ਬਹਰਾਇਚ, 10 ਜੂਨ 2020 – ਯੂਪੀ ਦੇ ਬਹਰਾਇਚ ਦੇ ਧੋਬੀਆਨਪੁਰ ਪਿੰਡ ਵਿੱਚ ਇੱਕ ਅੱਠ ਸਾਲ ਦੀ ਲੜਕੀ ਨੂੰ ਚੀਤੇ ਵੱਲੋਂ ਹਮਲਾ ਕਰਕੇ ਮਾਰਨ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਸੋਮਵਾਰ ਰਾਤ ਦੀ ਹੈ ਜਦੋਂ ਲੜਕੀ ਆਪਣੇ ਘਰ ਦੇ ਬਾਹਰ ਸੀ ਤੇ ਉਸੇ ਸਮੇਂ ਹੀ ਚੀਤੇ ਨੇ ਉਸ ‘ਤੇ ਹਮਲਾ ਕਰ ਉਸ ਨੂੰ ਮਾਰ ਦਿੱਤਾ।
ਡਵੀਸ਼ਨਲ ਫੌਰੈਸਟ ਅਫਸਰ (ਡੀਐਫਓ) ਜੀ ਪੀ ਸਿੰਘ ਅਨੁਸਾਰ, ‘ਚੀਤੇ ਨੇ ਲੜਕੀ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਆਪਣੇ ਘਰ ਦੇ ਬਾਹਰ ਸੀ ਉਸ ਤੋਂ ਬਾਅਦ ਚੀਤੇ ਨੇ ਉਸ ਨੂੰ ਫੜ ਕੇ ਜੰਗਲ ‘ਚ ਲਿਜਾਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪਿੰਡ ਵਾਲਿਆਂ ਬੱਚੀ ਦੀਆਂ ਚੀਕਾਂ ਸੁਣੀਆਂ ਅਤੇ ਉਹ ਇਕੱਠੇ ਹੋਣ ਲੱਗੇ ਜਿਸ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਚੀਤਾ ਲੜਕੀ ਨੂੰ ਛੱਡ ਕੇ ਜੰਗਲ ਦੇ ਅੰਦਰ ਭੱਜ ਗਿਆ।
ਲੜਕੀ ਦੀ ਚੀਤੇ ਵੱਲੋਂ ਕੀਤੇ ਹਮਲੇ ‘ਚ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਡੀ.ਐਫ.ਓ. ਨੇ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੂੰ ਇਕੱਲੇ ਸ਼ਾਮ ਦੇ ਸਮੇਂ ਘਰੋਂ ਬਾਹਰ ਨਾ ਜਾਣ ਲਈ ਕਿਹਾ ਹੈ।