ਚੰਡੀਗੜ੍ਹ, 17 ਅਗਸਤ – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਪੱਛਮੀ ਕਮਾਂਡ ਦੇ ਮੇਜਰ ਜਨਰਲ ਹਰਿੰਦਰ ਸਿੰਘ ਅਤੇ ਕਰਨਲ ਭੁਪਿੰਦਰ ਸਿੰਘ ਨੇ ਮੁਲਾਕਾਤ ਕੀਤੀ।
ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਅੰਬਾਲਾ ਵਿਚ ਉੜਾਨ ਪਰਿਯੋਜਨਾ ਦੇ ਤਹਿਤ ਤਿਆਰ ਕੀਤੇ ਜਾਣ ਵਾਲੇ ਨਾਗਰਿਕ ਹਵਾਈ ਅੱਡੇ ਦੇ ਸਬੰਧ ਵਿਚ ਅੰਬਾਲਾ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀ ਫਲਾਇਟ ਨੂੰ ਸ਼ੁਰੂ ਕਰਨ, ਸੂਬੇ ਦੇ ਵੱਖ-ਵੱਖ ਸਥਾਨਾਂ ਵਿਚ ਸੇਨਾ ਦੇ ਅਨੁਪ੍ਰਯੋਗ ਵਾਲੀ ਜਮੀਨ ਨੂੰ ਰਾਜ ਸਰਕਾਰ ਨੂੰ ਦੇਣ, ਅੰਬਾਲਾ ਕਂੈਟ ਵਿਚ ਬਸੀ ਕਈ ਕਲੋਨੀਆਂ ਅਤੇ ਇੰਨ੍ਹਾਂ ਕਲੋਨੀਆਂ ਨੂੰ ਜਾਣ ਵਾਲੇ ਰਸਤਿਆਂ ਦੇ ਸਬੰਧ ਵਿਚ ਚਰਚਾ ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ।
ਮੀਟਿੰਗ ਵਿਚ ਕੰਟੋਨਮੈਂਟ ਵਾਰਡ ਦੀ ਜਮੀਨ ਨੂੰ ਹਰਿਆਣਾ ਸਰਕਾਰ ਨੂੰ ਸੌਂਪਣ ਲਈ ਕਾਫੀ ਸਮੇਂ ਤੋਂ ਗਲਬਾਤ ਚੱਲ ਰਹੀ ਸੀ, ਜਿਸ ‘ਤੇ ਇਕ ਕਦਮ ਹੋਰ ਅੱਗੇ ਵਧਦੇ ਹੋਏ ਅੱਜ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੇ ਨਾਲ ਸੇਨਾ ਦੇ ਅਧਿਕਾਰੀਆਂ ਨੇ ਚਰਚਾ ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿਚ ਦਸਿਆ ਗਿਆ ਕਿ ਰਾਜ ਸਰਕਾਰ ਨੂੰ ਠੋਸ ਪ੍ਰਸਤਾਵ ਤਿਆਰ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਇਸ ਦੇ ਲਈ ਅਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਮੀਟਿੰਗ ਵਿਚ ਸੇਨਾ ਦੇ ਅਧਿਕਾਰੀਆਂ ਨੇ zਸੀ ਵਿਜ ਦੇ ਸਾਹਮਣੇ ਰਾਜ ਵਿਚ ਸੇਨਾ ਦੇ ਕੈਂਪਿੰਗ ਖੇਤਰ ਦੀ ਜਮੀਨ ਨੂੰ ਦੇਣ ਦੇ ਸਬੰਧ ਵਿਚ ਵੀ ਚਰਚਾ ਕੀਤੀ ਜਿਸ ‘ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਵੱਖ-ਵੱਖ ਪਰਿਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਲੈਂਡ ਬੈਂਕ ਦੀ ਸਥਾਪਨਾ ਕੀਤੀ ਹੈ ਅਤੇ ਇਸ ਤਰ੍ਹਾ ਦੀ ਜਮੀਨ ਦਾ ਲਂੈਡ ਬੈਂਕ ਰਾਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੇਨਾ ਦੇ ਕੈਂਪਿੰਗ ਖੇਤਰ ਦੀ ਜਮੀਨ ਨੂੰ ਲੇਣ ਲਈ ਇਸ ਬਾਰੇ ਵਿਚ ਸਬੰਧਿਤ ਅਧਿਕਾਰੀਆਂ ਨੂੱ ਮਾਮਾ ਭੇਜਿਆ ਜਾਵੇਗਾ।
ਇਸ ਤਰ੍ਹਾ, ਅੰਬਾਲਾ ਕੈਂਟ ਦੇ ਵੱਖ-ਵੱਖ ਖੇਤਰਾਂ ਜੋ ਸੇਨਾ ਦੀ ਜਮੀਨ ਦੇ ਨਾਲ ਲਗਦੇ ਹਨ, ਉਨ੍ਹਾਂ ਖੇਤਰਾਂ ਦੇ ਲੋਕਾਂ ਦੀ ਆਵਾਜਾਈ ਲਈ ਰਸਤਿਆਂ ਨੂੰ ਤਿਆਰ ਕਰਨ ‘ਤੇ ਵੀ ਸੇਨਾ ਦੇ ਅਧਿਕਾਰੀਆਂ ਦੇ ਨਾਲ ਵਿਚਾਰ-ਵਟਾਂਦਰਾਂ ਕੀਤਾ ਗਿਆ ਤਾਂ ਜੋ ਇੰਨ੍ਹਾਂ ਲੋਕਾਂ ਦੇ ਆਉਣ ਤੇ ਜਾਣ ਲਈ ਇਕ ਸਥਾਈ ਰਸਤਾ ਬਣ ਸਕੇ। ਇਸੀ ਕੜੀ ਵਿਚ ਅੰਬਾਲਾ ਦੀ ਸੁਰ-ਮੰਡੀ ਦੇ ਲੋਕਾਂ ਦੇ ਲਈ ਇਕ ਸੜਕ ਬਣਾਏ ਜਾਣ ਦੀ ਮੰਜੂਰੀ ਮਿਲ ਚੁੱਕੀ ਹੈ, ਜਿਸ ‘ਤੇ 35 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਦਾ ਟੇਂਡਰ ਵੀ ਹੋ ਚੁੱਕਾ ਹੈ।
ਮੀਟਿੰਗ ਦੌਰਾਨ ਸ੍ਰੀ ਵਿਜ ਨੇ ਸੇਨਾ ਦੇ ਅਧਿਕਾਰੀਆਂ ਨੂੰ ਜਾਣੁੰ ਕਰਵਾਇਆ ਕਿ ਆਮ ਜਨਤਾ ਨੂੰ ਬਿਜਲੀ, ਪਾਣੀ, ਨਾਲੀ, ਸੜਕ ਤੇ ਸਫਾਈ ਮੁੱਢਲੀ ਜਰੂਰਤਾਂ ਹੁੰਦੀਆਂ ਹਨ ਇਸ ਲਈ ਰਾਜ ਸਰਕਾਰ ਇਹ ਸਾਰੀ ਮੁੱਢਲੀ ਸਹੂਲਤਾਂ ਹਰੇਕ ਵਿਅਕਤੀ ਨੂੰ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਇਸੀ ਦਿਸ਼ਾ ਵਿਚ ਅੰਬਾਲਾ ਵਿਚ ਰਿੰਗ ਰੋਡ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ ਜੋ ਲਗਭਗ 40 ਕਿਲੋਮੀਟਰ ਲੰਬਾ ਹੋਵੇਗਾ। ਇਸੀ ਤਰ੍ਹਾ, ਅੰਬਾਲਾ ਤੋਂ ਦਿੱਲੀ ਦੇ ਵਿਚ ਵਾਇਆ ਯਮੁਨਾਨਗਰ ਸੁਪਰ-ਹਾਈਵੇ ਦਾ ਵੀ ਪ੍ਰਸਤਾਵ ਹੈ।