ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਡਰੱਗ ਕੰਟਰੋਲ ਅਥਾਰਿਟੀ ਦੇ ਨਾਲ ਛਾਪੇਮਾਰੀ ਕਰਦੇ ਹੋਏ ਬਲੈਕ ਫੰਗਸ ਤੋਂ ਪੀੜਤ ਮਰੀਜਾਂ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੇ ਇੰਜੈਕਸ਼ਨ ਐਂਫੋਟੇਰਿਸਿਨ ਬੀ ਦੀ ਕਾਲਾਬਾਜਾਰੀ ਵਿਚ ਦੋ ਦੋਸ਼ੀਆਂ ਨੂੰ ਰੋਹਤਕ ਜਿਲ੍ਹੇ ਤੋਂ ਗਿਰਫਤਾਰ ਕੀਤਾ ਹੈ।ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਹਿਸਾਰ ਨਿਵਾਸੀ ਰਾਹੁਲ ਚੌਹਾਾਨ ਅਤੇ ਭਿਵਾਨੀ ਦੇ ਡਿੰਪਲ ਸ਼ਰਮਾ ਵਜੋ ਹੋਈ ਹੈ, ਦੋਨੋਂ ਅਂਫੋਟੇਰਿਸਿਨ ਬੀ ਦੇ ਇਕ ਇੰਜੈਕਸ਼ਨ ਨੂੰ 12000 ਰੁਪਏ ਵਿਚ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਫਾਰਮਾ ਕੰਪਨੀ ਦੇ ਦੋ ਕਰਮਚਾਰੀ ਏਟੀ੍ਰਫੰਗਲ ਦਵਾਈ ਨੂੰ ਮੂਲ ਕੀਮਤ ਤੋਂ ਕਈ ਗੁਣਾ ਵੱਧ ਰੇਟ ਤੇ ਵੇਚ ਰਹੇ ਹਨ। ਇਨਪੁੱਟ ਦੇ ਆਧਾਰ ਤੇ ਸਪੈਸ਼ਲ ਟਾਸਕ ਫੋਰਸ ਅਤੇ ਡਰੱਗ ਕੰਟਰੋਲ ਅਫਸਰ ਦੀ ਇਕ ਸੰਯੁਕਤ ਟੀਮ ਗਠਨ ਕੀਤੀ ਗਈ ਅਤੇ ਇਕ ਨਕਲੀ ਗ੍ਰਾਹਕ ਬਣਾ ਕੇ ਨੌਜੁਆਨਾਂ ਨਾਲ ਸੰਪਰਕ ਕੀਤਾ ਗਿਆ। ਜਿਸ ਨੇ ਦੋਸ਼ੀਆਂ ਤੋਂ 12 ਇੰਜੈਕਸ਼ਨ ਦੀ ਮੰਗ ਕੀਤੀ। ਸੌਦਾ 12000 ਰੁਪਏ ਪ੍ਰਤੀ ਇੰਜੈਕਸ਼ਨ ਦੇ ਹਿਸਾਬ ਨਾਲ ਤੈਟ ਹੋਇਆ। ਚਾਰ ਦਿਨਾਂ ਤਕ ਲਗਾਤਾਰ ਆਪਸ ਵਿਚ ਗਲਡ ਚਲਦੀ ਰਹੀ ਅਤੇ ਅੰਤ ਵਿਚ ਅੱਧੀ ਕੀਮਤ 72000 ਰੁਪਏ ਐਡਵਾਂਸ ਵਿਚ ਗੂਗਲ ਪੇ ਰਾਹੀਂ ਟ੍ਰਾਂਜੈਕਸ਼ਨ ਕੀਤੇ ਗਏ।ਦੋਨੋਂ ਨੋਜੁਆਨਾਂ ਨੂੰ 23 ਮਈ ਨੂੰ ਹਿਸਾਰ ਰੋਡ ਸਥਿਤ ਡਰੱਗ ਨੰਬਰ ਦੇ ਕੋਲ ਇੰਜੈਕਸ਼ਨ ਵੇਚਣ ਦੇ ਲਈ ਬੁਲਾਇਆ ਗਿਆ। ਜਿੱਥੇ ਪੁਲਿਸ ਦੀ ਐਸਟੀਐਫ ਅਤੇ ਡਰੱਗ ਕੰਟਰੋਲ ਅਫਸਰ ਦੀ ਸੰਯੁਕਤ ਟੀਮ ਨੇ ਦੋਨੋਂ ਦੋਸ਼ੀਆਂ ਨੁੰ ਦਬੋਚ ਲਿਆ। ਉਨ੍ਹਾਂ ਦੇ ਖਿਲਾਫ ਰੋਹਤਕ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਦਸਿਆ ਕਿ ਏਂਟੀ ਫੰਗਲ ਅਤੇ ਹੋਰ ਦਵਾਈਆਂ ਦੀ ਕਾਲਾਬਾਜਾਰੀ ਨੂੰ ਲੈ ਕੇ ਪੁਲਿਸ ਲਗਾਤਾਰ ਚੌਕਸ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਜੀਵਨ ਰੱਖਿਅਕ ਦਵਾਈਆਂ ਦੀ ਕਾਲਾਬਾਜਾਰੀ ਦੇ ਮਾਮਲਿਆਂ ਦੇ ਬਾਰੇ ਵਿਚ ਪਤਾ ਚਲਣ ਤੇ ਪੁਲਿਸ ਨੂੰ ਰਿਪੋਰਟ ਕਰਨ ਦੀ ਵੀ ਅਪੀਲ ਕੀਤੀ।