ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਤੋਂ 10 ਮਿਨੀ ਬੱਸ੍ਰਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਮਿਨੀ ਮਿਨੀ ਬੱਸ੍ਰਐਂਬੂਲੈਂਸ ਪੰਚਕੂਲਾ ਤੇ ਅੰਬਾਲਾ ਵਿਚ ਕੋਵਿਡ-19 ਦੇ ਗੰਭੀਰ ਮਰੀਜਾਂ ਨੂੰ ਹਸਪਤਾਲਾਂ ਤਕ ਪਹੁੰਚਾਉਣ ਦਾ ਕੰਮ ਕਰਣਗੀਆਂ। ਪੂਰੇ ਸੂਬੇ ਦੇ ਲਈ ਅਜਿਹੀ ਕੁੱਲ 110 ਮਿਨੀ ਬੱਸ ਐਂਬੂਲੈਂਸਾਂ ਨੂੰ ਤਿਆਰ ਕੀਤਾ ਗਿਆ ਹੈ।ਇਸ ਮੌਕੇ ਤੇ ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਅਤੇ ਏਡੀਜੀਪੀ ਸ਼ਤਰੂਜੀਤ ਕਪੂਰ, ਮੁੱਖ ਮੰਤਰੀ ਦੇ ਪ੍ਰਧਾਨ ਮੀਡੀਆ ਏਡਵਾਈਜਰ ਵਿਨੋਦ ਮੇਹਤਾ, ਚੰਡੀਕੜ੍ਹ ਡਿਪੋ ਦੇ ਜੀਐਮ ਅਰਵਿੰਦ ਸ਼ਰਮਾ, ਪੰਚਕੂਲਾ ਜਿਲ੍ਹੇ ਦੇ ਜੀਐਮ ਵਿਨੇਸ਼ ਕੁਮਾਰ, ਅੰਬਾਲਾ ਜਿਲ੍ਹਾ ਦੇ ਜੀਐਮ ਮਨੀਸ਼ ਸਹਿਗਲ, ਆਵਾਜਾਈ ਪ੍ਰਬੰਧਕ ਵਿਯੋਮ ਸ਼ਰਮਾ ਸਮਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।ਚੰਡੀਗੜ੍ਹ ਤੋਂ ਇੰਨ੍ਹਾਂ ਮਿਨੀ ਬੱਸ ਐਂਬੂਲੈਂਸਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਐਂਬੂਲੈਂਸ ਦੇ ਡਰਾਈਵਰਾਂ ਨਾਲ ਗਲਬਾਤ ਕੀਤੀ ਅਤੇ ਬਿਹਤਰ ਢੰਗ ਨਾਲ ਕਾਰਜ ਕਰਨ ਦੇ ਲਹੀ ਪੇ੍ਰਿਤ ਕੀਤਾ। ਮੁੱਖ ਮੰਤਰੀ ਨੇ ਉਨ੍ਹਾਂ ਨੁੰ ਸਮਝਾਇਆ ਕਿ ਕੋਵਿਡ੍ਰ19 ਦੌਰਾਨ ਐਂਬੂਲੈਂਸ ਰਾਹੀਂ ਗੰਭੀਰ ਮਰੀਜਾਂ ਨੂੰ ਹਸਪਤਾਲਾਂ ਤਕ ਪਹੁੰਚਾਉਣਾ ਸਿਰਫ ਨੌਕਰੀ ਕਰਨ ਨਹੀਂ ਸਗੋ ਸੇਵਾ੍ਰਭਾਵ ਦਾ ਕਾਰਜ ਹੈ। ਰੋਡਵੇਜ ਵਿਭਾਗ ਵਿਚ ਯਾਤਰੀਆਂ ਨੂੰ ਇਕ ਸਥਾਨ ਤੋਂ ਦੁਜੇ ਸਥਾਨ ਤੇ ਲੈ ਜਾਣ ਅਤੇ ਐਂਬੂਲੇਂਸ ਵਿਚ ਡਰਾਈਵਰ ਦਾ ਕਾਰਜ ਕਰਨ ਦਾ ਨੇਚਰ ਆਫ ਜਾਬ ਵੱਖ ਤਰ੍ਹਾ ਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਹਾਮਾਰੀ ਦੇ ਸਮੇਂ ਵਿਚ ਆਸਪੀ ਸਹਿਯੋਗ ਹੀ ਲੋਕਾਂ ਦੇ ਦੁੱਖ੍ਰਦਰਦ ਨੂੰ ਘੱਟ ਕਰ ਦਿੰਦਾ ਹੈ।ਮੁੱਖ ਮੰਤਰੀ ਨੇ ਚੰਡੀਗੜ੍ਹ ਸਥਿਤ ਸੀਐਮ ਨਿਵਾਸ ਤੋਂ ਇੰਨ੍ਹਾਂ ਮਿਨੀ ਬੱਸ ਐਂਬੂਲੇਂਸਾਂ ਨੂੰ ਹਰੀ ਝੰਡੀ ਦਿਖਾਉਣ ਬਾਅਦ ਦਸਿਆ ਕਿ ਕੋਵਿਡ-19 ਦੇ ਗੰਭੀਰ ਮਰੀਜਾਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੇ ਲਈ ਰਾਜ ਸਰਕਾਰ ਨੇ ਹਰਿਆਣਾ ਰੋਡਵੇਜ ਦੀ 110 ਮਿਨੀ ਬੱਸਾਂ ਦੀ ਯਾਤਰੀ ਸੀਟਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਬੈਡ ਲਗਾ ਕੇ ਐਂਬੂਲੇਂਸ ਵਿਚ ਤਬਦੀਲ ਕੀਤਾ ਹੈ। ਹਰੇਕ ਜਿਲ੍ਹੇ ਨੂੰ 5-5 ਮਿਨੀ ਬੱਸ ਐਂਬੂਲੇਂਸ ਦਿੱਤੀਆਂ ਜਾਣਗੀਆਂ। ਹਰੇਕ ਐਂਬੂਲੇਂਸ ਵਿਚ 4 ਬੈਡ, ਦੋ ਆਕਸੀਜਨ ਸਿਲੇਂਡਰ, ਮਾਸਕ, ਸੈਨੇਟਾਈਜਰ, ਪੀਪੀਈਕਿੱਟ ਤੇ ਫਰੂਟ ਐਂਡ ਕਿੱਟ ਆਦਿ ਦੀ ਵਿਵਸਥਾ ਕੀਤੀ ਗਈ ਹੈ।