ਕੈਲੀਫੋਰਨੀਆ – ਅਮਰੀਕਾ ਦੇ ਸਾਰੇ 50 ਰਾਜਾਂ ਦੇ ਨਾਲ ਨਾਲ ਡਿਸਟ੍ਰਿਕਟ ਆਫ਼ ਕੋਲੰਬੀਆ ਅਤੇ ਪੋਰਟੋ ਰੀਕੋ ਵਿੱਚ ਅਮਰੀਕੀ ਬਾਲਗ ਹੁਣ ਰਾਸ਼ਟਰਪਤੀ ਬਾਈਡੇਨ ਦੇ ਟੀਚੇ ਨੂੰ ਪੂਰਾ ਕਰਦਿਆਂ ਕੋਰੋਨਾ ਵਾਇਰਸ ਟੀਕਾ ਦੇ ਯੋਗ ਹੋ ਗਏ ਹਨ। ਜੋਅ ਬਾਈਡੇਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਾਰੇ ਬਾਲਗਾਂ ਨੂੰ ਟੀਕੇ ਲਈ ਯੋਗ ਕਰਨ ਲਈ 19 ਅਪ੍ਰੈਲ ਦਾ ਟੀਚਾ ਤੈਅ ਕੀਤਾ ਸੀ। ਹਾਲਾਂਕਿ ਬਹੁਤ ਸਾਰੇ ਰਾਜਾਂ ਨੇ ਪਹਿਲਾਂ ਹੀ ਸਾਰੇ ਬਾਲਗਾਂ ਲਈ ਯੋਗਤਾ ਦਾ ਵਿਸਤਾਰ ਕਰ ਦਿੱਤਾ ਸੀ। ਇਸਦੇ ਇਲਾਵਾ ਜੋਅ ਬਾਈਡੇਨ ਦੇ ਆਪਣੇ ਦਫਤਰ ਦੇ 100 ਵੇਂ ਦਿਨ 200 ਮਿਲੀਅਨ ਸ਼ਾਟ ਪ੍ਰਦਾਨ ਕਰਨ ਦੇ ਟੀਚੇ ਦੇ ਨੇੜੇ ਹੈ। ਵ੍ਹਾਈਟ ਹਾਊਸ ਦੇ ਕੋਰੋਨਾ ਦੇ ਸੀਨੀਅਰ ਸਲਾਹਕਾਰ ਐਂਡੀ ਸਲੈਵਿਟ ਨੇ ਕਿਹਾ ਕਿ ਜੇਕਰ ਤੁਸੀਂ ਬਾਲਗ ਹੋ ਤਾਂ ਹੁਣ ਟੀਕਾ ਲਗਵਾਉਣ ਦੀ ਵਾਰੀ ਤੁਹਾਡੀ ਹੈ। ਦੇਸ਼ ਵਿੱਚ 50% ਤੋਂ ਵੱਧ ਬਾਲਗਾਂ ਨੇ ਘੱਟੋ ਘੱਟ ਇੱਕ ਸ਼ਾਟ ਪ੍ਰਾਪਤ ਕੀਤੀ ਹੈ ਅਤੇ ਕਰਮਚਾਰੀਆਂ ਨੂੰ ਸ਼ਾਟ ਲਗਾਉਣ ਦੀ ਮੰਗ ਸਪਲਾਈ ਦੇ ਬਾਹਰ ਚਲੀ ਗਈ ਹੈ। ਪਰ ਹੁਣ ਸਿਹਤ ਮਾਹਿਰਾਂ ਅਨੁਸਾਰ ਜਲਦੀ ਹੀ ਟੀਕਾ ਲਗਵਾਉਣ ਲਈ ਹਿਚਕਿਚਾਉਣਾ ,ਇਸਦੀ ਸਪਲਾਈ ਨਾਲੋਂ ਵੱਡੀ ਸਮੱਸਿਆ ਹੋਵੇਗੀ। ਬਾਈਡੇਨ ਪ੍ਰਸ਼ਾਸਨ ਹਿਚਕਿਚਾਉਣ ਵਾਲੇ ਅਮਰੀਕੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਲਈ ਖਾਸ ਕਮਿਊਨਿਟੀਆਂ ਦੇ ਨੇਤਾਵਾਂ ਨਾਲ ਕੰਮ ਕਰਕੇ ਟੀਕੇ ਦੀ ਸ਼ੰਕੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਨੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਟੀਕਾਕਰਨ ਦੀ ਰਫਤਾਰ ਨੂੰ ਮਹੱਤਵਪੂਰਨ ਢੰਗ ਨਾਲ ਤੇਜ਼ ਕੀਤਾ ਹੈ। ਪਰ ਰੋਗ ਕੰਟਰੋਲ ਦੇ ਨਿਰਦੇਸ਼ਕ ਰੋਚੇਲ ਵਾਲੈਂਸਕੀ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਦੇਸ਼ ਮਹਾਂਮਾਰੀ ਦੇ ਇੱਕ “ਗੁੰਝਲਦਾਰ” ਪੜਾਅ ਵਿੱਚ ਹੈ, ਕਿਉਂਕਿ ਕੁੱਝ ਖੇਤਰਾਂ ਵਿੱਚ ਅਜੇ ਵੀ ਕੇਸਾਂ ਅਤੇ ਹਸਪਤਾਲਾਂ ਵਿੱਚ ਦਾਖਲੇ ਵਧ ਰਹੇ ਹਨ ਅਤੇ ਵਾਇਰਸ ਦੇ ਰੂਪਾਂਤਰਾਂ ਦਾ ਫੈਲਣਾ ਜਾਰੀ ਹੈ।