ਫਿਰੋਜ਼ਪੁਰ / ਗੁਰੂ ਹਰਸਹਾਏ 31 ਜੁਲਾਈ , ਯੂਥ ਕਾਂਗਰਸ ਆਗੂ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੇ ਬਤੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਅੱਜ ਸਹੁੰ ਚੁੱਕੀ ਤੇ ਅਹੁਦਾ ਸੰਭਾਲਿਆ ।ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ , ਸੂਚਨਾ ਕਮਿਸ਼ਨਰ ਪੰਜਾਬ ਅਨੁਮੀਤ ਸਿੰਘ ਹੀਰਾ ਸੋਢੀ ਅਤੇ ਹੋਰ ਆਗੂਆਂ ਦੀ ਮੌਜੂਦਗੀ ਵਿਚ ਨਸੀਬ ਸਿੰਘ ਸੰਧੂ ਨੇ ਅਹੁਦੇ ਦਾ ਹਲਫ਼ ਲਿਆ । ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ ਵਿੱਚ ਆਏ ਨਤੀਜੇ ਨੂੰ ਨਸੀਬ ਸਿੰਘ ਸੰਧੂ ਵੱਲੋਂ ਟ੍ਰਿਬਿਊਨਲ ਕੋਲ ਚੈਲੰਜ ਕੀਤਾ ਸੀ ਜਿਸ ਦੇ ਹੁਕਮ ਬਾਅਦ ਕੀਤੀ ਗਈ ਗਿਣਤੀ ਵਿੱਚ ਨਸੀਬ ਸਿੰਘ ਸੰਧੂ ਜੇਤੂ ਪਾਏ ਗਏ ।
ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਭਾਵੇਂ ਕਿ ਜ਼ਿਲ੍ਹਾ ਪ੍ਰੀਸ਼ਦ ਪਹਿਲਾਂ ਵੀ ਵੱਡੇ ਪੱਧਰ ਤੇ ਵਿਕਾਸ ਕੰਮਾਂ ਵਿੱਚ ਸਹਾਈ ਹੋ ਰਹੀ ਹੈ ਅਤੇ ਹੁਣ ਨਸੀਬ ਸਿੰਘ ਸੰਧੂ ਤੇ ਅਹੁਦਾ ਸੰਭਾਲਣ ਬਾਅਦ ਹੋਰ ਤੇਜ਼ੀ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡਾਂ ਦੀਆਂ ਪੰਚਾਇਤਾਂ , ਨਗਰ ਪੰਚਾਇਤਾਂ ਅਤੇ ਸਰਹੱਦੀ ਖੇਤਰ ਵਿੱਚ ਵਿਕਾਸ ਕਾਰਜ ਹੋਰ ਵੀ ਤੇਜ਼ੀ ਨਾਲ ਹੋਣਗੇ ।
ਇਸ ਮੌਕੇ ਸ਼ਰਨਜੀਤ ਸਿੰਘ ਸਾਬਕਾ ਲੋਕ ਸਭਾ ਹਲਕਾ ਪ੍ਰਧਾਨ , ਵੇਦ ਪ੍ਰਕਾਸ਼ ਚੇਅਰਮੈਨ ਮਾਰਕੀਟ ਕਮੇਟੀ ਗੁਰੂਹਰਸਹਾਏ , ਦਵਿੰਦਰ ਸਿੰਘ ਜੰਗ ਮੈਂਬਰ ਜ਼ਿਲ੍ਹਾ ਪ੍ਰੀਸ਼ਦ , ਸੁਰਜੀਤ ਸਿੰਘ ਫੁੱਲਰਵੰਨ ਵਾਈਸ ਚੇਅਰਮੈਨ , ਅਮਰੀਕ ਸਿੰਘ ਚੇਅਰਮੈਨ ਪੀ ਏ ਡੀ ਬੀ ਬੈਂਕ ,ਗੁਰਜੰਟ ਸਿੰਘ ਦਿਲਾ ਰਾਮ, ਰਵੀ ਦੱਤ ਚਾਵਲਾ ,ਛਿੰਦਾ ਮੋਹਰੇਵਾਲਾ ਚਮਕੌਰ ਸਿੰਘ ਜੋਧਪੁਰ, ਰਾਣਾ ਰਣਦੀਪ ਸਿੰਘ , ਕੂਕੂ ਕਟਾਰੀਆ ਮੁੱਦਕੀ ,ਚੰਦਰ ਕੰਬੋਜ ਮੈਂਬਰ ਜ਼ਿਲ੍ਹਾ ਪ੍ਰੀਸ਼ਦ , ਜੀਤਾ ਮਲਿਕ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ।