ਕਰਨਾਲ, 8 ਸਤੰਬਰ, 2021: ਕਿਸਾਨਾਂ ਵੱਲੋਂ ਇਥੇ ਮਿੰਨੀ ਸਕੱਤਰੇਤ ਦਾ ਘਿਰਾਓ ਜਾਰੀ ਹੈ ਤੇ ਸਰਕਾਰ ਨਾਲ ਗੱਲਬਾਤਅਜੇ ਤਕ ਬੇਨਤੀਜਾ ਰਹੀ ਹੈ। ਸਰਕਾਰ ਨਾਲ ਕੱਲ੍ਹ ਕਿਸਾਨਾਂ ਦੀ ਗੱਲਬਾਤ ਠੱਪ ਹੋ ਗਈਸੀ ਜਦੋਂ ਦੋਵਾਂ ਧਿਰਾਂ ਵਿਚ ਸਹਿਮਤੀ ਨਹੀਂ ਬਣੀ ਸੀ। ਇਸ ਮਗਰੋਂ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਵੱਲ ਮਾਰਚ ਵਿੱਢਿਆ ਗਿਆਸੀ ਤੇ ਆ ਕੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਲਿਆ ਸੀ। ਕਿਸਾਨਾਂ ਨੇ ਇਥੇ ਪੱਕੇ ਤੰਬੂ ਗੱਡੇ ਹੋਏ ਹਨ।