ਨਵੀਂ ਦਿੱਲੀ, 15 ਮਈ-ਇਥੇ ਦੇਸ਼ ਦੀ ਰਾਜਧਾਨੀ ਦੇ ਕੇਂਦਰ ਵਿਚ ਸਥਿਤ ਥਲ ਸੈਨਾ ਦੇ ਹੈੱਡਕੁਆਰਟਰ ਸੈਨਾ ਭਵਨ ਵਿਚ ਤਾਇਨਾਤ ਫੌਜੀ ਕਰੋਨਾ ਪਾਜ਼ੇਟਿਵ ਨਿਕਲਣ ਤੋਂ ਬਾਅਦ ਹੈੱਡਕੁਆਰਟਰ ਦੇ ਇਕ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ, “ਇਕ ਫੌਜੀ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਇਸ ਲਈ ਸੈਨਾ ਭਵਨ ਦੇ ਇਕ ਹਿੱਸੇ ਨੂੰ ਸੈਨੇਟਾਈਜ਼ ਕਰਨ ਲਈ ਬੰਦ ਕਰ ਦਿੱਤਾ ਗਿਆ ਹੈ।