ਫ਼ਾਜ਼ਿਲਕਾ, 5 ਜੂਨ:ਪੰਜਾਬ ਸਰਕਾਰ ਵੱਲੋ ਕਰੋਨਾ ਮਹਾਂਮਾਰੀ ਦੇ ਫੇੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਕੋਵਿਡ ਨੂੰ ਹਰਾਉਣ ਲਈ ਮਾਸਕ ਪਾਉਣਾ ਲਾਜਮੀ ਬਣਾਇਆ ਗਿਆ ਹੈ ਅਤੇ ਨਾਲ ਹੀ ਜਨਤਕ ਥਾਵਾਂ ਤੇ ਥੁੱਕਣ ‘ਤੇ ਜੁਰਮਾਨਾ ਨਿਸ਼ਚਿਤ ਕੀਤਾ ਗਿਆ ਹੈ, ਤਾਂ ਜੋ ਕਰੋਨਾ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਫ਼ਾਜਿਲਕਾ ਵੱਲੋ ਰਾਜ ਸਰਕਾਰ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਨਾਕੇ ਲਗਾਕੇ ਉਲੰਘਣਾ ਕਰਨ ਵਾਲਿਆ ਦੇ ਚਾਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 21 ਮਈ ਤੋ ਲੈ ਕੇ 4 ਜੂਨ ਤੱਕ ਕੁੱਲ 3213 ਵਿਅਕਤੀਆ ਨੂੰ ਮਾਸਕ ਨਾ ਪਾਉਣ ਲਈ ਚਲਾਨ ਕੀਤਾ ਗਿਆ ਹੈ ਜਿਸ ਰਾਹੀ 8,79,900 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਜਨਤਕ ਥਾਵਾਂ ਤੇ ਥੁੱਕਣ ਵਾਲੇ 225 ਲੋਕਾਂ ਨੂੰ 28 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਕਰੋਨਾ ਸਬੰਧੀ ਹੁਕਮਾਂ ਦੀ ਇਨ ਬਿੰਨ ਪਾਲਣਾ ਕਰਨ। ਇਹ ਹੁਕਮਾਂ ਦੀ ਪਾਲਣਾ ਕੇਵਲ ਜੁਰਮਾਨੇ ਦੇ ਡਰ ਤੋ ਨਾ ਕੀਤੀ ਜਾਵੇ ਬਲਕਿ ਹਰ ਇੱਕ ਵਿਅਕਤੀ ਇਨ੍ਹਾਂ ਹੁਕਮਾਂ ਦੀ ਪਾਲਣਾ ਨੂੰ ਆਪਣੀ ਨਿੱਜੀ ਜਿੰਮੇਵਾਰੀ ਸਮਝ ਕੇ ਕਰੋਨਾ ਦੇ ਫੈਲਾਅ ਨੂੰ ਰੋਕਣ ਵਿੱਚ ਆਪਣਾ ਅਹਿਮ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਬਿਨ੍ਹਾਂ ਮਤਲਬ ਘਰ ਤੋਂ ਬਾਹਰ ਨਾ ਜਾਈਏ, ਕੰਮ ਹੋਣ ‘ਤੇ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਜਾਣ ਵੇਲੇ ਮਾਸਕ ਪਾਉਣ ਅਤੇ ਸਮਾਜਿਕ ਦੂਰੀਆਂ ਦਾ ਵਿਸ਼ੇਸ਼ ਧਿਆਨ ਰੱਖੀਏ।