ਓਟਵਾ, 17 ਦਸੰਬਰ, 2024: ਕੈਨੇਡਾ ਦੀ ਡਿਪਟੀ ਪ੍ਰਾਈਮ ਮਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੀ ਦਰਾਮਦ ’ਤੇ 25 ਫੀਸਦੀ ਟੈਕਸ ਲਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮਤਭੇਦ ਮਗਰੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਵਿੱਤ ਮੰਤਰੀ ਵਜੋਂ ਵੀ ਅਸਤੀਫਾ ਦੇ ਦਿੱਤਾ ਹੈ।
ਆਪਣੇ ਅਸਤੀਫੇ ਵਿਚ ਉਹਨਾਂ ਕਿਹਾ ਕਿ ਸਾਡੇ ਮੁਲਕ ਨੂੰ ਅੱਜ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਉਹਨਾਂ ਕਿਹਾ ਕਿ ਪਿਛਲੇ ਕਈ ਹਫਤਿਆਂ ਵਿਚ ਤੁਹਾਡੀ ਤੇ ਮੇਰੀ ਰਾਇ ਆਪਸ ਵਿਚ ਨਹੀਂ ਰਲੀ ਕਿ ਕੈਨੇਡਾ ਲਈ ਚੰਗਾ ਰਾਹ ਕੀ ਹੋਵੇਗਾ, ਇਸ ਲਈ ਉਹ ਅਸਤੀਫਾ ਦੇ ਰਹੇ ਹਨ।