ਸਾਰੇ ਕਿਸਾਨ 13 ਮਈ ਨੂੰ ਵੇਚ ਸਕਦੇ ਹਨ ਕਣਕ ਦੀ ਫਸਲ – ਦੁਸ਼ਯੰਤ ਚੌਟਾਲਾ
ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਕੋਰੋਨਾ ਮਹਾਮਾਰੀ ਦੇ ਕਾਰਣ ਲੱਗੇ ਲਾਕਡਾਉਨ ਦੌਰਾਨ ਜੋ ਕਿਸਾਨ ਮੰਡੀਆਂ ਵਿਚ ਆਪਦੀ ਕਣਕ ਦੀ ਫਸਲ ਨਹੀਂ ਵੇਚ ਪਾਏ ਸਨ, ਉਨ੍ਹਾਂ ਦੇ ਲਈ ਸੂਬਾ ਸਰਕਾਰ ਨੇ ਇਕ ਦਿਨ ਦੇ ਲਈ ਕੱਲ 13 ਮਈ, 2021 ਨੂੰ ਪੂਰੇ ਸੂਬੇ ਦੀ ਸਾਰੀ ਮੰਡੀਆਂ ਵਿਚ ਕਣਕ ਦੀ ਸਰਕਾਰੀ ਖਰੀਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ ਤਾਂ ਜੋ ਰਬੀ ਖਰੀਦ ਸੀਜਨ 2021-22 ਵਿਚ ਕੋਈ ਵੀ ਕਿਸਾਨ ਆਪਣੀ ਕਣਕ ਦੀ ਫਸਲ ਵੇਚਣ ਤੋਂ ਵਾਂਝਾ ਨਾ ਰਹੇ।ਡਿਪਟੀ ਸੀਐਮ ਨੇ ਦਸਿਆ ਕਿ ਲਾਕਡਾਊਨ ਦੇ ਕਾਰਣ ਜਿਨ੍ਹਾ ਕਿਸਾਨਾਂ ਦੀ ਕਣਕ ਹੁਣ ਤਕ ਮੰਡੀਆਂ ਵਿਚ ਨਹੀਂ ਆਈ ਸੀ, ਸਰਕਾਰ ਉਨ੍ਹਾਂ ਦੀ ਫਸਲ 13 ਮਈ ਨੂੰ ਖਰੀਦੇਗੀ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਸਾਰੇ ਕਿਸਾਨ 13 ਮਈ ਨੂੰ ਮੰਡੀਆਂ ਵਿਚ ਆ ਕੇ ਆਪਣੀ ਕਣਕ ਦੀ ਫਸਲ ਵੇਚ ਸਕਦੇ ਹਨ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਖਰੀਦ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਵੀ ਹੋਵੇਗੀ।ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਇਸ ਵਾਰ ਰਾਜ ਸਰਕਾਰ ਨੇ ਕਿਸਾਨ ਹਿੱਤ ਵਿਚ ਫੈਸਲਾ ਲੈਂਦੇ ਹੋਏ ਪਿਛਲੇ ਸਾਲਾਂ ਤੋਂ ਦੱਸ ਦਿਲ ਪਹਿਲਾਂ ਇਕ ਅਪ੍ਰੈਲ, 2021 ਤੋਂ ਪੂਰੇ ਸੂਬੇ ਦੀ 396 ਮੰਡੀਆਂ ਵਿਚ ਕਣਕ ਖਰੀਦ ਪ੍ਰਕ੍ਰਿਆ ਸ਼ੁਰੂ ਕੀਤੀ ਸੀ ਜੋ ਕਿ ਹੁਣ ਆਪਣੇ ਅੰਤਮ ਪੜਾਅ ‘ਤੇ ਹੈ। ਉਨ੍ਹਾਂ ਨੇ ਦਸਿਆ ਕਿ ਹੁਣ ਤਕ 83.49 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਮੰਡੀਆਂ ਵਿਚ ਹੋ ਚੁੱਕੀ ਹੈ। ਉੱਥੇ ਕਣਕ ਦੀ ਕੁੱਲ ਖਰੀਦ ਕਰੀਬ 81.52 ਲੱਖ ਮੀਟ੍ਰਿਕ ਟਨ ਹੋਈ ਹੈ।ਭੁਗਤਾਨ ਪ੍ਰਕ੍ਰਿਆ ਦੇ ਬਾਰੇ ਵਿਚ ਉਨ੍ਹਾਂ ਨੇ ਦਸਿਆ ਕਿ 12 ਮਈ ਤਕ ਕਰੀਬ 13681 ਕਰੋੜ ਰੁਪਏ ਦਾ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਹੋ ਗਿਆ ਹੈ ਅਤੇ ਕਰੀਬ 499056 ਕਿਸਾਨਾਂ ਦੇ 930696 ਜੇ ਫਾਰਮ ਬਣਾਏ ਜਾ ਚੁੱਕੇ ਹਨ। ਨਾਲ ਹੀ, ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਫਸਲ ਵੇਚਣ ਦੇ ਲਈ ਮੰਡੀਆਂ ਵਿਚ ਆਉਣ ਵਾਲੇ ਸਾਰੇ ਕਿਸਾਨ ਕੋਰੋਨਾ ਮਹਾਮਾਰੀ ਤੋਂ ਬਚਾਅ ਦੇ ਲਈ ਜਰੂਰੀ ਏਤਿਆਤ ਵਰਤਣ ਅਤੇ ਮਾਸਕ ਲਗਾ ਕੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਣ।