ਕੈਨੇਡਾ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਨਿਰਾਸ਼ ਹਨ ਕਿ ਰਿਹਾਇਸ਼ੀ ਸਕੂਲ ਵਿੱਚ 215 ਬੱਚਿਆਂ ਦੇ ਕੰਕਾਲ ਮਿਲਣ ਤੋਂ ਬਾਅਦ ਰੋਮਨ ਕੈਥੋਲਿਕ ਚਰਚ ਨੇ ਰਸਮੀ ਤੌਰ ਤੇ ਮੁਆਫੀ ਨਹੀਂ ਮੰਗੀ ਹੈ। ਉਨ੍ਹਾਂ ਕਿਹਾ ਹੈ ਕਿ ਚਰਚ ਨੇ ਕੈਨੇਡਾ ਵਿੱਚ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਜਾਤੀ ਬੋਰਡਿੰਗ ਸਕੂਲਾਂ ਦੀ ਪਹਿਲਾਂ ਵਾਲੀ ਪ੍ਰਣਾਲੀ ਵਿੱਚ ਆਪਣੀ ਭੂਮਿਕਾ ਨੂੰ ਸੁਧਾਰਿਆ ਨਹੀਂ ਹੈ। ਜਿਸ ਸੰਸਥਾ ਦੇ ਕੰਪਲੈਕਸ ਵਿੱਚ ਬੱਚਿਆਂ ਦੇ ਕੰਕਾਲ ਮਿਲੇ ਸਨ, ਉਹ ਇਕ ਸਮੇਂ ਦੇਸ਼ ਦੀ ਸਭ ਤੋਂ ਵੱਡੀ ਰਿਹਾਇਸ਼ੀ ਸੰਸਥਾ ਸੀ। ਟਰੂਡੋ ਨੇ ਚਰਚ ਨੂੰ ਸਾਲਾਂ ਦੀ ਚੁੱਪੀ ਤੋਂ ਬਾਅਦ ਅੱਗੇ ਵਧ ਕੇ ਜ਼ਿੰਮੇਵਾਰੀ ਲੈਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਵਿੱਚ ਅਤੇ ਹੁਣ ਕੈਥੋਲਿਕ ਚਰਚ ਦੇ ਰਵੱਈਏ ਨੂੰ ਲੈ ਕੇ ਬਹੁਤ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਜਦੋਂ ਕਈ ਸਾਲ ਪਹਿਲਾਂ ਉਹ ਵੈਟੀਕਨ ਗਏ ਸੀ ਤਾਂ ਮੈਂ ਪੋਪ ਫ੍ਰਾਂਸਿਸ ਤੋਂ ਇਸ ਘਟਨਾ ਤੇ ਸਿੱਧੇ ਤੌਰ ਤੇ ਅੱਗੇ ਵੱਧ ਕੇ ਮੁਆਫੀ ਮੰਗਣ, ਗਲਤੀ ਮੰਨਣ, ਦੁਬਾਰਾ ਰਿਕਾਰਡ ਨੂੰ ਜਨਤਕ ਕਰਨ ਦੀ ਬੇਨਤੀ ਕੀਤੀ ਸੀ ਪਰ ਉਹ ਅਜੇ ਵੀ ਸ਼ਾਇਦ ਕੈਨੇਡਾ ਵਿੱਚ ਚਰਚ ਤੋਂ ਵਿਰੋਧ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਚਰਚ ਚੁੱਪ ਹੈ ਅਤੇ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜੇ ਚਰਚ ਖੁਦ ਇਨ੍ਹਾਂ ਦਸਤਾਵੇਜ਼ਾਂ ਨੂੰ ਜਾਰੀ ਨਹੀਂ ਕਰਦੇ ਤਾਂ ਸਰਕਾਰ ਕੋਲ ਅਜਿਹੇ ਤਰੀਕੇ ਹਨ, ਜਿਨ੍ਹਾਂ ਦੀ ਵਰਤੋਂ ਉਹ ਕਰ ਸਕਦੀ ਹੈ।19ਵੀਂ ਸਦੀ ਤੋਂ ਲੈ ਕੇ 1970 ਦੇ ਦਹਾਕੇ ਤੱਕ ਕੈਨੇਡਾ ਵਿੱਚ 1,50,000 ਤੋਂ ਵੱਧ ਫਸਟ ਨੇਸ਼ਨ ਦੇ ਬੱਚਿਆਂ ਨੂੰ ਕੈਨੇਡੀਅਨ ਸਮਾਜ ਦੇ ਅਨੁਕੂਲ ਖੁਦ ਨੂੰ ਢਾਲਣ ਲਈ ਸਰਕਾਰੀ-ਫੰਡ ਪ੍ਰਾਪਤ ਈਸਾਈ ਸਕੂਲਾਂ ਵਿੱਚ ਪੜ੍ਹਨਾ ਹੁੰਦਾ ਸੀ। ਕੈਨੇਡਾ ਸਰਕਾਰ ਨੇ ਮੰਨਿਆ ਕਿ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦਾ ਸਰੀਰਕ ਅਤੇ ਜਿਨਸੀ ਸ਼ੋਸ਼ਣ ਹੁੰਦਾ ਸੀ।ਹਾਲਾਂਕਿ, ਵੈਟੀਕਨ ਦੇ ਬੁਲਾਰੇ ਨੇ ਇਸ ਸਬੰਧ ਵਿੱਚ ਕੋਈ ਟਿੱਪਣੀ ਨਹੀਂ ਕੀਤੀ। ਯੂਨਾਈਟਿਡ, ਪ੍ਰੈਸਬਾਈਟੇਰੀਅਨ ਅਤੇ ਐਂਗਲਿਕਨ ਚਰਚਾਂ ਨੇ ਵੀ ਅੱਤਿਆਚਾਰ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਮੁਆਫੀ ਮੰਗੀ ਹੈ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਟੀਕੇਮਲਪਸ ਤੇ ਸੇਵਕੇਪੇਮ ਫਸਟ ਨੇਸ਼ਨ ਦੇ ਮੁਖੀ ਰੋਜ਼ੇਨ ਕੈਸੀਮੀਰ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਕੈਪਲੂਪਲ ਵਿੱਚ ਇੱਕ ਸਕੂਲ ਵਿੱਚ ਜ਼ਮੀਨ ਦੇ ਹੇਠਾਂ ਸਮਰੱਥ ਗਰਾਊਂਡ ਪੇਨਿਟ੍ਰੇਟਿੰਗ ਰਾਡਾਰ ਦੀ ਮਦਦ ਨਾਲ ਪਤਾ ਲਾਉਣ ਤੇ ਪਿਛਲੇ ਮਹੀਨੇ 215 ਬੱਚਿਆਂ ਦੇ ਕੰਕਾਲ ਮਿਲਣ ਦੀ ਪੁਸ਼ਟੀ ਹੋਈ ਸੀ।