ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੂਬੇ ਵਿਚ ਕੋਰੋਨਾ ਮਹਾਮਾਰੀ ਦੇ ਸੰਕ੍ਰਮਣ ਨੂੰ ਰੋਕਣ ਲਈ ਹਰ ਏਹਤਿਆਤੀ ਕਦਮ ਚੁੱਕ ਰਹੇ ਹਨ, ਚਾਹੇ ਉਹ ਆਕਸੀਜਨ ਦੀ ਗਲ ਹੋਵੇ ਜਾਂ ਕੋਵਿਡ ਹਸਪਤਾਲਾਂ ਵਿਚ ਬੈਡਾਂ ਦੀ ਗਿਣਤੀ ਵਧਾਉਣ ਦੀ ਗਲ ਹੋਵੇ ਜਾਂ ਬੀਪੀਐਲ ਪਰਿਵਾਰਾਂ ਦੇ ਲੋਕਾਂ ਨੁੰ ਆਰਥਕ ਸਹਾਇਤਾ ਤੇ ਬੀਮਾ ਦਾ ਲਾਭ ਦੇਣ ਦੀ ਗਲ ਹੋਵੇ। ਪਿਛਲੇ ਦਿਨ ਇਸੀ ਕੜੀ ਵਿਚ ਮੁੱਖ ਮੰਤਰੀ ਨੇ ਅੱਗੇ ਵੱਧਦੇ ਹੋਏ ਨਿਜੀ ਹਸਪਤਾਲਾਂ ਤੇ ਐਂਬੂਲੇਂਸਾਂ ਦੇ ਰੇਟਸ ਨਿਰਧਾਰਤ ਕਰਨ ਦੇ ਨਿਰਦੇਸ਼ ਦੇਣ ਦੇ ਨਾਲ੍ਰਨਾਲ ਆਮ ਜਨਤਾ ਤੋਂ ਅਪੀਲ ਵੀ ਕੀਤੀ ਸੀ ਕਿ ਜੇਕਰ ਕੋਈ ਨਿਜੀ ਹਸਪਤਾਲ ਜਾਂ ਐਂਬੂਲੇਂਸ ਸੰਚਾਲਕ ਨਿਰਧਾਰਤ ਰੇਟਸ ਤੋਂ ਵੱਧ ਦੀ ਵਸੂਲੀ ਕਰਦਾ ਹੈ ਤਾਂ ਉਸ ਦੇ ਖਿਲਾਫ ਸ਼ਿਕਾਇਤ ਜਰੂਰਤ ਦਰਜ ਕਰਵਾਉਣ ਤਾਂ ਜੋ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।ਵੁਨ੍ਹਾਂ ਨੇ ਦਸਿਆ ਕਿ ਸਰਕਾਰ ਨੇ ਐਨਏਬੀਐਚ ਤੇ ਜੇਸੀਆਈ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਆਈਸੋਲੇਸ਼ਨ ਬੈਡ ਦਾ 10,000 ਰੁਪਏ, ਬਿਨ੍ਹਾਂ ਵੈਂਟੀਲੇਟਰ ਦੇ ਆਈਸੀਯੂ ਬੈਡ ਦਾ 15000 ਰੁਪਏ ਅਤੇ ਵੈਂਟੀਲੇਟਰ ਯੁਕਤ ਆਈਸੀਯੂ ਬੈਡ ਦਾ 18000 ਰੁਪਏ ਰੋਜਾਨਾ ਦੀ ਦਰ ਨਾਲ ਰੇਟ ਤੈਅ ਕੀਤੇ ਹਨ। ਇਸੀ ਤਰ੍ਹਾ, ਬਿਨ੍ਹਾਂ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਆਈਸੋਲੇਸ਼ਨ ਬੈਡ ਦਾ 8000 ਰੁਪਏ, ਬਿਨ੍ਹਾਂ ਵਂੈਟੀਲੇਟਰ ਦੇ ਆਈਸੀਯੂ ਬੈਡ ਦਾ 13000 ਰੁਪਏ ਅਤੇ ਵਂੈਟੀਲੇਟਰ ਯੁਕਤ ਆਈਸੀਯੂ ਬੈਡ ਦਾ 15000 ਰੁਪਏ ਰੋਜਾਨਾ ਦੀ ਦਰ ਨਾਲ ਰੇਟ ਤੈਅ ਕੀਤੇ ਹਨ।ਹਿਸੀ ਤਰ੍ਹਾ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਅ ਯੋਜਨਾ ਦੇ ਤਹਿਤ ਇੰਮਪੈਨਲਡ ਹਸਪਤਾਲਾਂ ਦੇ ਲਈ ਵੀ ਸੋਧ ਦਰਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਜਿਸ ਦੇ ਤਹਿਤ ਬਿਨ੍ਹਾਂ ਐਨਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਆਮ ਵਾਰਡ ਦੇ ਲਈ 2160 ਰੋਜਾਨਾ ਅਤੇ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਲਈ 2400 ਰੁਪਏ ਰੋਜਾਨਾ ਨਿਰਧਾਰਤ ਕੀਤਾ ਗਆ ਹੈ। ਇਸੀ ਤਰ੍ਹਾ, ਬਿਨ੍ਹਾਂ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਐਚਡੀਯੂ ਸ਼zੇਣੀ ਦੇ ਵਾਰਡ ਦੇ ਲਈ 3240 ਰੁਪਏ ਅਤੇ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਦੇ ਲਈ 3600 ਰੁਪਏ ਰੋਜਾਨਾ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਬਿਨ੍ਹਾਂ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਬਿਨ੍ਹਾਂ ਵਂੈਟੀਲੇਟਰ ਦੇ ਆਈਸੀਯੂ ਬੈਡ ਦੇ ਲਈ 4320 ਰੁਪਏ ਰੋਜਾਨਾ ਅਤੇ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਦੇ ਲਈ 4800 ਰੁਪਏ ਰੋਜਾਨਾ ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਬਿਨ੍ਹਾਂ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਵੈਂਟੀਲੇਟਰ ਲੈਸ ਆਈਸੀਯੂ ਬੈਡ ਦੇ ਲਈ 5400 ਰੁਪਏ ਅਤੇ ਅਨੇਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ 6000 ਰੁਪਏ ਰੋਜਾਨਾ ਨਿਰਧਾਰਤ ਕੀਤੇ ਗਹੇ ਹਨ।ਇਸੀ ਤਰ੍ਹਾ ਮਨਮਾਨੇ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਐਂਬੂਲੇਂਸ ਡਰਾਈਵਰਾਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਅਤੇ ਵੁਨ੍ਹਾਂ ਦੇ ਲਈ ਵੀ ਰੇਟ ਨਿਰਧਾਰਤ ਕੀਤੇ ਗਏ ਹਨ। ਐਂਡਵਾਂਸ ਲਾਇਫ ਸਪੋਰਟ ਐਂਬੂਲੇਂਸ ਲਈ 30 ਰੁਪਏ ਪ੍ਰਤੀ ਕਿਲੋਮੀਟਰ, ਬੇਸਿਟ ਲਾਇਫ ਸਪੋਰਟ ਐਂਬੂਲੇਂਸ ਲਈ 15 ਰੁਪਏ ਪ੍ਰਤੀ ਕਿਲੋਮੀਟਰ ਨਿਰਧਾਰਤ ਕੀਤੇ ਗਏ ਹਨ। ਇਸ ਤੋਂ ਇਲਾਵਾ, 10 ਕਿਲੋਮੀਟਰ ਦੇ ਸਥਾਨਕ ਖੇਤਰ ਦੇ ਲਈ ਸਿਰਫ 500 ਰੁਪਏ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ।