ਬਜਟ ਕਿਸਾਨਾਂ ਨੂੰ ਸਮਰਪਿਤ – ਮਨੋਹਰ ਲਾਲ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਸੂਬੇ ਦਾ ਸਾਲ 2021-22 ਦੇ ਬਜਟ ਅਨੁਮਾਨ ਪੂਰੇ ਸੂਬੇ ਦੀ ਜਨਤਾ ਨੂੰ ਧਿਆਨ ਵਿਚ ਰੱਖ ਕੇ ਬਹੁਤ ਸੰਵੇਦਨਸ਼ੀਲਤਾ ਦੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ ਜਨਤਾ ਨੂੰ ਅਰਪਣ ਕੀਤਾ ਹੈ ਨਾ ਕਿ ਕਿਸੇ ਖੇਤਰ ਵਿਸ਼ੇਸ਼ ਨੂੰ ਕੀਤਾ ਗਿਆ ਹੈ। ਬਜਟ ਵਿਚ ਸਿੰਚਾਈ ਤੇ ਖੇਤੀਬਾੜੀ ‘ਤੇ ਵਿਸ਼ੇਸ਼ ਫੋਕਸ ਕਰਦੇ ਹੋਏ ਮੁੱਖ ਮੰਤਰੀ ਨੇ ਬਜਟ ਨੂੰ ਕਿਸਾਨਾਂ ਨੂੰ ਸਮਰਪਿਤ ਕੀਤਾ ਹੈ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜੋ ਸੂਬੇ ਦੇ ਵਿੱਤ ਮੰਤਰੀ ਵੀ ਹਨ, ਵਿਧਾਨਸਭਾ ਵਿਚ 12 ਮਾਰਚ ਨੂੰ ਰੱਖੇ ਗਏ ਬਜਟ ਅਨੁਮਾਨਾਂ ‘ਤੇ ਚਰਚਾ ਦੇ ਬਾਅਦ ਅੱਜ ਸਦਨ ਵਿਚ ਆਪਣਾ ਜਵਾਬ ਦੇ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਸਾਲ 2020-21 ਦੇ ਪਿਛਲੇ ਬਜਟ ਵਿਚ ਖੇਤੀਬਾੜੀ ਦੇ ਲਈ 5052 ਕਰੋੜ ਰੁਪਏ ਨਿਰਧਾਰਿਤ ਕੀਤੇ ਗਏ ਸਨ ਜੋ ਸਾਲ 2021-22 ਦੇ ਬਜਟ ਅਨੂਮਾਨਾਂ ਵਿਚ 6111 ਕਰੋੜ ਰੁਪਏ ਰੱਖੇ ਗਏ ਹਨ ਜੋ 20.9 ਫੀਸਦੀ ਦਾ ਵਾਧਾ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਖੇਤੀਬਾੜੀ ਖੇਤਰ ਵਿਚ ਬਜਟ ਨੂੰ ਘਟਾਉਣ ਬਾਅਦ ਕਰ ਰਹੇ ਹਨ, ਜੋ ਕਿ ਮੌਜੂਦਾ ਵਿਚ ਇਹ ਹੈ ਕਿ ਇਸ ਵਿਚ ਵਾਧਾ ਹੋਇਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾ ਸਿੰਚਾਈ ਦੇ ਲਈ ਪਿਛਲੇ ਸਾਲ ਦੇ ਸੋਧ ਅਨੁਮਾਨ 2892 ਕਰੁੋੜ ਰੁਪਏ ਦੇ ਸਨ। ਇਸ ਨੂੰ ਸਾਲ 2021-22 ਦੇ ਬਜਟ ਅਨੂਮਾਨਾਂ ਇਸ ਨੂੰ ਵਧਾ ਕੇ 5081 ਕਰੋੜ ਰੁਪਏ ਕੀਤਾ ਗਿਆ ਹੈ, ਜਿਸ ਵਿਚ 75 ਫੀਸਦੀ ਦਾ ਵਾਧਾ ਹੈ। ਸ੍ਰੀ ਮਨੋਹਰ ਲਾਲ ਨੇ ਸਦਨ ਨੂੰ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਕਿ ਸਿੰਚਾਈ ਦਾ ਪੈਸਾ ਪੱਛਮੀ ਯਮੁਨਾ ਨਹਿਰ ਦੇ ਹੱਥਨੀਕੁੰਡ ਬੈਰਾਜ ਤੋਂ ਭਾਲੌਠ ਬ੍ਰਾਂਚ ਤਕ ਮੁੜ ਨਿਰਮਾਣ ‘ਤੇ ਖਰਚ ਕੀਤਾ ਜਾਵੇਗਾ। ਇਸ ਤਰ੍ਹਾ, ਸੂਖਮ ਸਿੰਚਾਈ ਪਰਿਯੋਜਨਾ ਦੇ ਤਹਿਤ ਵੱਡੀ ਪਰਿਯੋਜਨਾਵਾਂ ਲਾਗੂ ਕੀਤੀਆਂ ਜਾਣਗੀਅ ਅਤੇ ਇਸ ਦੇ ਲਈ ਅਭਿਰੁਚੀ ਦੀ ਅਭਿਵਿਅਕਤੀ ਮੰਗੀ ਹੈ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਜਟ ਵਿਚ ਆਂਕੜਿਆਂ ਦਾ ਵਿਸ਼ੇਸ਼ ਮਹਤੱਵ ਹੁੰਦਾ ਹੈ। ਖੇਤੀਬਾੜੀ ਤੇ ਸਿੰਚਾਈ ਆਖਿਰਕਾਰ ਕਿਸਾਨਾਂ ਤੇ ਕਿਸਾਨੀ ਦੇ ਲਈ ਹੀ ਹੈ। ਇਸ ਲਈ ਊਹ ਆਪਣੇ ਬਜਟ ਨੂੰ ਕਿਸਾਨਾਂ ਨੂੱ ਸਮਰਪਿਤ ਕਰ ਰਹੇ ਹਨ।ਮੁੱਖ ਮੰਤਰੀ ਨੇ ਕਾਂਗਰਸ ਦੀ ਵਿਧਾਇਕ ਸ੍ਰੀਮਤੀ ਕਿਰਣ ਚੌਧਰੀ ਵੱਲੋਂ ਚਰਚਾ ਦੌਰਾਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਹਿੰਦੀ ਤੇ ਅੰਗ੍ਰੇਜੀ ਦੇ ਕਾਪੀ ਵਿਚ ਆਂਕੜਿਆਂ ਵਿਚ ਅੰਤਰ ਦੱਸਣ ਦੇ ਆਰੋਪ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਜਟ ਦੇ ਪੈਰਾ 56 ਵਿਚ ਇਹ ਕਿਹਾ ਗਿਆ ਹੈ ਕਿ 9,14,273 ਕਿਸਾਨਾਂ ਨੂੰ ਬੀਮਾ ਦੇ ਲਈ ਕਵਰ ਕੀਤਾ ਗਿਆ ਹੈ ਜਦੋਂ ਕਿ ਅੰਗੇ੍ਰਜੀ ਵਿਚ ਇਹ 9.14 ਲੱਖ ਹਨ ਜੋ ਇਕ ਹੀ ਗਲ ਹੈ। ਉਨ੍ਹਾਂ ਨੇ ਕਿਹਾ ਕਿ ਕੀ zਸ੍ਰੀਮਤੀ ਕਿਰਣ ਚੌਧਰੀ ਦਸ਼ਮਲਵ ਦੇ ਫਾਰਮੂਲੇ ਨੂੰ ਨਹੀਂ ਜਾਣਦੀ ਹੈ। ਜੇਕਰ ਇਹ ਗਿਣਤੀ ਹਿੰਦੀ ਵਿਚ 9,14,773 ਹੁੰਦੀ ਤਾਂ ਅੰਗੇ੍ਰਜੀ ਵਿਚ ਇਸ ਨੂੰ 9.15 ਲੱਖ ਲਿਖਿਆ ਜਾਂਦਾ ਜੋ ਕਿ ਸਵਭਾਵਿਕ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਤ.ਰ੍ਹਾ, ਸ੍ਰੀਮਤੀ ਚੌਧਰੀ ਨੇ ਬਿਜਲੀ ਸਬਸਿਡੀ ਵਿਚ 440 ਕਰੋੜ ਰੁਪਏ ਦੀ ਸਬਸਿਡੀ ਘੱਟ ਕਰਨ ਦਾ ਆਰੋਪ ਲਗਾਇਆ ਹੈ ਬਿਜਲੀ ਸਬਸਿਡੀ ਘੱਟ ਹੋਣਾ ਇਸ ਗਲ ਦਾ ਪਰਿਚਾਇਕ ਹੈ ਕਿ ਸਰਕਾਰ ਨੇ ਬਿਜਲੀ ਚੋਰੀ ਨੂੰ ਰੋਕਿਆ ਹੈ ਅਤੇ ਬਿਜਲੀ ਕੰਪਨੀਆਂ ਦੇ ਕਾਰਜ ਪ੍ਰਦਰਸ਼ਣ ਵਿਚ ਸੁਧਾਰ ਹੋਇਆ ਹੈ ਅਤੇ ਹੁਣ ਬਿਜਲੀ ਕੰਪਨੀਆਂ ਲਾਭ ਵਿਚ ਹਨ, ਜਿਸ ਦੇ ਨਤੀਜੇ ਵਜੋ ਬਿਜਲੀ ਕੰਪਨੀਆਂ ਨੇ ਸਰਕਾਰ ਨੂੰ 115 ਕਰੋੜ ਰੁਪਏ ਦਾ ਲਾਭ ਚੈਕ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ, ਸ੍ਰੀਮਤੀ ਕਿਰਣ ਚੌਧਰੀ ਨੇ ਸਰਸਵਤੀ ਨਦੀ ਦੇ ਨਾਂਅ ‘ਤੇ ਕਰੋੜਾਂ ਰੁਪਏ ਖਰਾਬ ਕਰਨ ਦਾ ਆਰੋਪ ਲਗਾਇਆ ਹੈ, ਜਦੋਂ ਕਿ ਸਰਸਵਤੀ ਸਾਡੇ ਸਭਿਆਚਾਰ ਦਾ ਪ੍ਰਤੀਕ ਹੈ ਅਤੇ ਇਹ ਸੌਭਾਗ ਦੀ ਗਲ ਹੈ ਕਿ ਇਸ ਦਾ ਉਦਗਮ ਸਥਮ ਯਮੁਨਾਨਗਰ ਦੇ ਨੇੜੇ ਆਦੀਬਦਰੀ ਹੈ, ਜਿਸ ਰਾਜ ਸਰਕਾਰ ਵੱਲੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸ ਸੰਦਰਭ ਵਿਚ ਸਰਸਵਤੀ ਹੈਰੀਟੇਜ ਬੋਰਡ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਦਾ ਬਜਟ ਸਿਰਫ 1.15 ਕਰੋੜ ਰੁਪਏ ਦਾ ਹੈ।।ਸ੍ਰੀ ਮਨੋਹਰ ਲਾਲ ਸਦਨ ਨੂੰ ਇਹ ਵੀ ਭਰੋਸਾ ਦਿੱਤਾ ਕਿ ਕੋਵਿਡ-19 ਦੇ ਬਾਵਜੂਦ ਵੀ ਅਸੀਂ ਰਾਜਕੋਸ਼ੀ ਜਿਮੇਵਾਰੀ ਅਤੇ ਵਿੱਤ ਪ੍ਰਬੰਧਨ ਦੇ ਮਾਨਦੰਡਾਂ ਨੂੰ ਬਣਾਏ ਰੱਖਣ ਵਿਚ ਸਫਲ ਰਹੇ ਹਨ ਅਤੇ ਆਪਣੇ ਗੁਆਂਢੀ ਰਾਜ ਪੰਜਾਬ, ਰਾਜਸਤਾਨ ਤੋਂ ਕਿਤੇ ਬਿਹਤਰ ਸਥਿਤੀ ਹੈ।