• About
  • Contact
  • Hindi News
  • English News
Monday, March 9, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਪੰਜਾਬ ਸਰਕਾਰ ਨੇ ਟੀਕਾਕਰਨ ਮੁਹਿੰਮ ਤਹਿਤ ਇੱਕ ਹੋਰ ਵੱਡੀ ਪੁਲਾਂਘ ਪੁੱਟੀ: ਸੁਖਵਿੰਦਰ ਸਿੰਘ ਬਿੰਦਰਾ

Asli Punjabi by Asli Punjabi
July 8, 2021
in Punjab
0
ਪੰਜਾਬ ਸਰਕਾਰ ਨੇ ਟੀਕਾਕਰਨ ਮੁਹਿੰਮ ਤਹਿਤ ਇੱਕ ਹੋਰ ਵੱਡੀ ਪੁਲਾਂਘ ਪੁੱਟੀ: ਸੁਖਵਿੰਦਰ ਸਿੰਘ ਬਿੰਦਰਾ
585
SHARES
3.3k
VIEWS
Share on FacebookShare on TwitterShare on Whatsapp

You might also like

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ

ਚੰਡੀਗੜ੍ਹ – ਪੰਜਾਬ ਯੂਥ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਸੂਬੇ ਨੇ 3 ਤੋਂ 5 ਜੁਲਾਈ ਤਕ ਤਿੰਨ ਦਿਨਾ-ਵਿਸ਼ੇਸ਼ ਟੀਕਾਕਰਨ ਮੁਹਿੰਮ ਦੌਰਾਨ ਟੀਕਾਕਰਨ ਵਿਚ ਇੱਕ ਹੋਰ ਵੱਡੀ ਪੁਲਾਂਘ ਪੁੱਟੀ ਹੈ।ਇਹ ਆਖਦਿਆਂ ਕਿ ਸਮੇਂ ਸਿਰ ਟੀਕਾਕਰਨ ਕਰਵਾਉਣ ਨਾਲ ਕੋਵਿਡ ਮਹਾਂਮਾਰੀ ਤੋਂ ਕੀਮਤੀ ਜਾਨਾਂ ਦਾ ਬਚਾਅ ਕੀਤਾ ਜਾ ਸਕਦਾ ਹੈ, ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 3 ਜੁਲਾਈ ਨੂੰ ਸੂਬੇ ਭਰ ਵਿੱਚ ਚਲਾਈ ਗਈ ਟੀਕਾਕਰਨ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਜਿਸ ਤਹਿਤ ਇੱਕ ਦਿਨ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 5.14 ਲੱਖ ਖੁਰਾਕਾਂ ਲਗਾਈਆਂ ਗਈਆਂ।ਉਨ੍ਹਾਂ ਕਿਹਾ ਕਿ ਸਿਹਤ ਟੀਮਾਂ ਨੇ ਸੂਬੇ ਭਰ ਵਿੱਚ ਹੁਣ ਤੱਕ 18 ਤੋਂ 44 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਨੂੰ 20 ਲੱਖ ਤੋਂ ਵੱਧ ਕਰੋਨਾ ਰੋਕੂ ਟੀਕੇ ਲਗਾਏ ਹਨ।ਬਿੰਦਰਾ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਕਵਰ ਕਰਦਿਆਂ ਟੀਕਾਕਰਨ ਮੁਹਿੰਮ ਨੂੰ ਨਵੀਂਆਂ ਉਚਾਈਆਂ ਤੇ ਲਿਜਾਣ ਲਈ ਖੇਡਾਂ ਅਤੇ ਯੁਵਕ ਮਾਮਲੇ ਵਿਭਾਗ, ਯੂਥ ਕਲੱਬਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੀ ਮਹੱਤਵਪੂਰਣ ਭੂਮਿਕਾ ਦੀ ਵੀ ਸ਼ਲਾਘਾ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬਿੰਦਰਾ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਦੀ ਵੱਡੀ ਮੁੰਹਿਮ ਦੀ ਸ਼ੁਰੂਆਤ ਦੇ ਨਾਲ ਹੀ ਪਹਿਲੇ ਦਿਨ 18 ਤੋਂ 44 ਸਾਲ ਉਮਰ ਵਰਗ ਦੇ 284044 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਅਤੇ 8065 ਲਾਭਪਾਤਰੀਆਂ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ, ਜਦੋਂ ਕਿ 4 ਜੁਲਾਈ ਨੂੰ 49251 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਅਤੇ 1429 ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ। 5 ਜੁਲਾਈ ਨੂੰ ਸਿਹਤ ਟੀਮਾਂ ਨੇ 18915 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ 1915 ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ। ਉਨ੍ਹਾਂ ਕਿਹਾ ਕਿ 5 ਜੁਲਾਈ ਤੋਂ ਹੁਣ ਤੱਕ 18 ਤੋਂ 44 ਸਾਲ ਉਮਰ ਵਰਗ ਨੂੰ ਦਿੱਤੀਆਂ ਗਈਆਂ ਖੁਰਾਕਾਂ ਦੀ ਕੁੱਲ ਗਿਣਤੀ 2016364 ਹੈ ਅਤੇ ਸੂਬੇ ਦੇ ਬਾਕੀ ਸਾਰੇ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ ਨਾਲ ਇਹ ਗਿਣਤੀ ਅੱਗੇ ਹੋਰ ਵਧ ਜਾਵੇਗੀ।ਉਨ੍ਹਾਂ ਨੇ ਕੋਵਿਡ -19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਵੱਡਾ ਯੋਗਦਾਨ ਪਾਉਣ ਲਈ ਸੂਬੇ ਦੇ ਖੇਡਾਂ ਅਤੇ ਯੁਵਕ ਮਾਮਲੇ ਵਿਭਾਗ, ਯੂਥ ਕਲੱਬਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਅਧਿਕਾਰੀਆਂ ਨੂੰ ਕਾਲਜਾਂ ਵਿੱਚ ਲਗਾਏ ਜਾਣ ਵਾਲੇ ਆਗਾਮੀ ਵਿਸ਼ੇਸ਼ ਟੀਕਾਕਰਨ ਕੈਂਪਾਂ, ਜਿਸ ਬਾਰੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਐਲਾਨ ਕੀਤਾ ਸੀ, ਵਿੱਚ ਵੀ ਅਹਿਮ ਭੂਮਿਕਾ ਨਿਭਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖੇਡ ਅਫ਼ਸਰਾਂ ਅਤੇ ਬੋਰਡ ਨਾਲ ਜੁੜੇ ਯੂਥ ਕਲੱਬਾਂ ਵੱਲੋਂ ਆਪਣੇ ਸਬੰਧਤ ਖੇਤਰਾਂ ਦੇ ਨੌਜਵਾਨਾਂ ਅਤੇ ਵਸਨੀਕਾਂ ਨੂੰ ਵੱਡੇ ਪੱਧਰਤੇ ਟੀਕੇ ਲਗਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਮਹਾਂਮਾਰੀ ਦੀ ਤੀਜੀ ਲਹਿਰ ਤੋਂ ਬਚਿਆ ਜਾ ਸਕੇ।ਬਿੰਦਰਾ ਨੇ ਕਿਹਾ ਕਿ ਪੀ.ਵਾਈ.ਡੀ.ਬੀ. ਕੋਵਿਡ-19 ਵਿਰੁੱਧ ਲੜਾਈ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਿਹਾ ਹੈ ਜਿਸ ਵੱਲੋਂ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਸੂਬਾ ਸਰਕਾਰ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਕਿਉਂਕਿ ਲਾਭਪਾਤਰੀਆਂ ਨੂੰ ਤੇਜ਼ੀ ਨਾਲ ਕਵਰ ਕਰਨ ਨਾਲ ਵਾਇਰਸ ਦੀ ਸੰਚਾਰ ਲੜੀ ਨੂੰ ਤੋੜਨ ਵਿੱਚ ਸਹਾਇਤਾ ਮਿਲੇਗੀ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਹਨ ਅਤੇ ਉਨ੍ਹਾਂ ਕੋਲ ਕੋਵਿਡ -19 ਨੂੰ ਹਰਾਉਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਸੂਬੇ ਦੀ ਸੰਪਤੀ ਹੁੰਦੇ ਹਨ ਅਤੇ ਜਿਨ੍ਹਾਂ ਦੇਸ਼ਾਂ ਵਿੱਚ ਨੌਜਵਾਨਾਂ ਨੇ ਉਸਾਰੂ ਭੂਮਿਕਾ ਨਿਭਾਈ ਹੈ, ਉਨ੍ਹਾਂ ਨੇ ਦੁਨੀਆਂ ਵਿੱਚ ਕਾਫ਼ੀ ਨਾਮ ਕਮਾਇਆ ਹੈ। ਉਨ੍ਹਾਂ ਕਿਹਾ ਕਿ ਪੀ.ਵਾਈ.ਡੀ.ਬੀ. ਕਾਲਜਾਂ ਵਿੱਚ ਅਗਲੀ ਮੈਗਾ ਟੀਕਾਕਰਨ ਮੁਹਿੰਮ ਦੌਰਾਨ ਯੋਗ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਕਵਰ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ। ਚੇਅਰਮੈਨ ਨੇ ਕਿਹਾ ਕਿ ਸਿਰਫ਼ ਵੱਡੇ ਪੱਧਰ `ਤੇ ਟੀਕਾਕਰਨ ਮੁਹਿੰਮ ਹੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਵਿਚ ਸਹਾਈ ਹੋ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਇਸ ਮਾਰੂ ਵਾਇਰਸ ਦੀ ਸੰਚਾਰ ਲੜੀ ਨੂੰ ਤੋੜਿਆ ਜਾ ਸਕਦਾ ਹੈ।

Previous Post

ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਸੰਜੀਦਗੀ ਦਿਖਾਵੇ ਭਾਰਤ ਸਰਕਾਰ- ਬੀਬੀ ਜਗੀਰ ਕੌਰ

Next Post

ਹਰਿਆਣਾ ਦੇ ਗ੍ਰਹਿ ਮੰਤਰੀ ਨੇ ਫਿਲਮ ਜਗਤ ਦੇ ਮੰਨੇ-ਪ੍ਰਮੰਨੇ ਅਭਿਨੇਤਾ ਦਿਲੀਪ ਕੁਮਾਰ ਦੇ ਨਿਧਨ ‘ਤੇ ਡੁੰਘਾ ਸੋਗ ਪ੍ਰਗਟਾਇਆ

Asli Punjabi

Asli Punjabi

Related Posts

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

by Asli Punjabi
March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

by Asli Punjabi
March 9, 2026
ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ
Punjab

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ

by Asli Punjabi
March 9, 2026
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ
Punjab

ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

by Asli Punjabi
March 9, 2026
ਸ਼ਾਹ ਸਤਨਾਮ ਬੁਆਏਜ਼ ਕਾਲਜ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ
Punjab

ਸ਼ਾਹ ਸਤਨਾਮ ਬੁਆਏਜ਼ ਕਾਲਜ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ

by Asli Punjabi
March 9, 2026
Next Post
ਹਰਿਆਣਾ ਦੇ ਗ੍ਰਹਿ ਮੰਤਰੀ ਨੇ ਫਿਲਮ ਜਗਤ ਦੇ ਮੰਨੇ-ਪ੍ਰਮੰਨੇ ਅਭਿਨੇਤਾ ਦਿਲੀਪ ਕੁਮਾਰ ਦੇ ਨਿਧਨ ‘ਤੇ ਡੁੰਘਾ ਸੋਗ ਪ੍ਰਗਟਾਇਆ

ਹਰਿਆਣਾ ਦੇ ਗ੍ਰਹਿ ਮੰਤਰੀ ਨੇ ਫਿਲਮ ਜਗਤ ਦੇ ਮੰਨੇ-ਪ੍ਰਮੰਨੇ ਅਭਿਨੇਤਾ ਦਿਲੀਪ ਕੁਮਾਰ ਦੇ ਨਿਧਨ 'ਤੇ ਡੁੰਘਾ ਸੋਗ ਪ੍ਰਗਟਾਇਆ

Recommended

ਪਿੰਡ ਬਲੌਂਗੀ ਵਿਚਲੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹਲ ਕਰਨ ਦੀ ਮੰਗ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਪਿੰਡ ਬਲੌਂਗੀ ਵਿਚਲੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹਲ ਕਰਨ ਦੀ ਮੰਗ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

August 22, 2023
ਹਰਿਆਣਾ ‘ਚ ਲੜਕੀਆਂ ਨੂੰ ਗਰੈਜੂਏਸ਼ਨ ਪੂਰੀ ਹੋਣ ‘ਤੇ ਮਿਲੇਗਾ ਪਾਸਪੋਰਟ : ਖੱਟਰ

ਹਰਿਆਣਾ ‘ਚ ਲੜਕੀਆਂ ਨੂੰ ਗਰੈਜੂਏਸ਼ਨ ਪੂਰੀ ਹੋਣ ‘ਤੇ ਮਿਲੇਗਾ ਪਾਸਪੋਰਟ : ਖੱਟਰ

July 12, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

March 9, 2026
ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ
Top Stories

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

March 9, 2026
ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ
Top Stories

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

March 9, 2026
ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ
Top Stories

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

March 9, 2026
ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

March 9, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In