ਮੱਕਾ, 19 ਜੂਨ, 2024: ਮੱਕਾ ਵਿਚ ਹੱਜ ’ਤੇ ਆਏ 577 ਸ਼ਰਧਾਲੂਆਂ ਦੀ ਗਰਮੀ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮੱਕਾ ਵਿਚ ਤਾਪਮਾਨ 51 ਡਿਗਰੀ ਤੋਂ ਵੀ ਟੱਪ ਗਿਆ ਹੈ। ਮ੍ਰਿਤਕਾਂ ਵਿਚ ਬਹੁਤੇ ਮਿਸਰ ਤੇ ਜੋਰਡਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੱਕਾ ਵਿਚ ਅਲਮੁਆਇਸੇਮ ਮੁਰਦਾਘਰ ਵਿਚ 550 ਤੋਂ ਜ਼ਿਆਦਾ ਲਾਸ਼ਾਂ ਪਈਆਂ ਦੱਸੀਆਂ ਜਾ ਰਹੀਆਂ ਹਨ।
ਸਾਊਦੀ ਅਰਬ ਦੇ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਕਿ ਸੋਮਵਾਰ ਨੂੰ ਤਾਪਮਾਨ 51.8 ਡਿਗਰੀ ਰਿਹਾ ਹੈ। 2000 ਤੋਂ ਜ਼ਿਆਦਾ ਸ਼ਰਧਾਲੂਆਂ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਪਿਛਲੇ ਸਾਲ ਵੀ 240 ਮੁਸਾਫਰਾਂ ਦੀ ਮੌਤ ਹੋ ਗਈ ਸੀ।