ਲੰਬੀ, 15 ਮਈ-ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੇ ਦੇਹਾਂਤ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਛੋੋਟੇ ਭਰਾ ਪ੍ਰਤੀ ਬੇਅਥਾਹ ਪਿਆਰ ਭਰਿਆ ਵਿਯੋਗ ਵੇਖਣ ਨੂੰ ਮਿਲਿਆ। ਦਾਸ ਦੀ ਮ੍ਰਿਤਕ ਦੇਹ ਵੇਖ ਕੇ ਵੱਡੇ ਬਾਦਲ ਫੁੱਟ ਪਏ ਅਤੇ ਉਨ੍ਹਾਂ ਦੇਹ ਵਾਲੇ ਬਕਸੇ ਉੱਪਰ ਸਿਰ ਰੱਖ ਵਿਰਲਾਪ ਕਰਨ ਲੱਗੇ। ਇਸ ਮੌਕੇ ਉਨ੍ਹਾਂ ਆਖਿਆ ਕਿ ਲੋਕੋ ਦਾਸ ਜੀ ਵਰਗਾ ਭਰਾ ਦੁਨੀਆ ਵਿਚ ਨਹੀਂ ਹੋ ਸਕਦਾ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਪਰਿਵਾਰਕ ਮੈਬਰਾਂ ਨੇ ਵੱਡੇ ਬਾਦਲ ਨੂੰ ਸੰਭਾਲਿਆ।