ਫਾਜ਼ਿਲਕਾ 4 ਜੂਨ, :ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਿਕਾਰੀ ਸਭਾਵਾਂ ਫਾਜਿਲਕਾ ਵਲੋਂ ਕੋਵਿਡ 19 ਦੀ ਮਹਾਮਾਰੀ ਦੌਰਾਨ ਜ਼ਿਲ੍ਹਾ ਪੱਧਰ ’ਤੇ 435 ਲੀਟਰ ਸੈਨੀਟਾਂਇਜ਼ਰ ਅਤੇ 3 ਹਜ਼ਾਰ ਤੋਂ ਵਧੇਰੇ ਮਾਸਕ ਵੰਡੇ ਗਏ। ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਭਦੀਪ ਕੌਰ ਬਰਾੜ ਨੇ ਦੱਸਿਆ ਕਿ ਸਰਕਾਰੀ ਸਭਾਵਾਂ ਵੱਲੋਂ ਜ਼ਿਲ੍ਹੇ ਦੇੇ ਲੋਕਾਂ ਨੂੰ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਘਰੇਲੂ ਸਮਾਨ ਜਿਵੇਂ ਕਿ ਘਿਓ, ਆਟਾ, ਨਮਕ, ਦਾਲਾਂ, ਤੇਲ, ਖੰਡ ਆਦਿ ਘਰ-ਘਰ ਪਹੰੁਚਾਇਆ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਪੈਂਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਵੱਲੋਂ ਮੈਂਬਰਾਂ ਨੂੰ 18.24 ਲੱਖ ਦੀ ਰੋਜ਼ਾਨਾ ਦੀਆਂ ਵਰਤੋਂ ਦੀਆਂ ਵਸਤਾਂ ਅਤੇ 58.90 ਲੱਖ ਦੀ ਕੈਂਟਲ ਫੀਡ ਘਰਾਂ ਤੱਕ ਪਹੰੁਚਾਈ ਗਈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਵੱਲੋਂ ਮੰਡੀਆਂ ਅੰਦਰ ਪਹੰੁਚ ਕਰਕੇ ਕਿਸਾਨਾਂ ਅਤੇ ਹੋਰਨਾਂ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਦੀ ਵੰਡ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਮਿਸ਼ਨ ਫਤਿਹ ਮੁਹਿੰਮ ਤਹਿਤ ਸਹਿਕਾਰੀ ਸਭਾਵਾਂ ਵੱਲੋਂ ਮੋਹਰੀ ਰੋਲ ਅਦਾ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਿੰਡ ਪੱਧਰ ’ਤੇ ਜਾ ਕੇ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਰਾਹੀ ਹੱਥ ਧੋਣ, ਭੀੜ ਵਾਲੇ ਇਲਾਕੇ ਨਾ ਜਾਣ, ਸਾਮਾਜਿਕ ਦੂਰੀ ਬਣਾਉਣ ਆਦਿ ਬਾਰੇ ਜਾਗਰੂਕ ਕੀਤਾ ਜਾਵੇਗਾ।