ਸਿੰਘੁ ਬਾਰਡਰ – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ , ਸੂਬਾ ਪ੍ਰਧਾਨ ,ਸਤਨਾਮ ਸਿੰਘ ਪੰਨੂ , ਜਨਰਲ ਸਕੱਤਰ , ਸਰਵਣ ਸਿੰਘ ਪੰਧੇਰ , ਸਵਿੰਦਰ ਸਿੰਘ ਚੁਤਾਲਾ , ਨੇ ਕਿਹਾ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲੈ ਕੇ ਆਉਣ , ਤਿੰਨ ਖੇਤੀ ਕਾਨੂੰਨ , ਬਿਜਲੀ ਸੋਧ ਬਿੱਲ 2020, ਪ੍ਰਦੂਸ਼ਣ ਐਕਟ ਰੱਦ ਕਰਨ ਲਈ ਆਦਿ ਠੋਸ ਅਜੰਡੇ ਤੇ ਮੀਟਿੰਗ ਹੋਣੀ ਚਾਹੀਦੀ ਹੈ । ਸੁਖਵਿੰਦਰ ਸਿੰਘ ਸਭਰਾ ਅਤੇ ਜਸਬੀਰ ਸਿੰਘ ਪਿੱਦੀ ਜੀ ਨੇ ਕਿਹਾ ਕਿ ਜਥੇਬੰਦੀ ਵਲੋਂ ਐਲਾਨ ਕੀਤਾ ਕਿ ਰੇਲ ਰੋਕੋ ਅੰਦੋਲਨ ਨੂੰ 100 ਦਿਨ 1 ਜਨਵਰੀ 2021 ਦਿਨ ਸ਼ੁੱਕਰਵਾਰ ਨੂੰ ਬਣਦੇ ਹਨ , ਤੇ ਉਸ ਦਿਨ ਭਾਜਪਾ ਦੇ ਮੰਤਰੀਆਂ , ਵਿਧਾਇਕਾਂ , ਆਗੂਆਂ ਦੇ ਘਰਾਂ ਅੱਗੇ ਧਰਨੇ ਬੀਬੀਆਂ ਸਮੇਤ ਲਗਾਏ ਜਾਣਗੇ । ਇਸਦੇ ਨਾਲ ਅੰਬਾਨੀ , ਅੰਡਾਨੀ, ਦੇ ਮਾਲ ਸਟੋਰਾਂ ਦਾ ਵਿਰੋਧ ਅਤੇ ਪੂਰਨ ਤੋਰ ਤੇ ਬਾਈਕਾਟ ਦੀ ਅਪੀਲ ਕੀਤੀ ਜਾਵੇਗੀ । ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਵਾਂ ਸਾਲ ਨੂੰ ਮੋਰਚਿਆਂ ਅਤੇ ਧਰਨਿਆਂ ਵਿੱਚ ਸਾਡੇ ਨਾਲ ਮਿਲ ਕੇ ਮਨਾਇਆ ਜਾਵੇ । ਜਥੇਬੰਦੀ ਵਲੋਂ ਫੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਜ਼ਿਲੇ ਦਾ ਜੱਥਾ 12 ਜਨਵਰੀ ਨੂੰ ਤੇ ਤਰਨ ਤਾਰਨ ਦਾ ਜੱਥਾ 20 ਜਨਵਰੀ ਨੂੰ ਦਿੱਲੀ ਵੱਲ ਕੂਚ ਕਰੇਗਾ । ਜਿਸ ਵਿੱਚ ਬੀਬੀਆਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ , ਰਣਜੀਤ ਸਿੰਘ ਕਲੇਰ ਬਾਲਾ ,ਰਣਬੀਰ ਸਿੰਘ ਰਾਣਾ , ਸਲਵਿੰਦਰ ਸਿੰਘ ਜਾਣੀਆਂ, ਲਖਵਿੰਦਰ ਸਿੰਘ ਵਰਿਆਮਨੰਗਲ, ਗੁਰਪ੍ਰੀਤ ਸਿੰਘ ਖਾਨਪੁਰ , ਹਰਦੀਪ ਸਿੰਘ ਫੌਜੀ , ਰਣਬੀਰ ਸਿੰਘ ਡੁੱਗਰੀ, ਸੋਹਣ ਸਿੰਘ ਗਿੱਲ , ਹਰਵਿੰਦਰ ਸਿੰਘ ਖੁਜਾਲਾ , ਅਸ਼ੋਕ ਵਰਧਨ , ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।