ਐਸ ਏ ਐਸ ਨਗਰ, 27 ਅਗਸਤ – ਨਗਰ ਨਿਗਮ ਐਸ ਏ ਐਸ ਨਗਰ ਵਲੋਂ ਬੀਤੀ 3 ਅਗਸਤ ਨੂੰ ਹੋਈ ਨਿਗਮ ਦੀ ਮੀਟਿੰਗ ਵਿੱਚ ੪ਹਿਰ ਦੀ ਸਫਾਈ ਵਿਵਸਥਾ ਦੇ ਕੰਮ ਲਈ ਠੇਕੇਦਾਰੀ ਵਿਵਸਥਾ ਤਹਿਤ ਵੱਖ ਵੱਖ ਕੰਪਨੀਆਂ ਰਾਂਹੀ ੪ਹਿਰ ਦੀ ਸਫਾਈ ਦਾ ਕੰਮ ਕਰਵਾਊਣ ਦੀ ਥਾਂ ਸਫਾਈ ਸੇਵਕਾਂ ਦੀ ਨਗਰ ਨਿਗਮ ਵਿੱਚ ਠੇਕੇ ਤੇ ਸਿੱਧੀ ਭਰਤੀ ਕਰਨ ਸੰਬੰਧੀ ਪਾਸ ਕੀਤੇ ਗਏ ਮਤੇ ਨੂੰ ਸਥਾਨਕ ਸਰਕਾਰ ਵਿਭਾਗ ਵਲੋਂ ਮੰਜੂਰੀ ਦੇ ਦਿੱਤੀ ਗਈ ਹੈ ਜਿਸਦੇ ਤਹਿਤ ਨਗਰ ਨਿਗਮ ਵਲੋਂ 1234 ਸਫਾਈ ਕਰਮਚਾਰੀਆਂ ਅਤੇ 17 ਸੈਨੇਟਰੀ ਜਮਾਂਦਾਰਾਂ ਦੀ ਸਿੱਧੀ ਭਰਤੀ ਦਾ ਰਾਹ ਪੱਧਰਾ ਹੋ ਗਿਆ ਹੈ।
ਸੰਪਰਕ ਕਰਨ ਤੇ ਨਗਰ ਨਿਗਮ ਦੇ ਮੇਅਰ ਸzy ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਗੱਲ ਦੀ ਪੁ੪ਟੀ ਕਰਦਿਆਂ ਕਿਹਾ ਕਿ ਇਹਨਾਂ ਕਰਮਚਾਰੀਆਂ ਦੀ ਸਿੱਧੀ ਭਰਤੀ ਦਾ ਅਮਲ ਛੇਤੀ ਹੀ ਆਰੰਭ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਨਿਗਮ ਵਲੋਂ ਸਫਾਈ ਕਰਮਚਾਰੀਆਂ ਦੀ ਸਿੱਧੀ ਭਰਤੀ ਨਾਲ ਠੇਕੇਦਾਰੀ ਵਿਵਸਥਾ ਤਹਿਤ ਵੱਖ ਵੱਖ ਕੰਪਨੀਆਂ ਰਾਂਹੀ ਕੰਮ ਕਰਦੇ ਕਰਮਚਾਰੀਆਂ ਅਤੇ ਹੋਰਨਾਂ ਕਾਮਿਆਂ ਨੂੰ ਵੱਡੀ ਰਾਹਤ ਮਿਲਣੀ ਹੈ ਅਤੇ ਨਗਰ ਨਿਗਮ ਵਿੱਚ ਸਿੱਧਾ ਰੁਜਗਾਰ ਮਿਲਣ ਨਾਲ ਸਫਾਈ ਕਰਮਚਾਰੀਆਂ ਅਤੇ ਠੇਕੇਦਾਰਾਂ ਵਿੱਚ ਹੋਣ ਵਾਲੇ ਵਿਵਾਦ ਕਾਰਨ ੪ਹਿਰ ਦੀ ਸਫਾਈ ਵਿਵਸਥਾ ਦੇ ਪ੍ਰਭੈਵਿਤ ਹੋਣ ਦਾ ਮਸਲਾ ਵੀ ਖਤਮ ਹੋ ਜਾਵੇਗਾ।
ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਨਗਰ ਨਿਗਮ ਵਲੋਂ ਠੇਕੇਦਾਰੀ ਸਿਸਟਮ ਰਾਂਹੀ ਕੰਮ ਕਰਦੇ ਕਰਮਚਾਰੀਆਂ ਥਾਂ ਫਾਇਰਮੈਨਾਂ, ਡ੍ਰਾਈਵਰਾਂ, ਪੀਅਨ ਅਤੇ ਕਲਰਕਾਂ ਦੀ ਠੇਕੇ ਤੇ ਸਿੱਧੀ ਭਰਤੀ ਕੀਤੀ ਜਾ ਚੁੱਕੀ ਹੈ ਅਤੇ ਵਿਚੌਲੀਏ ਨਾ ਹੌਣ ਕਾਰਨ ਇਹਨਾਂ ਕਰਮਚਾਰੀਆਂ ਨੂੰ ਸਿੱਧਾ ਫਾਇਦਾ ਮਿਲਿਆ ਹੈ।