ਨਵਾਂਸ਼ਹਿਰ, 25 ਅਗਸਤ 2021 – ਪੰਜਾਬ ਸਰਕਾਰ ਦੇ ਨੋਟਿਫਿਕੇਸ਼ਨ ਨੰ- 29/59/2017-ਸੀ-1(4)/1436469 ਮਿਤੀ 06-ਮਾਰਚ-2019 ਰਾਹੀਂ ਰਾਜ ਦੇ ਲੇਬਰਜ਼ ਅਤੇ ਬੇ-ਜ਼ਮੀਨੇ ਕਿਸਾਨਾਂ ਦਾ ਵੱਧ ਤੋਂ ਵੱਧ 25 ਹਜਾਰ ਰੁਪਏ ਕਰਜ਼ਾ ਮਾਫ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਸੀ। ਇਸ ਪੱਤਰ ਵਿਚ ਸ਼ਰਤ ਲਗਾਈ ਗਈ ਸੀ ਕਿ ਜਿਹੜੇ ਮੈਂਬਰਾਂ ਵਲੋਂ ਡੀ.ਸੀ.ਸੀ.ਡੀ ਵਲੋਂ ਕਰਜਾ ਲਿਆ ਹੈ ਉਹ ਹੀ ਕਰਜਾ ਮਾਫ ਜਾਣਾ ਹੈ ਪਰ ਜਿਹੜੀਆਂ ਸੁਭਾਵਾਂ ਸਵੈ-ਨਿਰਭਰ ਆਪਣੇ ਪੱਧਰ ‘ਤੇ ਲੈਣ-ਦੇਣ ਕਰਨੀਆਂ ਹਨ ਉਨ੍ਹਾਂ ਦੇ ਮੈਂਬਰ ਇਸ ਸਕੀਮ ਵਿਚ ਨਹੀਂ ਆਉਣਗੇ।
ਉਪਰੋਕਤ ਪੱਤਰ ਦਾ ਹਵਾਲਾ ਦਿੰਦੇ ਹੋਏ ‘ਦੀ ਉੜਾਪੜ ਕੋਆਰਪੋਰੇਟਵ ਐਗਰੀਕਲਚਰ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮ.’ ਦੇ ਪ੍ਰਧਾਨ ਸੁਖਵਿੰਦਰ ਸਿੰਘ ਧਾਵਾ ਬਣਵੈਤ ਉੜਾਪੜ, ਅਤੇ ਪੰਜਾਬ ਸਟੇਟ ਐਗਰੀਕਲਚਰ ਡੈਵਲਪਮੈਂਟ ਲਿਮ. ਪੰਜਾਬ ਦੇ ਸਾਬਕਾ ਡਾਇਰੈਕਟਰ ਸੁਰਜੀਤ ਸਿੰਘ ਸੋਇਤਾ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਧਿਆਨ ਵਿਚ ਲਿਆਂਦਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਦਾ ਕੀ ਕਸੂਰ ਹੈ ਕਿ ਉਨ੍ਹਾਂ ਦਾ ਕਰਜਾ ਮਾਫ ਨਾ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹੇ ਭਰ ਦੀਆਂ ਅਜਿਹੀਆਂ ਸੁਭਾਵਾਂ ਦੀ ਸੂਚੀ ਮੰਤਰੀ ਦੇ ਧਿਆਨ ਵਿਚ ਲਿਆ ਕੇ ਮੰਗ ਕੀਤੀ ਹੈ ਕਿ ਸਵੈ-ਨਿਰਭਰ ਸਹਿਕਾਰੀ ਸਭਾਵਾਂ ਦੇ ਲੇਬਰਜ਼ ਅਤੇ ਬੇ-ਜ਼ਮੀਨੇ ਕਿਸਾਨਾਂ ਦਾ 25000 ਰੁਪਏ ਵਾਲਾ ਕਰਜਾ ਮਾਫ ਕੀਤਾ ਜਾਵੇ।
ਇਸ ਮੌਕੇ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ 31-03-2017 ਦੀ ਰਿਪੋਰਟ ਅਨੁਸਾਰ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਝਿੰਗੜਾਂ ਦੇ 212 ਮੈਂਬਰਾਂ ਵੱਲ 40.57 ਲੱਖ ਰੁਪਏ, ਹੱਪੋਵਾਲ ਦੇ 470 ਵੱਲ 96.33, ਸੂਰਾਪੁਰ ਦੇ 177 ਵੱਲ 33.56, ਸਨਾਵਾ ਦੇ 423 ਵੱਲ 73.71, ਮਹਿਮੂਦਪੁਰ ਦੇ 462 ਵੱਲ 99.9, ਭੌਰਾ ਦੇ 282 ਵੱਲ 56.48, ਉੜਾਪੜ ਦੇ 374 ਵੱਲ 60.96, ਖਮਾਚੋਂ ਦੇ 314 ਵੱਲ 48.28, ਮੁਬਾਰਕਪੁਰ ਦੇ 460 ਵੱਲ 65.24, ਮਾਹਲ ਗਹਿਲਾਂ ਦੇ 376 ਵੱਲ 63.59, ਪੱਲੀ ਝਿੱਕੀ ਦੇ 161 ਵੱਲ 17.72, ਖਾਨ ਖਾਨਾ ਦੇ 295 ਵੱਲ 43.49, ਹਿਆਲਾ ਦੇ 271 ਵੱਲ 53.63, ਜੱਸੋ ਮਜਾਰਾ ਦੇ 196 ਵੱਲ 24.51, ਬਰਨਾਲਾ ਕਲਾਂ ਦੇ 327 ਵੱਲ 36.82, ਭਾਰਟਾ ਖੁਰਦ ਦੇ 322 ਵੱਲ 35.24, ਜੱਗਤਪੁਰ ਦੇ 327 ਵੱਲ 59.62, ਲਿੱਧੜ ਕਲਾਂ ਦੇ 589 ਵੱਲ 106.15, ਰਹਿੱਪਾ ਦੇ 169 ਵੱਲ 32.41, ਹਕੀਮਪੁਰ ਦੇ 335 ਵੱਲ 61.99, ਜੰਡਿਆਲੀ ਦੇ 163 ਵੱਲ 19.32, ਮਜਾਰਾ-ਨੌ-ਅਬਾਦ ਦੇ 508 ਵੱਲ 26.63, ਪੱਲੀ ਉਚੀ ਦੇ 410 ਵੱਲ 47.95, ਔੜ ਦੇ 993 ਵੱਲ 139.75, ਚੱਕ ਰਾਮੂੰ, 336 ਵੱਲ 65.54, ਬਾਹੜੋਵਾਲ ਦੇ 597 ਵੱਲ 98.41, ਖੜਕੂਵਾਲ ਦੇ 790 ਵੱਲ 187.2, ਦੌਲਤਪੁਰ ਦੇ 402 ਵੱਲ 92.26, ਚੱਕਦਾਨਾ ਦੇ 328 ਵੱਲ 74.6, ਉਸਮਾਨਪੁਰ ਦੇ 241 ਵੱਲ 45.61, ਮੇਹਲੀ ਦੇ 290 ਵੱਲ 31.7, ਜੀਂਦੋਵਾਲ ਦੇ 102 ਵੱਲ 17.22, ਸਾਹਲੋਂ ਦੇ 242 ਵੱਲ 24.79, ਬੀਸਲਾ ਦੇ 401 ਵੱਲ 52.94, ਸਲੋਹ ਦੇ 542 ਵੱਲ 98.24, ਕੰਗਰੌੜ ਦੇ 559 ਵੱਲ 112.24, ਲੰਗੜੋਆ ਦੇ 402 ਵੱਲ 104.99, ਕੁਲਥਮ ਦੇ 287 ਵੱਲ 59.88, ਜੈਨਪੁਰ ਦੇ 140 ਵੱਲ 22.49, ਭਰਥਲਾ ਦੇ 269 ਵੱਲ 47.57, ਮਾਜਰਾ ਜੱਟਾਂ ਦੇ 158 ਵੱਲ 32.69 ਅਤੇ ਬਹੁਮੰਤਰੀ ਸਹਿਕਾਰੀ ਸਭਾ ਸਾਹਿਬਾ ਦੇ 134 ਮੈਂਬਰਾਂ ਵੱਲ 28.71 ਲੱਖ ਰੁਪਏ ਖੜ੍ਹੇ ਹਨ।
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਰਜੀ ਕਰਤਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਮਾਮਲਾ ਉਠਾਉਣਗੇ ਅਤੇ ਮਸਲੇ ਦਾ ਹੱਲ ਲਭਣਗੇ। ਇਸ ਮੋਕੇ ਸੁਖਵਿਦਰ ਸਿੰਘ ਪ੍ਰਧਾਨ ਸਭਾ ਚੱਕਦਾਨਾ ਪ੍ਰਧਾਨ ,ਮੀਤ ਪ੍ਰਧਾਨ ਜੋਗਿੰਦਰ ਸਿੰਘ ,ਕਮਲਜੀਤ ਸਿੰਘ ਪ੍ਰਧਾਨ ਸਭਾ ਔੜ, ਚਮਨ ਸਿੰਘ ਭਾਨ ਮਜਾਰਾ, ਲੰਗੜੌਆ ਸਭਾ ਵਲੋ, ਜਸਵਿੰਦਰ ਸਿੰਘ ਸਭਾ ਪ੍ਰਧਾਨ ਮਕੁੰਦਪੁਰ , ਸੁਖਵਿੰਦਰ ਸਿੰਘ ਪ੍ਰਧਾਨ ਸਭਾ ਖਾੜੁਕੁਵਾਲ,ਅਤੇ ਸ਼ਿਗਾਰਾ ਰਾਮ ਮੀਤ ਪ੍ਰਧਾਨ ਸਟੇਟ , ਪਰਮਿੰਦਰ ਸਿੰਘ ਕਲੇਰਾਂ ਜਿਲਾਂ ਪ੍ਰਧਾਨ, ਸੋਡੀ ਰਾਮ ਪ੍ਰਧਾਨ ਸਭਾ ਜਗਤ ਪੁਰ, ਹਰਵਿੰਦਰ ਸਿੰਘ ਪ੍ਰਧਾਨ ਸਭਾ ਕੰਗਰੌੜ , ਦਲਾਵਰ ਸਿੰਘ ਸਭਾ ਪ੍ਰਧਾਨ ਗੈਲ ਮਜਾਰੀ,ਕੁਲਦੀਪ ਸਿੰਘ ਸਭਾ ਪ੍ਰਧਾਨ ਲਿੱਦੜ ਕਲਾਂ, ਬਲਵੀਰ ਸਿੰਘ ਸਭਾ ਪ੍ਰਧਾਨ ਮਹਿਮੂਦ ਪੁਰ , ਸਰਦਾਰ ਬਲਦੇਵ ਸਿੰਘ ਚੇਤਾ, ਸਰਪੰਚ ਪ੍ਰਤਿਪਾਲ ਭਾਰਟਾ ਤੇ ਸਭਾ ਪ੍ਰਧਾਨ ਹਰਦੀਪ ਸਿੰਘ ਭਾਰਟਾ ਖੁਰਦ , ਜਿੱਲ਼ਾ ਯੂਨੀਅਨ ਕੋ ਅਪ੍ਰੇਟਿਵ ਸੋਸਾਇਟੀ ਹਾਜ਼ਰ ਸਨ