ਅਹਿਮਦਗੜ੍ਹ/ਸੰਦੌੜ,8 ਸਤੰਬਰ, 2021-ਸਰਕਾਰੀ ਤੇਲ ਕੰਪਨੀਆਂ ਵੱਲੋਂ ਲਗਾਤਾਰ ਤੀਜੇ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਐਤਵਾਰ ਨੂੰ ਪੈਟਰੋਲ ਦੀ ਕੀਮਤ 13 ਤੋਂ 15 ਪੈਸੇ ਤੇ
ਡੀਜ਼ਲ ਦੀ ਕੀਮਤ 14-15 ਪੈਸੇ ਘਟੀ ਸੀ। ਹਾਲਾਂਕਿ ਹੁਣ ਵੀ ਪ੍ਰਮੁੱਖ ਵੱਡੇ ਸ਼ਹਿਰਾਂ
‘ਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਉੱਪਰ ਹੈ।
ਅੱਜ ਦਿੱਲੀ ‘ਚ ਪੈਟਰੋਲ ਦੀ ਕੀਮਤ 101.19 ਰੁਪਏ ਹੈ, ਜਦਕਿ ਡੀਜ਼ਲ ਦੀ ਕੀਮਤ 88.62
ਰੁਪਏ ਪ੍ਰਤੀ ਲੀਟਰ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ 107.26 ਰੁਪਏ ਅਤੇ ਡੀਜ਼ਲ ਦੀ
ਕੀਮਤ 96.19 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ‘ਚ ਪੈਟਰੋਲ ਦੀ ਕੀਮਤ 101.62 ਰੁਪਏ
ਅਤੇ ਡੀਜ਼ਲ ਦੀ ਕੀਮਤ 91.71 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਚੇਨਈ ‘ਚ
ਪੈਟਰੋਲ 98.96 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 93.26 ਰੁਪਏ ਪ੍ਰਤੀ ਲੀਟਰ ਹੈ।
ਜਾਣੋ ਪ੍ਰਮੁੱਖ ਮਹਾਨਗਰਾਂ ‘ਚ ਕੀਮਤ ਕਿੰਨੀ ਹੈ?
ਅੱਜ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ‘ਚ ਇਕ ਲੀਟਰ ਪੈਟਰੋਲ ਅਤੇ ਡੀਜ਼ਲ ਦੀਆਂ
ਕੀਮਤਾਂ ਇਸ ਤਰ੍ਹਾਂ ਹਨ :-
ਸ਼ਹਿਰ ਡੀਜ਼ਲ ਪੈਟਰੋਲ
ਦਿੱਲੀ 88.62 101.19
ਮੁੰਬਈ 96.19 107.26
ਕੋਲਕਾਤਾ 91.71 101.62
ਚੇਨਈ 93.26 98.96
(ਪੈਟਰੋਲ-ਡੀਜ਼ਲ ਦੀ ਕੀਮਤ ਰੁਪਏ ਪ੍ਰਤੀ ਲੀਟਰ ਹੈ।)
ਇਨ੍ਹਾਂ ਸੂਬਿਆਂ ‘ਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ
ਦੱਸ ਦਈਏ ਕਿ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ,
ਕਰਨਾਟਕ, ਉੜੀਸਾ, ਜੰਮੂ -ਕਸ਼ਮੀਰ ਅਤੇ ਲੱਦਾਖ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ
ਪਾਰ ਕਰ ਗਈ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ।
ਜਾਣੋ ਤੁਹਾਡੇ ਸ਼ਹਿਰ ‘ਚ ਕੀਮਤ ਕਿੰਨੀ ਹੈ?
ਪੈਟਰੋਲ ਅਤੇ ਡੀਜ਼ਲ ਦੀ ਕੀਮਤ ਤੁਸੀਂ ਐਸਐਮਐਸ ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ
ਦੀ ਵੈਬਸਾਈਟ ਦੇ ਅਨੁਸਾਰ ਤੁਹਾਨੂੰ RSP ਅਤੇ ਆਪਣੇ ਸ਼ਹਿਰ ਦਾ ਕੋਡ ਲਿਖ ਕੇ
92249-92249 ਨੰਬਰ ‘ਤੇ ਭੇਜਣਾ ਹੋਵੇਗਾ। ਹਰੇਕ ਸ਼ਹਿਰ ਦਾ ਕੋਡ ਵੱਖਰਾ ਹੈ, ਜੋ
ਤੁਹਾਨੂੰ ਆਈਓਸੀਐਲ ਦੀ ਵੈਬਸਾਈਟ ਤੋਂ ਮਿਲ ਜਾਵੇਗਾ।