ਰੋਮ (ਇਟਲੀ), ਜੂਨ 2020 – ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਮ ਸਥਿਤ ਭਾਰਤੀ ਅੰਬੈਸੀ ਵੱਲੋਂ ਵਿਸ਼ੇਸ਼਼ ਪਾਸਪੋਰਟ ਕੈਂਪ ਲਾਇਆ ਜਾ ਰਿਹਾ ਹੈ ਤਾਂ ਜੋ ਇਟਲੀ ‘ਚ ਬਿਨਾਂ ਪਾਸਪੋਰਟ ਤੋਂ ਰਹਿ ਰਹੇ ਭਾਰਤੀਆਂ ਨੂੰ ਪਾਸਪੋਰਟ ਪ੍ਰਾਪਤ ਹੋ ਸਕੇ। ਭਾਰਤੀ ਅੰਬੈਸੀ ਰੋਮ ਵੱਲੋਂ ਇਹ ਕੈਂਪ 13 ਜੂਨ ਨੂੰ ਅੰਬੈਸੀ ਰੋਮ ਵਿਖੇ ਸਵੇਰੇ 9 ਵਜੇ ਲਾਇਆ ਜਾ ਰਿਹਾ ਹੈ। ਜਿਸ ਵਿੱਚ ਉਚੇਚੇ ਤੌਰ ‘ਤੇ ਉਨ੍ਹਾਂ ਭਾਰਤੀਆਂ ਦੀਆਂ ਅਰਜ਼ੀਆਂ ਲੈ ਕੇ ਉਸੇ ਦਿਨ ਅਥਾਰਿਟੀ ਲੈਟਰ ਦਿੱਤੇ ਜਾਣਗੇ, ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹਨ। ਇਸ ਪ੍ਰਕ੍ਰਿਆ ਵਿੱਚ ਹੁਣ ਤੱਕ ਅੰਬੈਸੀ ਵੱਲੋਂ 800 ਭਾਰਤੀਆਂ ਨੂੰ ਅਥਾਰਟੀ ਲੈਟਰ ਜਾਰੀ ਵੀ ਕੀਤੇ ਜਾ ਚੁੱਕੇ ਹਨ ।
ਇਟਲੀ ‘ਚ ਭਾਰਤੀ ਰਾਜਦੂਤ ਸ਼੍ਰੀਮਤੀ ਰਾਜਦੂਤ ਰੀਨਤ ਸੰਧੂ ਨੇ ਕਿਹਾ ਕਿ ਉਹਨਾਂ ਦਾ ਮੁੱਖ ਮੰਤਵ ਹਰ ਉਸ ਭਾਰਤੀ ਦੀ ਹਰ ਸੰਭਵ ਮਦਦ ਕਰਨਾ ਹੈ ਜਿਸ ਭਾਰਤੀ ਕੋਲ ਪਾਸਪੋਰਟ ਨਹੀਂ ਹੈ। ਉਹ ਚਾਹੁੰਦੇ ਹਨ ਕਿ ਭਾਰਤੀ ਨੌਜਵਾਨ ਪੇਪਰ ਲੈ ਕੇ ਆਪਣੇ ਕਈ ਸਾਲਾਂ ਤੋਂ ਵਿਛੜੇ ਪਰਿਵਾਰਾਂ ਨੂੰ ਮਿਲਣ ਸਕਣ।
ਇਹ ਵਿਸ਼ੇਸ ਕੈਂਪ ਸਿਰਫ਼ ਇਮੀਗਰੇਸ਼ਨ ਨਾਲ ਸਬੰਧਿਤ ਲੋਕਾਂ ਲਈ ਹੀ ਲਗਾਏ ਜਾ ਰਹੇ ਹਨ ਤਾਂ ਜੋ ਕੱਚੇ ਤੌਰ ‘ਤੇ ਇਟਲੀ ਵਿੱਚ ਰਹਿ ਰਹੇ ਭਾਰਤੀ ਆਪਣੀਆਂ ਅਰਜ਼ੀਆਂ ਇਹਨਾਂ ਕੈਂਪਾਂ ਵਿੱਚ ਦੇ ਕੇ ਆਪਣੇ ਪਾਸਪੋਰਟ ਦੀ ਪ੍ਰਕ੍ਰਿਆ ਨੂੰ ਅਮਲ ਵਿੱਚ ਲਿਆ ਸਕਣ। ਪਾਸਪੋਰਟ ਬਣਾਉਣ ਵਾਲੇ ਭਾਰਤੀ ਵਧੇਰੇ ਜਾਣਕਾਰੀ ਲਈ ਭਾਰਤੀ ਅੰਬੈਸੀ ਰੋਮ ਦੇ ਫੇਸ ਬੁੱਕ ਲਿੰਕ ਜਾ ਸਾਈਟ ‘ਤੇ ਜਾ ਕੇ ਵੀ ਸਾਰੀ ਜਾਣਕਾਰੀ ਲੈ ਸਕਦੇ ਹਨ।