ਗ੍ਰਹਿ ਮੰਤਰੀ ਅਨਿਲ ਵਿਜ ਨੇ ਵੈਕਸੀਨੇਸ਼ਨ ਮੁਹਿੰਮ ਅਤੇ ਕੋਰੋਨਾ ਜਾਗਰੁਕਤਾ ਗੀਤਾਂ ਦੀ ਸੀਡੀ ਕੀਤੀ ਲਾਂਚ
ਚੰਡੀਗੜ੍ਹ – ਹਰਿਆਣਾ ਦੇ ਗ੍ਰਹਿ, ਸ਼ਹਿਰੀ ਸਥਾਨਕ ਸਰਕਾਰ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਕੋਰੋਨਾ ਸਮੇਂ ਵਿਚ ਸਰਕਾਰ ਦੇ ਨਾਲ-ਨਾਲ ਅਨੇਕ ਸਮਾਜ-ਸੇਵੀ ਸੰਸਥਾਵਾਂ ਨੇ ਆਪਣੇ-ਆਪਣੇ ਢੰਗ ਨਾਲ ਆਮਜਨਤਾ ਨੂੰ ਜਾਗਰੁਕ ਕਰਨ ਦੇ ਲਈ ਕੰਮ ਕੀਤਾ ਹੈ।ਸ੍ਰੀ ਅਨਿਲ ਵਿਜ ਨੇ ਅੱਜ ਜਿਲ੍ਹਾ ਸੂਚਨਾ ਅਤੇ ਜਨਸੰਪਰਕ ਅਧਿਕਾਰੀ ਧਰਮਵੀਰ ਸਿੰਘ ਵੱਲੋਂ ਲਿਖੇ ਅਤੇ ਸੁਮੇਰ ਪਾਲ ਵੱਲੋਂ ਗਾਏ ਗਏ ਵੈਕਸਿਨੇਸ਼ਨ ਮੁਹਿੰਮ ਅਤੇ ਕੋਰੋਨਾ ਜਾਗਰੁਕਤਾ ਗੀਤਾਂ ਦੀ ਸੀਡੀ ਨੂੰ ਲਾਂਚ ਕਰਨ ਦੇ ਬਾਅਦ ਇਹ ਗਲ ਕਹੀ। ਉਨ੍ਹਾਂ ਨੇ ਕਿਹਾ ਕਿ ਇਹ ਗੀਤ ਵੀ ਲੋਕਾਂ ਨੂੰ ਜਾਗਰੁਕ ਕਰਨ ਦਾ ਕੰਮ ਕਰਦਗੇ। ਵਰਨਣਯੋਗ ਹੈ ਕਿ ਕੋਰੋਨਾ ਸਮੇਂ ਵਿਚ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਜੋ ਗੀਤ ਲਿਖੇ ਗਏ ਹਨ।ਇਸ ਮੌਕੇ ‘ਤੇ ਮੌਜੂਦ ਡੀਆਈਪੀਆਰਓ ਧਰਮਵੀਰ ਸਿੰਘ ਨੇ ਦਸਿਆ ਕਿ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਵੱਲੋਂ ਇਸ ਤੋਂ ਪਹਿਲਾਂ ਵੀ ਜਨਹਿਤ ਦੇ ਮੱਦੇਨਜਰ ਕੋਰੋਨਾ ਜਾਗਰੁਕਤਾ ਗੀਤ, ਵਿਕਾਸ ਅਤੇ ਵਿਅਕਤੀਤਵ, ਵਿਕਾਸ ਦੀ ਦਹਿਲੀਜ ਅਤੇ ਖਿਆਲ ਆਦਿ ਗਤੀ ਲਾਂਚ ਕੀਤੇ ਗਏ ਹਨ ਅਤੇ ਸਮੇਂ-ਸਮੇਂ ‘ਤੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਮਾਰਗਦਰਸ਼ਨ ਮਿਲਦਾ ਰਹਿੰਦਾ ਹੈ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਸਮਾਜਿਕ, ਮਰਦਮਸ਼ੁਮਾਰੀ, ਫਾਨਾ ਪ੍ਰਬੰਧਨ ਅਤੇ ਰਾਸ਼ਟਰ ਪੇ੍ਰਮ ਵਿਸ਼ਾ ਨੂੰ ਲੈ ਕੇ ਕਈ ਗੀਤ ਜਨਸੇਵਾ ਦੇ ਲਈ ਲਿਖੇ ਹਨ।