ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਰੇਮਡੀਸਿਵਰਲਈ ਵੀ ਸਰਕਾਰੀ ਕੋਟਾ ਨਿਰਧਾਰਿਤ ਕੀਤਾ ਗਿਆ ਹੈ। ਮੁੱਖ ਮੰਤਰੀ ਸੋਮਵਾਰ ਨੂੰ ਪਾਣੀਪਤ ਰਿਫਾਈਨਰੀ ਸਥਿਤ ਆਕਸੀਜਨ ਪਲਾਂਟ ਦਾ ਦੌਰਾ ਕਰ ਆਕਸੀਜਨ ਦੀ ਮੌਜੂਦਾ ਸਥਿਤੀ ਦਾ ਜਾਇਜਾ ਲੈ ਰਹੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਤੇ ਵੀ ਪੂਰੀ ਨਜਰ ਰੱਖੀ ਜਾ ਰਹੀ ਹੈ। ਸਰਕਾਰ ਨੇ ਜਿਨ੍ਹਾ ਕੋਟਾ ਤੈਅ ਕੀਤਾ ਹੈ ਉਸ ਹਿਸਾਬ ਨਾਲ ਆਕਸੀਜਨ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਕਸੀਜਨ, ਰੇਮਡੀਸਿਵਰ ਆਦਿ ਜਰੂਰੀ ਸੇਵਾਵਾਂ ਦੀ ਸਪਲਾਈ ਯਕੀਨੀ ਕਰਨ ਤੇ ਕਾਲਾਬਾਜਾਰੀ ਰੋਕਨ ਲਈ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ। ਕਾਲਾਬਾਜਾਰੀ ਤੇ ਹਰ ਹਾਲ ਵਿਚ ਲਗਾਮ ਲਗਾਈ ਜਾਵੇਗੀ।ਮੁੱਖ ਮੰਤਰੀ ਨੇ 500 ਬੈਡ ਦਾ ਕੋਵਿਡ ਹਸਪਤਾਲ ਬਨਾਉਣ ਵਾਲੀ ਸਾਇਟ ਦਾ ਵੀ ਦੌਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਧਰਮੇਂਦਰ ਸਿੰਘ ਨੂੰ ਆਕਸੀਜਨ ਪਲਾਂਟ ਦਾ ਸਾਹਮਣੇ ਵਾਲੇ ਸਥਾਨ ਤੇ ਹੀ ਥਾਂ ਦਾ ਚੋਣ ਕਰ ਹਸਪਤਾਲ ਦਾ ਨਿਰਮਾਣ ਜਲਦੀ ਤੋਂ ਜਲਦੀ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਬੁਧਵਾਰ ਤੋਂ ਹਸਪਤਾਲ ਵਿਚ 250 ਬੈਡ ਤਿਆਰ ਕਰਨੇ ਸ਼ੁਰੂ ਕੀਤੇ ਜਾਣਗੇ। ਇੰਨ੍ਹਾਂ ਦਾ ਤਿੰਨ ਦਿਨ ਵਿਚ ਢਾਂਚਾ ਖੜਾ ਹੋ ਜਾਵੇਗਾ। ਇਸ ਤਰ੍ਹਾ 10-12 ਦਿਨ ਵਿਚ ਇਹ ਹਸਪਤਾਲ ਬਣ ਕੇ ਤਿਆਰ ਹੋ ਜਾਵੇਗਾ। ਇਸ ਦੇ ਬਾਅਦ ਬਾਕੀ 250 ਬੈਡ ਅਗਲੇ 15 ਦਿਨਾਂ ਤਕ ਤਿਆਰ ਕਰ ਦਿੱਤੇ ਜਾਣਗੇ।ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਨਿਰਦੇਸ਼ ਦਿੱਤੇ ਕਿ ਇਹ ਕਾਰਜ ਯੁੱਧ ਪੱਧਰ ਤੇ ਚਲਣਾ ਚਾਹੀਦਾ ਹੈ। ਇਸ ਦੀ ਸਮੱਗਰੀ ਆਦਿ ਮੰਗਵਾਉਣ ਦਾ ਪ੍ਰਬੰਧ ਪਹਿਲਾਂ ਤੋ ਹੀ ਕਰ ਲਿਆ ਜਾਵੇ। ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰ ਇਨ ਚੀਫ, ਤਹਿਸੀਲਦਾਰ ਅਤੇ ਸਬੰਧਿਤ ਬੀਡੀਪੀਓ ਨੂੰ ਨਿਰਦੇਸ਼ ਦਿੱਤੇ ਕਿ ਵੁਹ ਸੋਮਵਾਰ ਸ਼ਾਮ ਤਕ ਨਵੇਂ ਸਥਾਨ ਦੀ ਡਰਾਇੰਗ ਤਿਆਰ ਕਰਵਾ ਕੇ ਮੁੱਖ ਦਫਤਰ ਭਿਜਵਾਉਣ।ਆਕਸੀਜਨ ਦੀ ਕਮੀ ਦੇ ਚਲਦੇ ਰਿਵਾੜੀ ਤੇ ਗੁਰੂਗ੍ਰਾਮ ਵਿਚ ਹੋਈ ਮੌਤਾਂ ਦੇ ਬਾਰੇ ਵਿਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਬੰਧਿਤ ਐਸਡੀਐਮ ਨੂੰ ਜਾਂਚ ਸੌਂਪ ਦਿੱਤੀ ਗਈ ਹੈ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।ਇਸ ਮੌਕੇ ਤੇ ਸਾਂਦਦ ਸੰਜੈ ਭਾਟੀਆ, ਵਿਧਾਇਕ ਪ੍ਰਮੋਦ ਵਿਜ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਸਾਬਕਾ ਮੰਤਰੀ ਕ੍ਰਿਸ਼ਣਪਾਲ ਪੰਵਾਰ, ਭਾਜਪਾ ਜਿਲ੍ਹਾ ਪ੍ਰਧਾਨ ਡਾ. ਅਰਚਨਾ ਗੁਪਤਾ, ਡੀਸੀ ਧਰਮੇਂਦਰ ਸਿੰਘ, ਐਸਪੀ ਸ਼ਸ਼ਾਂਕ ਕੁਮਾਰ ਸਾਵਲ, ਰਿਡਾਈਨਰੀ ਦੇ ਕਾਰਜਕਾਰੀ ਨਿਦੇਸ਼ਕ ਜੀ. ਸਿਕਦਰ ਵੀ ਮੌਜੂਦ ਸਨ।