰਘ ਆਦਿ ਹਾਜ਼ਰ ਸਨ।