ਨਵੀਂ ਦਿੱਲੀ, 11 ਜੂਨ 2020 – ਕੋਰੋਨਾ ਵਾਇਰਸ ਕਾਰਨ ਆਈ.ਸੀ.ਸੀ. ਨੇ ਬੁੱਧਵਾਰ ਨੂੰ ਟੈਲੀਕਾਨਫਰੰਸ ਰਾਹੀਂ ਹੋਈ ਮੀਟਿੰਗ ‘ਚ T-20 ਵਰਲਡ ਕੱਪ ਕਰਵਾਉਣ ਬਾਰੇ ਆਪਣਾ ਫੈਸਲਾ ਅਗਲੇ ਮਹੀਨੇ ਤੱਕ ਟਾਲ ਲਿਆ ਹੈ। ਵਰਲਡ ਕੱਪ ਹੋਵੇਗਾ ਜਾਂ ਨਹੀਂ ਹੁਣ ਇਸ ਦਾ ਪਤਾ ਇੱਕ ਮਹੀਨੇ ਬਾਅਦ ਹੀ ਪਤਾ ਲੱਗੇਗਾ। ਇਸ ਸਾਲ ਵਰਲਡ ਕੱਪ ਆਸਟ੍ਰੇਲੀਆ ‘ਚ 18 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਹੋਣਾ ਹੈ।
ਆਈ.ਸੀ.ਸੀ. ਨੇ ਮਰਦਾਂ ਦੇ ਵਰਲਡ ਕੱਪ 2020 ਅਤੇ ਔਰਤਾਂ ਦੇ ਵਰਲਡ ਕੱਪ 2021 ਲਈ ਫੈਸਲਾ ਲੈਣ ਤੋਂ ਪਹਿਲਾਂ ਇੱਕ ਮਹੀਨਾ ਹੋਣ ਇੰਤਜਾਰ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ ਹੀ ਇਹ ਫੈਸਲਾ ਲਿਆ ਜਾਵੇਗਾ।