ਫ਼ਾਜ਼ਿਲਕਾ, 12 ਜੂਨ-ਐਡੀਸ਼ਨਲ ਜ਼ਿਲਾ ਮੈਜਿਸਟਰੇਟ ਡਾ. ਆਰ.ਪੀ. ਸਿੰਘ ਨੇ ਦੱਸਿਆ ਕਿ ਅਸਲਾ ਲਾਇਸੰਸ ਦੀ ਰੀਨਿਉਲ, ਹਥਿਆਰਾਂ ਦੇ ਖਰੀਦ ਪੀਰੀਅਡ ਅਤੇ ਹਥਿਆਰ ਵੇਚਣ ਲਈ ਐਨ.ਓ.ਸੀ. ਦੀ ਵੈਲੀਡਿਟੀ ਵਿਚ ਵਾਧਾ ਕਰਨ ਦੀਆਂ ਤਿੰਨੋਂ ਸੇਵਾਵਾਂ ਲਈ ਜੇਕਰ ਕਿਸੇ ਪ੍ਰਾਰਥੀ ਦੇ ਅਸਲਾ ਲਾਇਸੰਸ ਦੀ ਵੈਲੀਡਿਟੀ 31 ਮਈ 2020 ਤੱਕ ਖਤਮ ਹੋਈ ਸੀ, ਤਾਂ ਇਨਾਂ ਨੂੰ ਇਕ ਮਹੀਨੇ ਦਾ ਹੋਰ ਸਮਾ 30 ਜੂਨ 2020 ਤੱਕ ਕਰ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਪ੍ਰਾਰਥੀ 30 ਜੂਨ 2020 ਤੱਕ ਅਸਲਾ ਲਾਇਸੰਸ ਦੀ ਰੀਨਿਉਲ, ਹਥਿਆਰਾਂ ਦੇ ਖਰੀਦ ਪੀਰੀਅਡ ਅਤੇ ਹਥਿਆਰ ਵੇਚਣ ਲਈ ਐਨ.ਓ.ਸੀ. ਦੀ ਵੈਲੀਡਿਟੀ ਸੇਵਾਵਾਂ ਲਈ ਬਿਨਾਂ ਕਿਸੇ ਲੇਟ ਫੀਸ ਅਤੇ ਜੁਰਮਾਨੇ ਤੋਂ ਪ੍ਰਾਪਤ ਕਰ ਸਕੇਗਾ ਅਤੇ ਲੇਟ ਫੀਸ ਜਾਂ ਜੁਰਮਾਨਾ 30 ਜੁਨ 2020 ਤੋਂ ਬਾਅਦ ਦੇ ਪੀਰੀਅਡ ਦਾ ਹੀ ਲਿਆ ਜਾਵੇਗਾ।