ਅੰਮ੍ਰਿਤਸਰ, 25 ਅਗਸਤ – ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਅਟਾਰੀ ਸਰਹੱਦ ਤੇ ਤੈਨਾਤ ਬੀ. ਐੱਸ. ਐੱਫ. ਦੇ ਜਵਾਨ ਨੇ ਆਪਣੀ ਸਰਵਿਸ ਰਾਈਫਲ ਤੋਂ ਖ਼ੁਦ ਨੂੰ ਗੋਲ਼ੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। 32 ਸਾਲਾ ਚੰਦਨ ਕੁਮਾਰ ਸਿੰਘ ਬਿਹਾਰ ਦੇ ਬਾਂਕਾ ਗੁਲਨੀ ਕੁਸ਼ਹਾ ਪਿੰਡ ਦਾ ਰਹਿਣ ਵਾਲਾ ਸੀ। ਉਸ ਨੇ ਆਪਣੇ ਗਲ਼ੇ ਤੇ ਸਰਵਿਸ ਰਾਈਫਲ ਰੱਖੀ ਤੇ ਟਰਿੱਗਰ ਨੂੰ ਦਬਾਅ ਦਿੱਤਾ। ਆਤਮਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਬੀ. ਐੱਸ. ਐੱਫ. ਨੇ ਜਵਾਨ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਚੰਦਨ ਕੁਮਾਰ ਸਿੰਘ ਧਾਰੀਵਾਲ ਬੀ. ਓ. ਪੀ. ਤੇ ਤੈਨਾਤ ਸੀ।
ਗੋਲ਼ੀ ਉਸ ਦੇ ਸਿਰ ਦੇ ਆਰ-ਪਾਰ ਹੋ ਗਈ ਤੇ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਜਿਕਰਯੋਗ ਹੈ ਕਿ ਚੰਦਨ ਕੁਮਾਰ ਪੰਜ ਸਾਲ ਪਹਿਲਾਂ ਬੀ. ਐੱਸ. ਐੱਫ ਵਿੱਚ ਭਰਤੀ ਹੋਇਆ ਸੀ। ਉਸ ਦਾ ਵਿਆਹ ਹੋਇਆ ਸੀ ਤੇ ਉਸ ਦੇ ਦੋ ਬੱਚੇ ਹਨ ਤੇ ਤਿੰਨ ਭਰਾਵਾਂ ਵਿੱਚੋਂ ਉਹ ਦੂਜੇ ਨੰਬਰ ਤੇ ਸੀ।
ਉਨ੍ਹਾਂ ਦੇ ਪਿਤਾ ਪਿੰਡ ਵਿੱਚ ਕਿਸਾਨ ਹਨ। ਫਿਲਹਾਲ ਚੰਦਨ ਨੇ ਆਤਮਹੱਤਿਆ ਕਿਉਂ ਕੀਤੀ ਇਸ ਬਾਰੇ ਵਿੱਚ ਜਾਣਕਾਰੀ ਨਹੀਂ ਮਿਲ ਸਕੀ ਹੈ। ਬੀ. ਐੱਸ. ਐੱਫ ਤੇ ਸਥਾਨਕ ਪੁਲੀਸ ਇਸ ਦੀ ਜਾਂਚ ਕਰਨ ਵਿੱਚ ਲੱਗੀ ਹੈ। ਜਵਾਨ ਦੀ ਲਾਸ਼ ਪੋਸਟਮਾਰਟਮ ਲਈ ਭੇਜਿਆ ਗਿਆ ਹੈ।