ਸਿਹਤ, ਸੁਰੱਖਿਅਤ ਮਜਬੂਤੀ ਹਰਿਆਣਾ ਦੀ ਕਲਪਣਾ ਦੇ ਨਾਲ ਕਰ ਰਹੇ ਹਨ ਵਿਕਾਸ – ਮੁੱਖ ਮੰਤਰੀ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਅੰਤੋਦੇਯ ਦੀ ਰਾਹ ‘ਤੇ ਚਲਦੇ ਹੋਏ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਤਕ ਭਲਾਈਕਾਰੀ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ। ਇਸੀ ਦਿਸ਼ਾ ਵਿਚ ਵੱਧਦੇ ਹੋਏ ਰਾਜ ਸਰਕਾਰ ਨੇ ਇਕ ਮਹਤੱਵਕਾਂਸ਼ੀ ਮੁੱਖ ਕੰਤਰੀ ਅੰਤੋਦੇਯ ਪਰਿਵਾਰ ਉਥਾਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਸੂਬੇ ਦੇ ਬਹੁਤ ਗਰੀਬ ਇਕ ਲੱਖ ਪਰਿਵਾਰਾਂ ਦੀ ਪਹਿਚਾਣ ਕਰ ਉਨ੍ਹਾਂ ਨੂੰ ਮੁੱਖਧਾਰਾ ਨਾਲ ਜੋੜਨ ਦੇ ਯਤਨ ਕੀਤਾ ਜਾਵੇਗਾ।ਮੁੱਖ ਮੰਤਰੀ ਅੱਜ ਇੱਥੇ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ 600 ਦਿਨ ਪੂਰੇ ਹੋਣ ਦੇ ਮੌਕੇ ਵਿਚ ਆਯੋਜਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ, ਸਿਖਿਆ ਮੰਤਰੀ ਕੰਵਰ ਪਾਲ, ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਬਿਜਲੀ ਮੰਤਰੀ ਰਣਜੀਤ ਸਿੰਘ, ਖੇਤੀਬਾੜੀ ਮੰਤਰੀ ਜੇਪੀ ਦਲਾਲ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਕਿਰਤ ਅਤੇ ਰੁਜਗਾਰ ਰਾਜ ਮੰਤਰੀ ਅਨੂਪ ਧਾਨਕ ਅਤੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਮੌਜੂਦ ਸਨ।ਇਸ ਮੌਕੇ ਦੇ ਮੁੱਖ ਮੰਤਰੀ ਨੇ ਨੇ ਰਾਜ ਸਰਕਾਰ ਦੇ ਕਾਰਜਕਾਲ ਦੇ 600 ਦਿਨ ਦੀਆਂ ਉਪਲਬਧੀਆਂ ਨੂੰ ਦਰਸ਼ਾਉਂਦੀ ਕਿਤਾਬ ਅਤੁਲਅ ਹਰਿਆਣਾ ਦੀ ਘੁੰਡ ਚੁਕਾਈ ਵੀ ਕੀਤੀ।ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਆਪਣੇ ਆਪ ਵਿਚ ਅਨੌਖੀ ਯੋਜਨਾ ਪਰਿਵਾਰ ਪਹਿਚਾਣ ਪੱਤਰ ਦੀ ਵੀ ਸ਼ੁਰੂਆਤ ਕੀਤੀ ਹੈ, ਜਿਸ ਦੇ ਰਾਹੀਂ ਸੂਬੇ ਦੇ ਗਰੀਬ ਪਰਿਵਾਰਾਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਪਰਿਵਾਰਕ ਆਮਦਨ ਯਕੀਨੀ ਕਰਨ ਦੇ ਹਰਸੰਭਵ ਯਤਨ ਕਰਣਗੇ। ਇਸ ਦੇ ਲਈ ਰਾਜ ਸਰਕਾਰ ਅਜਿਹੇ ਪਰਿਵਾਰਾਂ ਦੇ ਮੈਂਬਰਾਂ ਦੇ ਕੌਸ਼ਲ ਵਿਕਾਸ ‘ਤੇ ਜੋਰ ਦੇਵੇਗੀ, ਬੇਰੁਜਗਾਰ ਮੇਂਬਰਾਂ ਨੂੰ ਰੁਜਗਾਰ ਦੇ ਮੌਕੇ ਮਹੁਇਆ ਕਰਵਾਉਣ ਦੀ ਦਿਸ਼ਾ ਵਿਚ ਵੀ ਕਾਰਜ ਕਰੇਗੀ।
ਬਾਜਰੇ ਦੇ ਸਥਾਨ ‘ਤੇ ਦਾਲਾਂ ਅਤੇ ਤਿਲਹਨ ਦੀ ਖੇਤੀ ਲਈ ਦਿੱਤੀ ਜਾਵੇਗੀ 4 ਹਜਾਰ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਕਮ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਪਾਣੀ ਦੇ ਸੀਮਤ ਸਰੋਤ ਨੂੰ ਦੇਖਦੇ ਹੋਏ ਜਲ ਸਰੰਖਣ ਦੇ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਦਿਸ਼ਾ ਵਿਚ ਸੂਬਾ ਸਰਕਾਰ ਨੇ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਕਿਸਾਨਾਂ ਨੂੰ ਝੋਨੇ ਦੇ ਥਾਂ ‘ਤੇ ਹੋਰ ਵੈਕਲਪਿਕ ਫਸਲਾਂ ਦੀ ਖੇਤੀ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਪਿਛਲੇ ਸਾਲ 94 ਹਜਾਰ ਏਕੜ ਜਮੀਨ ‘ਤੇ ਝੋਨਾ ਨਹੀਂ ਬੀਜਿਆ ਗਿਆ ਸੀ। ਇਸ ਸਾਲ 2 ਲੱਖ ਏਕੜ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਬਾਜਰੇ ਦਾ ਉਤਪਾਦਨ ਵੱਧ ਹੋ ਰਿਹਾ ਹੈ, ਇਸ ਲਈ ਇਸ ਵਾਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੋ ਕਿਸਾਨ ਬਾਜਰੇ ਦੇ ਸਥਾਨ ‘ਤੇ ਦਾਲਾਂ ਅਤੇ ਤਿਲਹਨ ਉਗਾਏਗਾ ਉਸ ਨੂੰ ਸਰਕਾਰ ਵੱਲੋਂ 4 ਹਜਾਰ ਰੁਪਏ ਪ੍ਰਤੀ ਏਕੜ ਪੋ੍ਰਤਸਾਹਨ ਰਕਮ ਦਿੱਤੀ ਜਾਵੇਗੀ।
ਡਰੋਨ ਕਾਰਪੋਰੇਸ਼ਨ ਆਫ ਹਰਿਆਣਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਸਰਕਾਰ ਨੇ ਡਰੋਨ ਕਾਰਪੋਰੇਸ਼ਨ ਆਫ ਹਰਿਆਣਾ ਇਕ ਨਵਾਂ ਪੋ੍ਰਗ੍ਰਾਮ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਪਹਿਲੇ ਪੜਾਅ ਵਿਚ 100 ਅਤੇ ਅਗਲੇ ਪੜਾਅ ਵਿਚ 100 ਡਰੋਨ ਖਰੀਦੇ ਜਾਣਗੇ। ਇਸ ਦੇ ਬਾਅਦ ਜਿਸ ਵੀ ਵਿਭਾਗ ਨੂੰ ਏਰਿਅਲ ਸਰਵੇ ਕਰਨ ਲਈ ਡਰੋਨ ਦੀ ਜਰੂਰਤ ਪਵੇਗੀ, ਉਹ ਕਾਰਜ ਡਰੋਨ ਕਾਰਪੋਰੇਸ਼ਨ ਆਫ ਹਰਿਆਣਾ ਨਾਲ ਕੀਤਾ ਜਾਵੇਗਾ।
ਸਹਿਤ, ਸੁਰੱਖਿਅਤ ਮਜਬੂਤ ਹਰਿਆਣਾ ਦੀ ਕਲਪਣਾ
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਸਿਹਤ, ਸੁਰੱਖਿਅਤ ਮਜਬੂਤ ਹਰਿਆਣਾ ਦੀ ਕਲਪਣਾ ਦੇ ਨਾਲ ਵਿਕਾਸ ਦੀ ਗਤੀ ‘ਤੇ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ ਕਾਰਜਕਾਲ ਵਿਚ ਹੀ ਲਗਾਤਾਰ ਵਿਵਸਥਾ ਬਦਲਾਅ ਦੇ ਕਾਰਜ ਕੀਤੇ ਹਨ। ਮੇਰਾ ਫਸਲ ਮੇਰਾ ਬਿਊਰਾ ਪੋਰਟਲ ‘ਤੇ ਕਿਸਾਨਾਂ ਤੋਂ ਉਨ੍ਹਾਂ ਦੇ ਖੇਤ ਦੀ ਜਾਣਕਾਰੀ ਲਈ ਜਾਂਦੀ ਹੈ, ਤਾਂ ਜੋ ਇਹ ਪਤਾ ਲਗ ਸੇਕ ਕਿ ਕਿੰਨੇ ਖੇਤਰ ਵਿਚ ਕਿਹੜੀ ਫਸਲ ਬੀਜੀ ਗਈ ਹੈ। ਇਸ ਨਾਲ ਫਸਲ ਖਰੀਦ ਦਾ ਪ੍ਰਬੰਧਨ ਸਹੀ ਹੋਣ ਦੇ ਨਾਲ-ਨਾਲ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਲਾਭ ਦੇ ਲਈ ਵੀ ਰਿਅਲ ਟਾਇਮ ਜਾਣਕਾਰੀ ਦੀ ਵਰਤੋ ਕੀਤੀ ਜਾਂਦੀ ਹੈ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ 11 ਫਸਲਾਂ ਦੀ ਖਰੀਦ ਕਰਦੀ ਹੈ ਅਤੇ ਇਸ ਵਾਰ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਭੁਗਤਾਨ ਕੀਤਾ ਗਿਆ ਹੈ। ਕਿਸਾਨਾਂ ਨੁੰ 1700-1800 ਕਰੋੜ ਰੁਪਏ ਦਾ ਭੁਗਤਾਨ ਸਿੱਧੇ ਉਨ੍ਹਾਂ ਦੇ ਬਂੈਕ ਖਾਤਿਆਂ ਵਿਚ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਲਾਲ ਡੋਰਾ ਮੁਕਤ ਪਿੰਡ ਦੀ ਯੋਜਨਾ ਸੱਭ ਤੋਂ ਪਹਿਲਾਂ ਹਰਿਆਣਾ ਨੇ ਸ਼ੁਰੂ ਕੀਤੀ। ਉਸ ਦੇ ਬਾਅਦ ਕੇਂਦਰ ਸਰਕਾਰ ਨੇ ਇਸ ਯੋਜਨਾ ਨੂੰ ਸਵਾਮਿਤਵ ਯੋਜਨਾ ਦੇ ਨਾਂਅ ਨਾਲ ਹੋਰ ਸੂਬਿਆਂ ਵਿਚ ਲਾਗੂ ਕੀਤਾ। ਇਸ ਤੋਂ ਇਲਾਵਾ, ਸ਼ਹਿਰੀ ਖੇਤਰਾਂ ਵਿਚ ਵੀ ਜੋ ਲੋਕ 20 ਸਾਲ ਤੋਂ ਵੱਧ ਸਮੇਂ ਤੋਂ ਕਿਰਾਏ ਜਾਂ ਲੀਜ ਅਤੇ ਲਾਇਸੈਂਸ ਫੀਸ ‘ਤੇ ਚਲ ਜਹੀ ਪਾਲਿਕਾਵਾਂ ਦੀਆਂ ਦੁਕਾਲਾਂ ਤੇ ਮਕਾਨਾਂ ਦੀ ਮਲਕੀਅਤ ‘ਤੇ ਕਾਬਿਜ ਹਨ, ਉਨ੍ਹਾਂ ਨੇ ਵੀ ਮਾਲਿਕਾਨਾ ਹੱਕ ਦੇਣ ਦੇ ਲਈ ਯੋਜਨਾ ਚਲਾਈ ਗਈ।ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਦੇ ਬਾਅਦ ਪੰਚਕੂਲਾ ਦੇ ਸਮੇਕਿਤ ਵਿਕਾਸ ਦੀ ਯੋਜਨਾ ਬਣਾਈ ਗਈ ਹੈ ਅਤੇ ਵਿਕਾਸ ਦੇ ਮਾਮਲੇ ਵਿਚ ਪੰਚਕੂਲਾ ਨੂੰ ਮੋਹਾਲੀ ਦੇ ਸਮਾਨ ਲੈਕ ਆਉਣ ਦਾ ਯਤਨ ਹੈ।
4 ਨਵੇਂ ਵਿਭਾਗਾਂ ਦਾ ਗਠਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਸਾਸ਼ਨਿਕ ਦ੍ਰਿਸ਼ਟੀ ਨਾਲ ਰਾਜ ਸਰਕਾਰ ਨੇ 4 ਨਵੇਂ ਵਿਭਾਗਾਂ ਦਾ ਗਠਨ ਕੀਤਾ ਹੈ। ਪਰਿਵਾਰ ਪਹਿਚਾਣ ਪੱਤਰ ਨੁੰ ਮੂਰਤ ਰੂਪ ਦੇਣ ਦੇ ਲਈ ਨਾਗਰਿਕ ਸੰਸਾਧਨ ਸੂਚਨਾ ਵਿਭਾਗ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹਰ ਵਿਅਕਤੀ ਦੇ ਸਿਰ ‘ਤੇ ਛੱਤ ਦੇ ਸਪਨੇ ਨੂੰ ਪੂਰਾ ਕਰਨ ਦੇ ਲਈ ਹਾਊਸਿੰਗ ਫਾਰ ਆਲ ਵਿਭਾਗ ਦਾ ਗਠਨ ਕੀਤਾ ਗਿਆ ਹੈ। ਰਾਜ ਵਿਚ ਵਿਦੇਸ਼ੀ ਨਿਵੇਸ਼ ਖਿੱਚਣ ਲਈ, ਪ੍ਰਵਾਸੀ ਹਰਿਆਣਾਵੀਂਆਂ ਦੇ ਨਾਲ ਆਸਪੀ ਸਬੰਧ ਸਥਾਪਤ ਕਰਨ ਅਤੇ ਹਰਿਆਣਾ ਦੇ ਵਿਦੇਸ਼ ਵਿਚ ਨੌਕਰੀ ਪ੍ਰਾਪਤ ਕਰਨ ਗਏ ਵਿਅਕਤੀ ਨੂੰ ਸਹੂਲਤਾਂ ਮਹੁਇਆ ਕਰਵਾਉਣ ਦੇ ਮੱਦੇਨਜਰ ਵਿਦੇਸ਼ੀ ਸਹਿਯੋਗ ਵਿਭਾਗ ਬਣਾਇਆ ਗਿਆ ਹੈ। ਇਸ ਤਰ੍ਹਾ, ਛੋਟੇ ਉਦਯੋਗਾਂ ਨੂੰ ਪੋ੍ਰਤਸਾਹਨ ਦੇਣ ਦੇ ਲਈ ਵੱਖ ਤੋਂ ਐਮਐਸਐਮਈ ਵਿਭਾਗ ਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਪ੍ਰਗਤੀ ਦੀ ਰਫਤਾਰ ਬਹੁਤ ਤੇਜੀ ਨਾਲ ਵਧੀ ਹੈ ਅਤੇ ਇਹ ਖੁਸ਼ੀ ਦੀ ਗਲ ਹੈ ਕਿ ਨੀਤੀ ਆਯੋਗ ਦੀ ਰਿਪੋਰਟ ਵਿਚ ਸਾਲ 2020 ਵਿਚ ਫਾਰੇਸਟ ਮੂਵਿੰਗ ਵਿਚ ਵੱਡੇ ਸੂਬਿਆਂ ਵਿਚ ਹਰਿਆਣਾ ਪਹਿਲੇ ਸਥਾਨ ‘ਤੇ ਹੈ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਸਮੇਂ ਚਨੌਤੀ ਬਣ ਕੇ ਆਇਆ ਪਰ ਅਸੀਂ ਚਨੌਤੀ ਨੂੰ ਮੌਕਾ ਵਿਚ ਬਦਲ ਕੇ ਸਿਖਿਆ ਵਿਭਾਗ ਨੂੰ ਆਨਲਾਇਨ ਕੀਤਾ। ਅੱਜ ਸਕੂਲ ਘਰਾਂ ਵਿਚ ਪਹੁੰਚ ਗਏ ਹਨ, ਅਧਿਆਪਕ ਆਨਲਾਇਨ ਪੜਾਉਂਦੇ ਹਨ। ਇਸ ਲਈ ਅਸੀਂ 8ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਨੂੰ ਟੈਬਲੇਟ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਆਂਗਨਵਾੜੀ ਅਤੇ ਆਸ਼ਾ ਵਰਕਰ ਨੂੰ ਵੀ ਮੋਬਾਇਲ ਦੇਣ ਦੀ ਯੋਜਨਾ ਹੈ ਤਾਂ ਕਿ ਫੀਲਡ ਤੋਂ ਡਾਟਾ ਐਪ ‘ਤੇ ਆਸਾਨੀ ਨਾਲ ਅਪਲੋਡ ਕਰ ਸਕਣ।ਉਨ੍ਹਾਂ ਨੇ ਕਿਹਾ ਕਿ ਸੰਸਕ੍ਰਿਤੀ ਮਾਡਲ ਸਕੂਲ ਖੋਲੇ ਜਾ ਰਹੇ ਹਨ। ਇਸ ਦੇ ਨਾਲ, ਪਲੇ ਵੇ ਸਕੂਲ ਅਤੇ ਛੋਟੇ ਬੱਚਿਆਂ ਦੇ ਲਈ ਕ੍ਰੈਚ ਖੋਲਣ ਦੀ ਯੋਜਨਾ ਹੈ, ਕਿਉਂਕਿ ਜੇਕਰ ਬਚਪਨ ਮਜਬੂਤ ਹੋਵੇਗਾ ਤਾਂ ਨਾਗਰਿਕ ਮਜਬੂਤ ਹੋਵੇਗਾ, ਇਸ ਲਈ ਸਿਖਿਆ ਨੂੰ ਮਜਬੂਤ ਕਰਨ ਦਾ ਕੰਮ ਰਾਜ ਸਰਕਾਰ ਕਰ ਰਹੀ ਹੈ।ਵਿਦਿਆਰਥੀਆਂ ਨੂੰ ਉੱਚ ਸਿਖਿਆ ਦੇ ਲਈ ਲੋਨ ਲੈਣ ਵਿਚ ਮੁਸ਼ਕਲ ਆਊਂਦੀ ਸੀ, ਪਰ ਹੁਣ ਉੱਚ ਸਿਖਿਆ ਦਾ ਲੋਨ ਸਰਕਾਰੀ ਗਾਰੰਟੀ ‘ਤੇ ਮਿਲੇਗਾ। ਵਿਦਿਆਰਥੀ ਨੌਕਰੀ ਲਗਨ ਦੇ ਬਾਅਦ ਲੋਨ ਵਾਪਸ ਕਰੇਗਾ। ਨਾਲ ਹੀ ਕ੍ਰੇਡਿਟ ਗਾਰੰਟੀ ਸਕੀਮ ਵੀ ਬਣਾਈ ਗਈ ਹੈ ਕਿ ਜੇਕਰ ਕਿਸੇ ਕਾਰਨ ਨਾਲ ਲੋਨ ਵਾਪਸ ਨਹੀਂ ਹੁੰਦਾ ਤਾਂ ਇਸ ਫੰਡ ਵਿੱਚੋਂ ਲੋਨ ਵਾਪਸ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਸਿਖਿਆ ਦੇ ਨਾਲ-ਨਾਲ ਕੌਸ਼ਲ ਵਿਕਾਸ ‘ਤੇ ਵੀ ਜੋਰ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਕੌਸ਼ਲ ਯੂਨੀਵਰਸਿਟੀ ਬਣਾਈ ਹੈ। ਨਿਜੀ, ਉਦਯੋਗ ਵਿਚ ਨੌਕਰੀ ਮਿਲੇ ਇਸ ਦੇ ਲਈ 75 ਫੀਸਦੀ ਰਾਖਵਾਂ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਲਈ ਨਿਯਮ ਬਣਾਏ ਜਾ ਰਹੇ ਹਨ, ਜਲਦੀ ਕਾਰਜ ਪੂਰਾ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਆਕਸੀਜਨ ਕਿਵੇਂ ਤਿਆਰ ਹੋਵੇ, ਇਸ ਦੇ ਲਈ ਵਨ ਵਿਭਾਗ ਵੱਲੋਂ ਯੋਜਨਾ ਬਣਾਈ ਗਈ ਹੈ। 5 ਏਕੜ ਤੋਂ ਲੈ ਕੇ 100 ਏਕੜ ਤਕ ਪੇੜ ਲਗਾਏ ਜਾਣਗੇ ਅਤੇ ਇੰਨ੍ਹਾਂ ਦਾ ਨਾਂਅ ਆਕਸੀ ਵਨ ਰੱਖਿਆ ਗਿਆ ਹੈ। ਉੱਥੇ ਹੀ, ਪੁਰਾਣੇ ਪੇੜ ਜਿਨ੍ਹਾਂ ਦੀ ਉਮਰ 75 ਸਾਲ ਤੋਂ ਉੱਪਰ ਹੋ ਗਈ ਹੈ, ਅਜਿਹੇ ਪ੍ਰਾਣ ਵਾਇਯੂ ਦੇਵਤਾ ਦੀ ਦੇਖਭਾਲ ਕਰਨ ਵਾਲੇ ਵਿਅਕਤੀ, ਪਰਿਵਾਰ, ਸੰਸਥਾ ਜਾਂ ਪੰਚਾਇਤ ਨੂੰ 2500 ਰੁਪਏ ਸਾਲਾਨਾ ਦਿੱਤੇ ਜਾਣਗੇ।ਮੁੱਖ ਮੰਤਰੀ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦਾ ਕੋਈ ਦੁਸ਼ਪ੍ਰਭਾਵ ਨਹੀਂ ਹੈ ਜਿਵੇਂ ਉਨ੍ਹਾਂ ਦੇ ਬਾਰੇ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ ਪਿਛਲੇ ਦਿਨਾਂ ਪ੍ਰਗਤੀਸ਼ੀਲ ਕਿਸਾਨਾਂ ਨਾਲ ਗਲਬਾਤ ਕੀਤੀ ਗਈ ਅਤੇ ਉਨ੍ਹਾਂ ਤਂੌ ਕਿਹਾ ਗਿਆ ਸੀ ਕਿ ਇੰਨ੍ਹਾ ਕਾਨੂੰਨਾਂ ਦੀ ਵਰਤੋ ਕਰਨਾ ਸ਼ੁਰੂ ਕਰਨ ਅਤੇ ਇਕ ਵਾਰ ਇੰਨ੍ਹਾਂ ਨੂੰ ਲਾਗੂ ਹੋਣ ਦੇਣ। ਜੇਕਰ ਕੋਈ ਗਲਤ ਪ੍ਰਭਾਵ ਹੋਵੇਗਾ ਤਾਂ ਸੱਭ ਮਿਲ ਕੇ ਫਿਰ ਤੋਂ ਵਿਚਾਰ ਕਰਣਗੇ।ਹਰਿਆਣਾ ਸਰਕਾਰ ਅੱਜ ਵੀ ਕਿਸਾਨਾਂ ਨੂੰ ਸੱਭ ਸਹੂਲਤਾਂ ਦੇ ਰਹੀ ਹੈ ਅਤੇ ਅੱਗੇ ਵੀ ਦੇਵੇਗੀ ਇਸ ਵਿਚ ਕਿਤੇ ਕੋਈ ਕਮੀ ਨਹੀ ਆਵੇਗੀ।ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਪ੍ਰਧਾਨ ਮੀਡੀਆ ਸਲਾਹਕਾਰ ਵਿਨੋਦ ਮੇਹਤਾ ਮੌਜੂਦ ਸਨ।