ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਤੇ ਭਾਰਤ ਖੇਤਰੀ ਖ਼ੁਸ਼ਹਾਲੀ ਲਈ ਅਹਿਮ ਹਨ। ਗ਼ਨੀ ਨੇ ਕਿਹਾ ਕਿ ‘ਪਾਕਿਸਤਾਨ ਲਈ ਹੁਣ ਚੋਣ ਕਰਨ ਦਾ ਵੇਲਾ ਹੈ’ ਕਿਉਂਕਿ ਇਸ ਦੀਆਂ ਗਿਣਤੀਆਂ-ਮਿਣਤੀਆਂ ਹੁਣ ਤੱਕ ‘ਗਲਤ ਸਾਬਿਤ’ ਹੋਈਆਂ ਹਨ। ਗ਼ਨੀ ਨੇ ਕਿਹਾ ਕਿ ਪਾਕਿਸਤਾਨ, ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਨਹੀਂ ਚਾਹੁੰਦਾ, ਉਹ ਸਥਿਰ ਤੇ ਲੋਕਤੰਤਰਿਕ ਸਰਕਾਰ ਅਫ਼ਗਾਨਿਸਤਾਨ ਵਿਚ ਚਾਹੁੰਦੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨ ਦੀ ਖ਼ੁਸ਼ਹਾਲੀ ਲਈ ਅਫ਼ਗਾਨਿਸਤਾਨ ਅਹਿਮ ਹੈ। ਇਸ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਗਨੀ ਨੇ ਕਿਹਾ ਕਿ ਪਾਕਿਸਤਾਨ ਉਨ੍ਹਾਂ ਰਾਹੀਂ ਕੇਂਦਰੀ ਏਸ਼ੀਆ ਨਾਲ ਜੁੜ ਸਕਦਾ ਹੈ।