ਚੰਡੀਗੜ੍ – ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੂੰ ਅੱਜ ਪ੍ਰੋਕਟਰ ਐਂਡ ਗੈਂਬਲ (ਪੀਐਂਡਜੀ)- ਸਾਊਥ ਏਸ਼ਿਆ ਦੇ ਕਾਰਪੋਰੇਟ ਏਫੇਅਰ ਹੈਡ ਸ੍ਰੀ ਸਚਿਨ ਸੈਨੀ ਅਤੇ ਸੀਨੀਅਰ ਮੈਨੇਜਰ -ਜੀਆਰ ਸ੍ਰੀ ਜੇਪੀ ਭੰਢੋਲਾ ਨੇ ਕੋਵਿਡ ਮਹਾਮਾਰੀ ਨਾਲ ਲੜਨ ਦੇ ਲਈ ਇਕ ਕਰੋੜ ਰੁਪਏ ਦੀ ਰਕਮ ਦਾ ਚੈਕ ਭੇਂਟ ਕੀਤਾ।ਇਸ ਮੌਕੇ ਤੇ ਪੋ੍ਰਕਟਰ ਐਂਡ ਗੈਂਬਲ੍ਰਸਾਊਥ ਏਸ਼ਿਆ ਦੇ ਕਾਰਪੋਰੇਟ ਏਫੇਅਰ ਹੈਡ ਸ੍ਰੀ ਸਚਿਨ ਸੈਨੀ ਨੇ ਦਸਿਆ ਕਿ ਹਿਹ ਰਕਮ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲੀਟੀ (ਸੀਐਸਆਰ) ਦੇ ਤਹਿਤ ਰਾਜ ਸਰਕਾਰ ਨੂੰ ਕੋਵਿਡ ਮਹਾਮਾਰੀ ਤੋਂ ਲੜਨ ਦੇ ਲਈ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਹਾਮਾਰੀ ਦੀ ਚਪੇਟ ਵਿਚ ਆਉਣ ਤੋਂ ਬਚਾਇਆ ਜਾ ਸਕੇ।ਉਨ੍ਹਾਂ ਨੇ ਦਸਿਆ ਕਿ ਪੀਐਂਡਜੀ ਕੰਪਨੀ ਆਪਣੈ ਕਰਮਚਾਰੀਆਂ ਦੇ ਨਾਲ੍ਰਨਾਲ ਆਪਣੇ ਖਪਤਕਾਰਾਂ ਦੇ ਸਿਹਤ ਦੀ ਸੁਰੱਖਿਆ ਦੇ ਲਈ ਵਚਨਬੱਧ ਹੈ ਅਤੇ ਇਸੀ ਕੜੀ ਵਿਚ ਪੀਐਂਡਜੀ ਸਮੇਂ-ਸਮੇਂ ਤੇ ਗੋਵਿਡ੍ਰ19 ਤੋਂ ਬਚਾਅ ਦੇ ਲਈ ਮਾਸਕ ਤੇ ਸੈਨੀਟਾਈਜਰ ਵੰਡਦੀ ਰਹਿੰਦੀ ਹੈ।