ਪਟਿਆਲਾ, 11 ਜੂਨ, 2020 : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਤਿੰਨ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਲਿਮਟਿਡ (ਟਰਾਂਸਕੋ) ਦੇ ਇਕ ਡਾਇਰੈਕਟਰ ਦੀ ਨਿਯੁਕਤੀ ਕਿਸੇ ਵੇਲੇ ਵੀ ਐਲਾਨੀ ਜਾ ਸਕਦੀ ਹੈ।
ਇਹਨਾਂ ਅਹੁਦਿਆਂ ਲਈ ਬੀਤੇ ਦਿਨੀਂ ਅਰਜ਼ੀਆਂ ਮੰਗੀਆਂ ਗਈਆਂ ਸਨ ਜਿਸ ਮਗਰੋਂ ਮੁੱਖ ਸਕੱਰਤ ਕਰਨ ਅਵਤਾਰ ਸਿੰਘ, ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੀਰੁਧ ਤਿਵਾੜੀ ਤੇ ਪਾਵਰਕਾਮ ਫਾਈਨਾਂਸ ਕਾਰਪੋਰੇਸ਼ਨ ਦੇ ਮੁਖੀ ਆਰ ਐਸ ਢਿੱਲੋਂ ਦੀ ਸ਼ਮੂਲੀਅਤ ਵਾਲੀ ਸਲੈਕਸ਼ਨ ਕਮੇਟੀ ਨੇ ਆਈਆਂ 72 ਅਰਜ਼ੀਆਂ ਵਿਚੋਂ 4 ਨਾਂ ਚੁਣ ਕੇ ਮੁੱਖ ਮੰਤਰੀ ਕੋਲ ਪ੍ਰਵਾਨਗੀ ਲਈ ਭੇਜੇ ਹਨ।
ਇਹਨਾਂ ਵਿਚ ਹਰਦੀਪ ਸਿੰਘ ਬੋਪਾਰਾਏ, ਲੁਧਿਆਣਾ ਦੇ ਚੀਫ ਇੰਡਜੀਨੀਅਰ ਡੀ ਆਈ ਐਸ ਗਰੇਵਾਲ, ਜਲੰਧਰ ਦੇ ਚੀਫ ਇੰਜ. ਗੋਪਾਲ ਸ਼ਰਮਾ ਦੇ ਨਾਂ ਵੀ ਸ਼ਾਮਲ ਹਨ। ਹਰਦੀਪ ਸਿੰਘ ਬੋਪਾਰਾਏ ਜੋ ਸੇਵਾ ਮੁਕਤ ਇੰਜੀਨੀਅਰ ਇਨ ਚੀਫ ਹਨ ਡਾਇਰੈਕਟਰ ਵੰਡ ਤੇ ਡਾਇਰੈਕਟਰ ਕਮਸ਼ੀਅਲ ਲਈ ਦੌੜ ਵਿਚ ਹਨ। ਉਹਨਾਂ ਦੇ ਨਾ ‘ਤੇ ਮੀਡੀਆ ਦੇ ਇਕ ਹਿੱਸੇ ਵਿਚ ਗਲਤ ਖਬਰਾਂ ਵੀ ਲੱਗ ਗਈਆਂ ਹਨ ਕਿ ਉਹ ਐਸ ਜੀ ਪੀ ਸੀ ਮੈਂਬਰ ਦੇ ਪੁੱਤਰ ਹਨ ਜਦਕਿ ਅਜਿਹਾ ਨਹੀਂ ਹੈ। ਉਹਨਾਂ ਦੇ ਪਰਿਵਾਰ ਵਿਚੋਂ ਕੋਈ ਵੀ ਕਦੇ ਐਸ ਜੀ ਪੀ ਸੀ ਮੈਂਬਰ ਨਹੀਂ ਰਿਹਾ।
ਇਹਨਾਂ ਅਹੁਦਿਆਂ ਲਈ ਹੁਣੀਂ ਸੇਵਾ ਮੁਕਤ ਹੋਏ ਇੰਜ. ਐਨ ਕੇ ਸ਼ਰਮਾ ਤੇ ਇੰਜ. ਓ ਪੀ ਗਰਗ ਨੇ ਵੀ ਅਪਲਾਈ ਕੀਤਾ ਸੀ ।
ਪਾਵਰਕਾਮ ਦੇ ਡਾਇਰੈਕਟਰ ਵੰਡ ਤੇ ਕਮਰਸ਼ੀਅਲ ਤੋਂ ਇਲਾਵਾ ਡਾਇਰੈਕਟਰ ਉਤਪਾਦਨ ਦੀ ਵੀ ਨਿਯੁਕਤੀ ਹੋਣੀ ਹੈ ਜਦਕਿ ਟਰਾਂਸਕੋ ਦੇ ਡਾਇਰੈਕਟਰ ਤਕਨੀਕੀ ਦੀ ਨਿਯੁਕਤੀ ਕੀਤੀ ਜਾਣੀ ਹੈ।