ਜਗਰਾਓਂ, 17 ਜੁਲਾਈ 2020 – ਕੋਰੋਨਾ ਮਹਾਮਾਰੀ ਜੋਕਿ ਇਸ ਵੇਲੇ ਕਾਫੀ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਹੈ ਅਤੇ ਰੋਜਾਨਾ ਕਈ ਮਾਮਲੇ ਕੋਰੋਨਾ ਮਹਾਮਾਰੀ ਦੇ ਮਰੀਜਾਂ ਦੇ ਸਾਹਮਣੇ ਆ ਰਹੇ ਹਨ ਅਤੇ ਰੋਜਾਨਾ ਹੀ ਕਈ ਮੌਤਾਂ ਦੀ ਦੁੱਖ ਪਹੁੰਚਾਉਣ ਵਾਲਿਆਂ ਅਤੇ ਡਰਾਉਣ ਵਾਲੀਆਂ ਖਬਰਾਂ ਸੁਨਣ ਨੂੰ ਮਿਲ ਰਹੀਆਂ ਹਨ। ਸਰਕਾਰਾਂ ਵਲੋਂ ਵੀ ਲੋਕਾਂ ਨੂੰ ਮਾਸਕ ਪਾਉਣ ਲਈ ਅਤੇ ਹੋਰ ਬਚਾਵ ਸੰਬੰਧੀ ਨਿਰਦੇਸ਼ ਦਿੱਤੇ ਹਨ ਪ੍ਰੰਤੂ ਕੁਝ ਲੋਕ ਏਨਾ ਨਿਰਦੇਸ਼ਾਂ ਨੂੰ ਟਿੱਚ ਜਾਂਦੇ ਹੋਏ ਘੁੰਮ ਫਿਰ ਰਹੇ ਹਨ ਅਤੇ ਆਪਣੀ ਅਤੇ ਹੋਰਨਾਂ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਤੋਂ ਗੁਰੇਜ ਨਹੀਂ ਕਰਦੇ।
ਪਾਰ ਹੁਣ ਪੁਲਿਸ ਵਲੋਂ ਜਗ੍ਹਾ ਜਗਾਹ ਚੈਕਿੰਗ ਕਰਕੇ ਮਾਸਕ ਨਾ ਪਾਉਣ ਵਾਲੇ ਲੋਕਾਂ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ ਗਈ ਹੈ। ਪੁਲਿਸ ਵਲੋਂ ਲੁਧਿਆਣਾ ਦਿਹਾਤੀ ਦੇ ਵੱਖ ਵੱਖ ਥਾਣਿਆਂ ਵਿਚ ਮਾਮਲੇ ਦਰਜ ਕੀਤੇ ਗਏ ਹਨ। ਜਿਵੇਂ ਕਿ ਸਦਰ ਜਗਰਾਓਂ ਵਿਚ ਪ੍ਰਦੀਪ ਸਿੰਘ, ਜਗਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਮਾਸਕ ਨਾ ਪਾਉਣ ਦਾ ਮਾਮਲਾ ਦਰਜ ਕੀਤਾ ਹੈ।
ਥਾਣਾ ਦਾਖਾ ਵਿਖੇ ਮਹਿੰਦਰ ਪਾਲ ਨਿਵਾਸੀ ਲੁਧਿਆਣਾ ਅਤੇ ਥਾਣਾ ਹਠੂਰ ਵਿਖੇ ਮਨੋਜ ਕੁਮਾਰ ਨਿਵਾਸੀ ਹਠੂਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਰਾਏਕੋਟ ਦੀ ਪੁਲਿਸ ਵਲੋਂ ਮਾਸਕ ਨਾ ਪਹਿਨਣ ਤੇ ਗਗਨਦੀਪ ਸਿੰਘ ਵਾਸੀ ਬਰਨਾਲਾ, ਭੁਪਿੰਦਰ ਸਿੰਘ ਨਿਵਾਸੀ ਕਮਾਲਪੁਰਾ , ਗੁਰਜੀਤ ਸਿੰਘ , ਤਰਸੇਮ ਸਿੰਘ ਅਤੇ ਨੀਟੂ ਨਿਵਾਸੀ ਕਲਸੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।