ਬਰਨਾਲਾ,10 ਸਤੰਬਰ 2021-ਪੱਤਰਕਾਰੀ ਖੇਤਰ ਵਿੱਚ ਭਵਿੱਖ ਤਲਾਸ਼ਣ ਵਾਲੇ ਬੱਚਿਆਂ ਤੇ ਨੌਜਵਾਨਾਂ ਲਈ ਬਰਨਾਲਾ ਜ਼ਿਲ੍ਹੇ ਵਿੱਚ ਸਟੂਡੀਓ ਸ਼ੁਰੂ ਹੋਇਆ ਹੈ, ਜਿਸ ਦਾ ਵੱਡਾ ਲਾਭ ਬਰਨਾਲਾ ਜ਼ਿਲ੍ਹੇ ਸਮੇਤ ਪੂਰੇ ਮਾਲਵਾ ਖੇਤਰ ਨੂੰ ਹੋਵੇਗਾ। ਅੱਜ ਬਰਨਾਲਾ ਦੇ ਐਸ.ਡੀ ਕਾਲਜ ਵਿੱਚ ਅੱਜ ਬੀਵੌਕ (ਜਰਨਾਲਿਜਮ ਅਤੇ ਮਲਟੀਮੀਡੀਆ ਟੈਕਨਾਲੋਜੀ) ਕੋਰਸ ਦੇ ਸਟੂਡੀਓ ਦੀ ਸ਼ੁਰੁਆਤ ਕੀਤੀ ਗਈ। ਇਸ ਸਟੂਡੀਓ ਦਾ ਉਦਘਾਟਨ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਵਲੋਂ ਕੀਤਾ ਗਿਆ। ਮਲਟੀਮੀਡੀਆ ਸਟੂਡੀਓ ਦੇ ਉਦਘਾਟਨੀ ਸਮਾਗਮ ਮੌਕੇ ਮੁੱਖ ਬੁਲਾਰੇ ਦੇ ਤੌਰ ਤੇ ਸੀਨੀਅਰ ਪੱਤਰਕਾਰ ਬਲਤੇਜ ਪੰਨੂੰ ਪਹੁੰਚੇ। ਜਿਹਨਾਂ ਨੇ ਵਿਦਿਆਰਥੀਆਂ ਅਤੇ ਪੱਤਰਕਾਰਾਂ ਨਾਲ ਪੱਤਰਕਾਰੀ ਖੇਤਰ ਦੀਆਂ ਬਾਰੀਕੀਆਂ ਬਾਰੇ ਗੱਲਬਾਤ ਕੀਤੀ। ਦੋਵੇਂ ਮਹਿਮਾਨਾਂ ਵਲੋਂ ਐਸ.ਡੀ ਕਾਲਜ ਦੇ ਮਲਟੀਮੀਡੀਆ ਸਟੂਡੀਓ ਦੀ ਸ਼ੁਰੁਆਤ ਤੇ ਮੁਬਾਰਕਬਾਦ ਦਿੱਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਇਸ ਸਟੂਡੀਓ ਨਾਲ ਜਿੱਥੇ ਵਿਦਿਆਰਥੀਆਂ ਨੂੰ ਪੱਤਰਕਾਰੀ ਖੇਤਰ ਦੀਆਂ ਬਾਰੀਕੀਆਂ ਬਾਰੇ ਪਤਾ ਲੱਗੇਗਾ, ਉਥੇ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ ਵੀ ਵੱਡਾ ਲਾਭ ਹੋਵੇਗਾ।