ਚੰਡੀਗੜ – ਹਰਿਆਣਾ ਦੇ ਕੁਰੂਕਸ਼ੇਤਰ ਵਿਚ 17 ਦਸੰਬਰ ਤੋਂ 25 ਦਸੰਬਰ, 2020 ਤਕ ਕੌਮਾਂਤਰੀ ਗੀਤਾ ਮਹਾਉਤਸਵ ਮਨਾਇਆ ਜਾਵੇਗਾ| ਕੋਵਿਡ-19 ਨੂੰ ਮੱਦੇਨਜਰ ਰੱਖਦੇ ਹੋਏ ਇਸ ਸਾਲ ਗੀਤਾ ‘ਤੇ ਅਧਾਰਿਤ ਸੇਮੀਨਾਰ ਸਿਰਫ ਆਨਲਾਇਨ ਆਯੋਜਿਤ ਕੀਤੇ ਜਾਣਗੇ ਅਤੇ ਕੁਰੂਕਸ਼ੇਤਰ ਤੋਂ ਹੀ ਤੀਰਥ ਸਥਾਨਾਂ ‘ਤੇ ਆਰਤੀ ਗਲੋਬਲ ਚੈਟਿੰਗ ਤੇ ਹੋਰ ਪ੍ਰੋਗ੍ਰਾਮਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ| ਕੌਮਾਂਤਰੀ ਗੀਤਾ ਮਹਾ ਉਤਸਵ ਨੂੰ 48 ਕਿਲੋਮੀਟਰ ਦੇ ਤਹਿਤ ਆਉਣ ਵਾਲੇ ਸਾਰੇ 134 ਤੀਰਥਾਂ ‘ਤੇ ਮਨਾਇਆ ਜਾਵੇਗਾ| ਮੁੱਖ ਪ੍ਰੋਗ੍ਰਾਮ ਕੁਰੂਕਸ਼ੇਤਰ ਬ੍ਰਹਮਸਰੋਵਰ ‘ਤੇ ਆਯੋਜਿਤ ਕੀਤੇ ਜਾਣਗੇ| ਗੀਤਾ ਪਾਠ 21 ਦਸੰਬਰ ਤੋਂ 26 ਦਸੰਬਰ, 2020 ਤਕ ਜੋਤੀਸਰ ਵਿਚ ਆਯੌਜਿਤ ਕੀਤੇ ਜਾਣਗੇ| ਇਸ ਤੋਂ ਇਲਾਵਾ, 24 ਦਸੰਬਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਸੰਤ ਸੇਮੀਨਾਰ ਆਯੋਜਿਤ ਹਹੋਵੇਗਾ ਅਤੇ 25 ਦਸੰਬਰ ਨੂੰ ਗੀਤਾ ਗਲੋਬਲ ਚੈਟਿੰਗ ਆਨਲਾਇਨ ਆਯੋਜਿਤ ਕੀਤੀ ਜਾਵੇਗੀ ਅਤੇ ਬ੍ਰਹਮਸਰੋਵਰ ‘ਤੇ ਦੀਪਦਾਨ ਦਾ ਆਯੋਜਨ ਪਰਸ਼ੋਤਮਪੁਰਾ ਬਾਗ ਵਿਚ ਆਯੋਜਿਤ ਕੀਤਾ ਜਾਵੇਗਾ|