ਮੋਹਾਲੀ – ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਨੇ ਮੰਤਵ ਮੀਡੀਆ, ਚੰਡੀਗੜ੍ਹ ਦੇ ਸਹਿਯੋਗ ਨਾਲ ਵਰਚੁਅਲ ਵਿਸਾਖੀ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਈ। ਇਸ ਮੌਕੇ, ਬਿੱਗ ਬੌਸ-13 ਦੀ ਮਸ਼ਹੂਰ ਅਦਾਕਾਰਾ ਅਤੇ ਫਿਟਨਸ ਬਲੌਗਰ ਦਲਜੀਤ ਕੌਰ ਨੇ ਆਰੀਅਨਜ਼ ਇੰਜੀਨੀਅਰਿੰਗ, ਨਰਸਿੰਗ, ਫਾਰਮੇਸੀ, ਲਾਅ, ਮੈਨੇਜਮੈਂਟ ਸਿੱਖਿਆ ਅਤੇ ਐਗਰੀਕਲਚਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਅਭਿਨੇਤਰੀ ਨੂੰ ਵਧਾਈ ਦਿੱਤੀ ਅਤੇ ਸਮਾਗਮ ਦੀ ਪ੍ਰਧਾਨਗੀ ਕੀਤੀ।ਵਿਦਿਆਰਥੀਆਂ ਅਤੇ ਆਰੀਅਨਜ਼ ਦੀ ਫੈਕਲਟੀ ਨੇ ਦਲਜੀਤ ਨਾਲ ਗਿੱਧਾ ਅਤੇ ਭੰਗੜਾ ਦਾ ਅਨੰਦ ਲਿਆ। ਢੋਲ ਦੇ ਡੱਗੇ ਅਤੇ ਪੰਜਾਬੀ ਲੋਕ ਸੰਗੀਤ ਨੇ ਸਭ ਨੂੰ ਬਹੁਤ ਹੀ ਉਤਸ਼ਾਹ ਨਾਲ ਭਰ ਦਿੱਤਾ। ਇਸ ਸਮੇਂ ਸਾਰੇ ਵਿਦਿਆਰਥੀਆ ਬਹੁਤ ਹੀ ਮਨਮੋਹਣੀਆਂ, ਰੰਗ ਬਿਰੰਗੀਆਂ ਪੰਜਾਬੀ ਪੋਸ਼ਾਕਾਂ ਪਹਿਨੇ ਹੋਏ ਸਨ।ਡਾ: ਗਰਿਮਾ ਠਾਕੁਰ, ਡਿਪਟੀ ਡਾਇਰੈਕਟਰ, ਆਰੀਅਨਜ਼ ਗਰੁੱਪ ਆਫ ਕਾਲਜ, ਇਸ ਸਮਾਗਮ ਦੀ ਸੰਚਾਲਕ ਸਨ। ਉਹਨਾਂ ਨੇ ਬੱਚਿਆਂ ਨੂੰ ਵਿਸਾਖੀ, ਪੰਜਾਬ ਦੇ ਸਭਿਆਚਾਰ ਅਤੇ ਵਿਰਾਸਤ ਨਾਲ ਜਾਣੂ ਕਰਵਾਇਆ।ਇਹ ਦੱਸਣਯੋਗ ਹੈ ਕਿ ਦਲਜੀਤ ਕੌਰ ਨਾਮਵਰ 27 ਟੈਲੀਵਿਜ਼ਨ ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਉਹਨਾਂ ਨੇ ਜੀ, ਸਟਾਰ ਪਲੱਸ, ਸੋਨੀ, ਕਲਰਸ ਆਦਿ ਚੋਟੀ ਦੇ ਟੀਵੀ ਚੈਨਲਾਂ ਵਿੱਚ ਕੰਮ ਕੀਤਾ ਹੈ। ਉਹਨਾਂ ਨੇ “ਬਿੱਗ ਬੌਸ 13” ਵਿੱਚ ਹਿੱਸਾ ਲਿਆ ਹੈ ਅਤੇ “ਨਚ ਬੱਲੀਏ” ਦੇ ਜੇਤੂ ਵੀ ਹਨ । ਉਹਨਾਂ ਨੇ ਗੁਡਨ ਤੁਮਸੇ ਨਾ ਹੋ ਪਏਗੇ, ਕਾਲਾ ਟੀਕਾ, ਕਿਆਮਤ ਕੀ ਰਾਤ, ਬੌਸ ਵੈਬਸਰੀਜ਼, (ਬਾਲਾਜੀ) ਇਸ ਪਿਆਰ ਕੋ ਕਿਆ ਨਾਮ ਦੁ, (ਸਟਾਰਪਲੱਸ); ਸੀਆਈਡੀ, (ਸੋਨੀ) ਆਦਿ ਵਿਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ।