ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਟੇਸਟ-ਟ੍ਰੈਕ-ਟ੍ਰੀਟ ਦੀ ਨੀਤੀ ਅਪਣਾਈ ਗਈ ਹੈ ਜਿਸ ਦੇ ਤਹਿਤ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਨ ਵਿਚ ਸਾਨੂੰ ਕਾਫੀ ਹੱਦ ਤਕ ਸਫਲ ਹੋਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਰਾਜ ਦਾ ਕੋਈ ਵੀ ਯੋਗ ਵਿਅਕਤੀ ਟੀਕਾਕਰਣ ਤੋਂ ਵਾਂਝਾ ਨਹੀਂ ਰਹੇਗਾ ਅਤੇ ਇਸ ਦੇ ਲਈ ਰਾਜ ਦੇ ਹਰ ਪਿੰਡ ਤੇ ਵਾਰਡ ਵਿਚ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ।ਉਨ੍ਹਾਂ ਨੇ ਕਿਹਾ ਕਿ ਪਿੰਡ ਤੇ ਸ਼ਹਿਰ ਦੇ ਹਰ ਵਾਰਡ ਵਿਚ ਵੈਕਸੀਨੇਸ਼ਨ ਕੈਂਪ ਲਗਵਾ ਕੇ 18 ਸਾਲ ਤੋਂ ਉੱਪਰ ਦੇ ਹਰ ਨਾਗਰਿਕ ਨੂੰ ਵੈਕਸਿਨ ਦਾ ਕਵੱਚ ਪ੍ਰਦਾਨ ਕੀਤਾ ਜਾਵੇਗਾ।ਸ੍ਰੀ ਵਿਜ ਨੇ ਦਸਿਆ ਕਿ ਪੂਰੇ ਸੂਬੇ ਵਿਚ ਟੀਕਾਕਰਣ ਦਾ ਕਾਰਜ ਯੁੱਧ ਪੱਧਰ ‘ਤੇ ਜਾਰੀ ਹੈ ਅਤੇ ਇਸ ਟੀਕਾਕਰਣ ਦੇ ਕਾਰਜ ਦੇ ਤਹਿਤ ਹਾਲ ਹੀ ਹੋਏ ਇਕ ਸਰਵੇ ਦੇ ਅਨੁਸਾਰ ਗੁਰੂਗ੍ਰਾਮ ਵਿਚ ਸੱਭ ਤੋਂ ਵੱਧ ਲੋਕਾਂ ਦਾ ਟੀਕਾਕਰਣ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ 20 ਜੂਨ ਨੂੰ ਅੰਬਾਲਾ ਨਗਰ ਪਰਿਸ਼ਦ ਖੇਤਰ ਦੇ ਤਹਿਤ ਆਉਣ ਵਾਲੇ ਸਮੂਚੇ ਵਾਰਡਾਂ ਵਿਚ ਵੈਕਸਿਨ ਲਗਾਉਣ ਦਾ ਕਾਰਜ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਵੀ ਸੂਬਾ ਸਰਕਾਰ ਨੇ ਅਜਿਹੇ ਕਾਰਜ ਕੀਤੇ ਹਨ ਜਜੋ ਦੂਜਿਆਂ ਦੇ ਲਈ ਪੇ੍ਰਰਣਾ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਕਸੀਜਨ ਬੈਡ ਨਾਲ ਲੈਸ ਕੋਵਿਡ ਕੇਅਰ ਸਂੈਟਰਾਂ ਦੀ ਸਥਾਪਨਾ ਕੋਵਿਡ ਸੰਜੀਵਨੀ ਹਸਪਤਾਲਾਂ ਦਾ ਸੰਚਾਲਨ, ਫਰੀ ਕੋਵਿਡ ਟੀਕਾਕਰਣ, ਹੋਮ ਆਈਸੋਲੇਸ਼ਨ ਮਰੀਜਾਂ ਤਹਿਤ ਘਰ ‘ਤੇ ਹੀ ਸਿਹਤ ਸੇਵਾਵਾਂ,ਕੋਵਿਡ ਪ੍ਰਭਾਵਿਤ ਮਰੀਜ ਤਹਿਤ ਸਿਹਤ ਅਤੇ ਆਰਥਕ ਪੈਕੇਜ ਨੂੰ ਵੀ ਲਾਗੂ ਕਰਨ ਦਾ ਕੰਮ ਕੀਤਾ ਗਿਆ ਹੈ।