ਚੰਡੀਗੜ੍ – ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰਪਾਲ ਨੇ ਕਿਹਾ ਕਿ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੇ ਰਾਜ ਪੱਧਰ ਬਾਲ ਮਹਾ ਉਤਸਵ ਵਿਚ 5 ਲੱਖ ਬੱਚਿਆਂ ਦਾ ਹਿੱਸਾ ਲੈਣਾ ਵੱਡਾ ਰਿਕਾਰਡ ਹੈ। ਸ੍ਰੀ ਕੰਵਰ ਪਾਲ ਨੇ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਵੱਲੋਂ ਆਯੋਜਿਤ ਆਨਲਾਇਨ ਰਾਜ ਪੱਧਰ ਬਾਲ ਮਹਾ ਉਤਸਵ ਦੇ ਤੀਜੇ ਦਿਨ ਮੁੱਖ ਮਹਿਮਾਨ ਵਜੋ ਆਨਲਾਇਨ ਪੋ੍ਰਗ੍ਰਾਮ ਵਿਚ ਹਿੱਸਾ ਲੈਂਦੇ ਹੋਏ ਇਹ ਗਲ ਕਹੀ।ਉਨ੍ਹਾਂ ਨੇ ਕਿਹਾ ਕਿ ਪਰਿਸ਼ਦ ਨੇ ਬੱਚਿਆਂ ਨੂੰ ਵੱਡਾ ਮੰਚ ਉਪਲਬਧ ਕਰਵਾਇਆ ਹੈ। ਜਿਸ ਦੇ ਰਾਹੀਂ ਬੱਚੇ ਆਪਣੀ ਪ੍ਰਤਿਭਾਵਾਂ ਨੂੰ ਪੰਖ ਲਗਾ ਸਕਦੇ ਹਨ। ਉਨ੍ਹਾਂ ਨੇ ਬੱਚਿਆਂ ਦੀ ਆਨਲਾਇਨ ਪੇਸ਼ਗੀ ਦੇਖ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਅੱਗੇ ਵੱਧਣ ਦੇ ਲਈ ਪੇ੍ਰਰਿਤ ਕਰਦੇ ਹੋਏ ਕਿਹਾ ਕਿ ਅਜਿਹੇ ਪੋ੍ਰਗ੍ਰਾਮਾਂ ਦਾ ਲਾਭ ਚੁੱਕ ਕੇ ਆਪਣੀ ਪ੍ਰਤਿਭਾ ਨੁੰ ਚਮਕਾਉਣ ਦੇ ਕਾਰਜ ਕਰਣ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਇਸ ਸੰਕਟ ਸਮੇਂ ਵਿਚ ਆਨਲਾਇਨ ਪੋ੍ਰਗ੍ਰਾਮ ਆਯੋਜਿਤ ਕਰਾਉਣ ਦੇ ਲਈ ਪਰਿਸ਼ਦ ਵਧਾਈ ਦਾ ਪਾਤਰ ਹੈ।ਇਸ ਮੌਕੇ ‘ਤੇ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੇ ਮਾਨਦ ਮਹਾ ਸਕੱਤਰ ਕ੍ਰਿਸ਼ਣ ਢੂਲ ਨੇ ਮੁੱਖ ਮਹਿਮਾਨ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਦਾ ਪੋ੍ਰਗ੍ਰਾਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਪ੍ਰਗਟਾਇਆ ਅਤੇ ਪੋ੍ਰਗ੍ਰਾਮ ਦੇ ਬਾਰੇ ਵਿਚ ਵਿਸਥਾਰ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਪਰਿਸ਼ਦ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।