ਚੰਡੀਗੜ੍ਹ – ਹਰਿਆਣਾ ਪੁਲਿਸ ਵੱਲੋਂ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਦੇ ਨਾਂਅ ਨਾਲ ਸੂਬੇ ਵਿਚ ਲਾਕਡਾਊਨ ਵਧਾਉਣ ਬਾਰੇ ਫਰਜੀ ਟਵੀਟ ਕਰਨ ਦੇ ਦੋਸ਼ ਵਿਚ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਹੈ।ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਪ੍ਰਹਿਲਾਦ ਨਿਵਾਸੀ ਟੂਡਲ ਮੰਡੀ, ਅੰਬਾਲਾ ਅਤੇ ਰੋਹਿਤ ਨਾਗਪਾਲ ਨਿਵਾਸੀ ਸੁਦਰਨਗਰ, ਯਮੁਨਾਨਗਰ ਵਜੋ ਹੋਈ ਹੈ। ਪੁਲਿਸ ਨੇ ਪ੍ਰਹਿਲਾਦ ਨੂੰ ਅੰਬਾਲਾ ਤੋਂ ਜਦੋਂ ਕਿ ਰੋਹਿਤ ਨੂੰ ਯਮੁਨਾਨਗਰ ਜਿਲ੍ਹੇ ਤੋਂ ਗਿਰਫਤਾਰ ਕੀਤਾ ਹੈ।ਸੋਸ਼ਲ ਮੀਡੀਆ ਤੇ ਪ੍ਰਸਾਰਿਤ ਫਰਜੀ ਟਵੀਟ ਵਿਚ ਦਾਵਾ ਕੀਤਾ ਗਿਆ ਸੀ ਕਿ ਹਰਿਆਣਾ ਵਿਚ ਲਾਕਡਾਊਨ ਸਮੇਂ 20 ਮਈ, 2021 ਤਕ ਵਧਾ ਦਿੱਤਾ ਗਿਆ ਹੈ।ਉਨ੍ਹਾਂ ਨੇ ਦਸਿਆ ਕਿ ਗਿਰਫਤਾਰ ਦੋਸ਼ੀਆਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਦਿੱਤਾ ਗਿਆ। ਮਾਮਲੇ ਵਿਚ ਜਾਂਚ ਜਾਰੀ ਹੈ।