ਟੋਰਾਂਟੋ, 10 ਜੂਨ, 2020 : ਕੈਨੇਡਾ ਵਿਚ ਕਰੋਨਾ ਮਹਾਂਮਾਰੀ ਦੌਰਾਨ ਜਿਨ੍ਹਾਂ ਲੋਕਾਂ ਨੇ ਮਾਰਚ ਮਹੀਨੇ ਤੋ ਗਲਤ ਜਾਣਕਾਰੀ ਦੇ ਕੇ $2000 ਪ੍ਰਤੀ ਮਹੀਨਾ ਵਾਲੀ ਰਾਹਤ (CERB) ਲਈ ਹੈ,ਹੁਣ ਉਹ ਫੜੇ ਜਾਣ ‘ਤੇ ਉਹਨਾਂ ਨੂੰ ਲਈ ਹੋਈ ਰਕਮ ਦੇ ਦੁੱਗਣੇ ਪੈਸੇ ਵਾਪਸ ਕਰਨੇ ਪੈਣਗੇ, ਇਸ ਤੋ ਇਲਾਵਾ $5000 ਡਾਲਰ ਦਾ ਜ਼ੁਰਮਾਨਾ ਵੱਖਰਾ ਹੋਵੇਗਾ ਅਤੇ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਛੇ ਮਹੀਨੇ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਪਤਾ ਲੱਗਾ ਕੈਨੇਡਾ ਸਰਕਾਰ ਇਹ ਬਿਲ ਜਲਦੀ ਪਾਸ ਕਰਵਾਉਣ ਜਾ ਰਹੀ ਹੈ।
ਯਾਦ ਰਹੇ ਕਿ ਪਿਛਲੇ ਹਫਤੇ ਕੈਨੇਡਾ ਸਰਕਾਰ ਨੇ ਲੋਕਾਂ ਨੂੰ ਉਨ੍ਹਾਂ ਲੋਕਾਂ ਦੀ ਸੂਹ ਦੇਣ ਲਈ ਵੀ ਕਿਹਾ ਸੀ ਕਿ ਜਿਨ੍ਹਾਂ ਗਲਤ ਤਰੀਕੇ ਨਾਲ $ 2000 ਪ੍ਰਤੀ ਮਹੀਨਾ ਵਾਲੀ (CERB) ਰਾਹਤ ਲਈ ਹੈ।ਪਤਾ ਲੱਗਾ ਸਾਰੇ ਕੈਨੇਡਾ ਭਰ ਵਿੱਚ ਲੱਗ ਪੱਗ ਦੋ ਮਿਲੀਅਨ ਤੋ ਵੱਧ ਲੋਕਾਂ ਨੇ ਗਲਤ ਕਲੇਮ ਦਾਖਲ ਕੀਤੇ ਹਨ ।ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਵਿੱਚ ਕਨੇਡੀਅਨ ਨਾਗਰਿਕ ਤੇ ਵਿਦਿਆਰਥੀ ਵੀ ਸਾਮਿਲ ਹਨ ।