ਚੰਡੀਗੜ੍ਹ – ਹਰਿਆਣਾ ਦੀ ਜਨਤਾ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ੍ਰੈਸਿੰਗ ਰਾਹੀਂ ਵੇਸਟਰਨ ਡੇਡੀਕੇਟਿਡ ਫਰੰਟ ਕਾਰੀਡੋਰ (ਡਬਲਿਯੂਡੀਐਫਸੀ) ਦੇ 306 ਕਿਲੋਮੀਟਰ ਲੰਬੇ ਰਿਵਾੜੀ ਤੋਂ ਮਦਾਰ ਬਲਾਕ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਰਾਜ ਦੇ ਲਈ ਨਿਰਯਾਤ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਸੂਬੇ ਦੇ ਆਰਥਿਕ ਵਿਕਾਸ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ। ਡਬਲਿਯੂਡੀਐਫਸੀ ਦਾਦਰੀ (ਉੱਤਰ ਪ੍ਰਦੇਸ਼) ਤੋਂ ਰਿਵਾੜੀ-ਅਜਮੇਰ-ਅਹਿਮਦਾਬਾਦ-ਵੜੋਡਰਾ ਹੁੰਦੇ ਹੋਏ ਮੁੰਬਈ ਤਕ 1504 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ, ਜਿਨ੍ਹਾਂ ਵਿੱਚੋਂ 177 ਕਿਲੋਮੀਟਰ ਹਿੱਸਾ ਹਰਿਆਣਾ ਤੋਂ ਹੋ ਕੇ ਗਜਰਦਾ ਹੈ।ਕੇਂਦਰੀ ਰੇਲ ਮੰਤਰੀਲ ਸ੍ਰੀ ਪੀਯੂਸ਼ ਗੋਇਲ, ਰਾਜਸਤਾਨ ਦੇ ਰਾਜਪਾਲ ਕਲਰਾਜ ਮਿਸ਼ਰਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਰਾਜਸਤਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਹੋਰ ਕੇਂਦਰੀ ਮੰਤਰੀ ਅਤੇ ਭਾਰਤ ਵਿਚ ਜਾਪਾਨ ਦੇ ਰਾਜਦੂਤ ਸਾਤੀਸ਼ੀ ਸੁਜੂਕੀ ਵੀ ਵੀਡੀਓ ਕਾਨਫ੍ਰੈਸਿੰਗ ਰਾਹੀਂ ਇਸ ਪੋ੍ਰਗ੍ਰਾਮ ਵਿਚ ਸ਼ਾਮਿਲ ਹੋਏ। ਇਸ ਮੌਕੇ ‘ਤੇ ਸ੍ਰੀ ਨਰੇਂਦਰ ਮੋਦੀ ਨੇ ਨਿਯੂ ਅਟੇਲੀ ਸਟੇਸ਼ਨ (ਹਰਿਆਣਾ) ਅਤੇ ਨਿਯੂ ਕਿਸ਼ਨਗੜ੍ਹ ਸਟੇਸ਼ਨ (ਰਾਜਰਸਤਾਨ) ਤੋਂ ਦੁਨੀਆ ਦੀ ਪਹਿਲੀ ਡਬਲ-ਸਟੈਕ 1.5 ਕਿਲੋਮੀਟਰ ਲੰਬੀ ਕੰਟੇਨਰ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਵੀ ਵੀਡੀਓ ਕਾਨਫ੍ਰੈਸਿੰਗ ਰਾਹੀਂ ਨਿਯੂ ਅਟੇਲੀ ਸਟੇਸ਼ਨ ‘ਤੇ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵੇਸਟਰਨ ਡੇਡੀਕੇਟਿਡ ਫਰੰਟ ਕਾਰੀਡੋਰ (ਡਬਲਿਯੂਡੀਐਫਸੀ) ਦੇ ਰਿਵਾੜੀ ਤੋਂ ਮਦਾਰ ਬਲਾਕ ਦੇ ਉਦਘਾਟਨ ਦੇ ਨਾਲ ਹੀ ਕੇਂਦਰ ਸਰਕਾਰ ਦੇ ਦੇਸ਼ ਵਿਚ ਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੇ ਮੁਹਿੰਮ ਵਿਚ ਇਕ ਨਵਾਂ ਪੰਨਾ ਜੁੜ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਡਿਜੀਟਲ ਬੁਨਿਟਾਦੀ ਢਾਂਚੇ ਰਾਹੀਂ 18,000 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਹੁੰਚਾਏ ਗਏ। ਇਸ ਤੋਂ ਇਲਾਵਾ, ਪਿਛਲੇ ਕੁੱਝ ਦਿਨਾਂ ਵਿਚ ਹੋਏ ਵੱਡੀ ਗਿਣਤੀ ਵਿਚ ਇੰਫ੍ਰਾਸਟਕਚਰ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਇਸ ਗਲ ਦਾ ਸਪਸ਼ਟ ਸੰਕੇਤ ਹੈ ਕਿ 2021 ਦਾ ਆਉਣ ਵਾਲਾ ਸਮੇਂ ਦੇਸ਼ ਦੇ ਲਈ ਹੋਰ ਖੁਸ਼ਹਾਲ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਭਾਰਤ ਨੇ ਦੋ ਕੋਵਿਡ-19 ਵੈਕਸੀਨ ਵੀ ਵਿਕਸਿਤ ਕੀਤੀ ਹੈ ਅਤੇ ਭਾਰਤ ਵਿਚ ਬਣੀ ਇਸ ਵੈਕਸੀਨ ਨੇ ਲੋਕਾਂ ਵਿਚ ਆਤਮਵਿਸ਼ਵਾਸ ਦੀ ਇਕ ਨਵੀਂ ਭਾਵਨਾ ਪੈਦਾ ਕੀਤੀ ਹੈ। ਹਰ ਖੇਤਰ ਵਿਚ ਹੋ ਰਹੀ ਪ੍ਰਗਤੀ ਨਾਲ ਭਾਰਤ ਤੇਜੀ ਨਾਲ ਆਤਮਨਿਰਭਰਤਾ ਦੇ ਵੱਲ ਵੱਧ ਰਿਹਾ ਹੈ।ਸ੍ਰੀ ਮੋਦੀ ਨੇ ਕਿਹਾ ਕਿ ਵੇਸਟਰਨ ਡੇਡੀਕੇਟਿਡ ਫਰੰਟ ਕਾਰੀਡੋਰ ਪਰਿਯੌਜਨਾ ਨੂੰ ਦੇਸ਼ ਲਈ ਇਕ ਵੱਡੀ ਵਿਵਸਥਾ ਬਦਲਾਅ ਵਜੋ ਦੇਖਿਆ ਜਾ ਰਿਹਾ ਹੈ। ਪੰਚ ਤੋਂ ਛੇ ਸਾਲ ਦੀ ਕੜੀ ਮਿਹਨਤ ਦੇ ਬਾਅਦ ਇਸ ਪਰਿਯੋਜਨਾ ਨੇ ਮੌਜੂਦਾ ਰੂਪ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੱਖ-ਵੱਖ ਮਾਰਗਾਂ ‘ਤੇ ਮਾਲਗੱਡੀਆਂ ਦੀ ਗਤੀ ਸਿਰਫ 25 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਸੀ, ਪਰ ਹੁਣ ਇਹ ਟੇ੍ਰਨਾਂ3 ਗੁਣਾ ਤੇਜੀ ਨਾਲ ਦੌੜਨ ਲੱਗੀ ਹੈ। ਪਹਿਲਾਂ ਦੀ ਤੁਲਣਾ ਵਿਚ ਭਾਰਤ ਨੂੰ ਵੀ ਇਸ ਤੇਜੀ ਨਾਲ ਪ੍ਰਗਤੀ ਕਰਨ ਦੀ ਜਰੂਰਤ ਹੈ।ਉਨ੍ਹਾਂ ਨੇ ਕਿਹਾ ਕਿ ਅੱਜ ਨਿਯੂ ਅਟੇਲੀ ਸਟੇਸ਼ਨ (ਹਰਿਆਣਾ) ਅਤੇ ਨਿਯੂ ਕਿਸ਼ਨਗੜ੍ਹ (ਰਾਜਸਤਾਨ) ਤੋਂ 1.5 ਕਿਲੋਮੀਟਰ ਲੰਬੇ ਕੰਟੇਨਰ ਟ੍ਰੇਨ ਨੂੰ ਸ਼ੁਰੂ ਕੀਤਾ ਗਿਆ ਹੈ ਜੋ ਇਕ ਵੱਡੀ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਕਈ ਲਿਹਾਜ ਨਾਲ ਮਹਤੱਵਪੂਰਣ ਹੈ, ਕਿਉਂਕਿ ਇਹ ਕਾਰੀਡੋਰ ਹਰਿਆਣਾ ਅਤੇ ਰਾਜਤਸਾਨ ਦੇ ਕਿਸਾਨਾਂ, ਉਦਮੀਆਂ ਅਤੇ ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਦੇ ਲਈ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕਾਰੀਡੋਰ ਨਾ ਸਿਰਫ ਹਰਿਆਣਾ ਅਤੇ ਰਾਜਸਤਾਨ ਦੋਨੌਂ ਸੂਬਿਆਂ ਵਿਚ ਖੇਤੀਬਾੜੀ ਅਤੇ ਸਬੰਧਿਤ ਗਤੀਵਿਧੀਆਂ ਨੁੰ ਆਸਾਨ ਬਣਾਏਗਾ। ਸਗੋ ਇਸ ਤੋ ਉਦਯੋਗਿਕ ਖੇਤਰ ਨੂੰ ਵੀ ਕਾਫੀ ਪੋ੍ਰਤਸਾਹਨ ਮਿਲੇਗਾ, ਕਿਉਂਕਿ ਇੰਨ੍ਹਾਂ ਸੂਬਿਆਂ ਦੇ ਨਿਰਮਾਤਾਵਾਂ ਅਤੇ ਉਦਯੋਗਾਂ ਦੀ ਕੌਮੀ ਅਤੇ ਕੌਮਾਂਤਰੀ ਬਾਜਾਰਾਂ ਤਕ ਸਿੱਧੀ ਪਹੁੰਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਡਬਲਿਯੂਡੀਐਫਸੀ ਪਰਿਯੋਜਨਾ ਰੁਜਗਾਰ ਦੇ ਵਿਆਪਕ ਮੌਕੇਵੀ ਉਤਪਨ ਕਰੇਗਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਪਾਸੇ ਜਿੱਥੇ ਦੇਸ਼ ਦੇ ਨਾਗਰਿਕਾਂ ਨੂੰ ਸਾਰੀ ਜਰੂਰੀ ਸਹੂਲਤਾਂ ਜਿਵੇਂ ਕਿ ਰਿਹਾਇਸ਼, ਬਿਜਲੀ, ਗੈਸ, ਪਖਾਨੇ, ਇੰਟਰਨੈਟ ਆਦਿ ਉਪਲਬਧ ਕਰਾਈ ਜਾ ਰਹੀਆਂ ਹਨ। ਇਹ ਭਲਾਈਕਾਰੀ ਕਾਰਜ ਤੇਜ ਗਤੀ ਨਾਲ ਚਲਾਏ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਉਦਯੋਗਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਬਾਜਾਰ ਦੀ ਮੰਗ ਨੁੰ ਧਿਆਨ ਵਿਚ ਰੱਖਦੇ ਹੋਏ ਦੇਸ਼ ਵਿਚ ਬਦਲਾਅ ਦੇ ਸਾਰੇ ਮਾਧਿਅਮਾਂ ਜਿਵੇਂ ਸੜਕਾਂ, ਹਵਾਮਾਰਗ, ਰੇਲਵੇ ਅਤੇ ਜਲਮਾਰਗ ਕਨੈਕਟੀਵਿਟੀ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਪਿਛਲੇ ਛੇ ਸਾਲਾਂ ਵਿਚ ਰੇਲਵੇ ਟ੍ਰੈਕ ਦੇ ਚੌੜੀਕਰਣ ਅਤੇ ਬਿਜਲੀਕਰਣ ‘ਤੇ ਜਿਨ੍ਹੀ ਰਕਮ ਖਰਚ ਕੀਤੀ ਗਈ ਹੈ, ਉਨ੍ਹੀ ਪਹਿਲਾਂ ਕਦੀ ਨਹੀਂ ਕੀਤੀ ਗਈ।ਇਸ ਮੌਕੇ ‘ਤੇ ਬੋਲਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਵੈਸਟਰਨ ਡੇਡੀਕੇਟਿਡ ਫਰੰਟ ਕਾਰੀਡੋਰ ਦੇ 306 ਕਿਲੋਮੀਟਰ ਲੰਬੇ ਰਿਵਾੜੀ ਤੋਂ ਮਦਾਰ ਬਲਾਕ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਨੂੰ ਤੇਜੀ ਦੇਣ ਵਾਲੇ ਰੇਲਵੇ ਦੇ ਡ੍ਰੀਮ ਪੋ੍ਰਜੈਕਟ ਦਾ ਇਕ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ, ਪਿਛਲੇ ਸਾਲ ਦੇ ਆਖੀਰੀ ਹਫਤੇ ਵਿਚ ਪ੍ਰਧਾਨ ਮੰਤਰੀ ਨੇ ਈਸਟਰਨ ਡੇਡੀਕੇਟਿਡ ਫਰੰਟ ਕਾਰੀਡੋਰ ਦੇ ਭੁਪੂਰ-ਖੁਜਰਾ ਬਲਾਕ ਦਾ ਉਦਘਾਟਨ ਕੀਤਾ ਸੀ।ਉਨ੍ਹਾਂ ਨੇ ਕਿਹਾ ਕਿ ਵੈਸਟਰਨ ਡੇਡੀਕੇਟਿਡ ਫਰੰਟ ਕਾਰੀਡੋਰ01504 ਕਿਲੋਮੀਟਰ ਲੰਬਾ ਹੈ, ਜਿਸ ਵਿੱਚੋਂ 177 ਕਿਲੋਮੀਟਰ ਹਰਿਆਣਾ ਤੋਂ ਹੋ ਕੇ ਗੁਜਰਦਾ ਹੈ। ਜਦੋਂ ਇਹ ਕਾਰੀਡੋਰ ਉੱਤਰ ਪ੍ਰਦੇਸ਼, ਰਾਜਸਤਾਨ, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਹੁੰਦੇ ਹੋਏ ਮੁੰਬਈ ਤਕ ਜਾਵੇਗਾ ਤਾਂ ਹਰਿਆਣਾ ਦੇ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ਦੀ ਬੰਦਰਾਗਾਹ ਤਕ ਸਿੱਧੀ ਪਹੁੰਚ ਹੋਵੇਗਾ। ਹਿਸ ਤਰ੍ਹਾ, ਇਹ ਕਾਰੀਡੋਰ ਹਰਿਆਣਾ ਤੋਂ ਨਿਰਯਾਤ ਦੀ ਨਵੀਂ ਸਮਰੱਥਾਵਾਂ ਨੁੰ ਪੈਦਾ ਰਕੇਗਾ ਅਤੇ ਰਾਜ ਦੇ ਆਰਥਿਕ ਵਿਕਾਸ ਵਿਚ ਇਕ ਮੀਲ ਦਾ ਪੱਧਰ ਸਾਬਤ ਹੋਵੇਗਾ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਿਸ ਕਾਰੀਡੋਰ ਨਾਲ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਆਟੋ-ਮੋਬਾਇਲ, ਆਈਟੀ, ਟੈਕਸਟਾਇਲ, ਇੰਜੀਨੀਅਰਿੰਗ, ਇਲੈਕਟ੍ਰੋਨਿਕਸ, ਕੈਮੀਕਲ ਅਤੇ ਫਾਰਮਾਸੂਟੀਕਲ ਉਦਯੋਗਾਂ ਨੂੰ ਫਾਇਦਾ ਹੋਵੇਗਾ। ਇਸ ਤਰ੍ਹਾ, ਇਸ ਤੋਂ ਝੱਜਰ ਦੇ ਫੁੱਟਵਿਅਰ ਅਤੇ ਸੀਮੈਂਟ ਉਦਯੋਗ, ਸੋਨੀਪਤ ਦੇ ਆਟੋ ਮੋਬਾਇਲ, ਪਾਣੀ ਦੇ ਉਦਯੋਗ, ਯਮੁਨਾਨਗਰ ਦੇ ਪਲਾਈਵੁੱਡ, ਅੰਬਾਲਾ ਦੇ ਵਿਗਿਆਨਕ ਸਮੱਗਰੀ, ਸਿਰਸਾ ਦੇ ਐਗਰੋ ਅਤੇ ਖਾਦ, ਕਰਨਾਲ ਦੇ ਝੋਨਾ ਉਤਪਾਦਕ ਅਤੇ ਫੁਟਵਿਅਰ ਅਤੇ ਖੇਤੀਬਾੜੀ ਸਮੱਗਰੀ ਉਦਯੋਗਾਂ ਦੇ ਲਈ ਵੀ ਨਿਰਯਾਤ ਦੇ ਨਵੇਂ ਰਸਤੇ ਖੋਲੇਗਾ।ਉਨ੍ਹਾਂ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਲੋਕਾਂ ਨੂੰ ਕਈ ਸੌਗਾਤ ਦਿੱਤੀਆਂ ਹਨ। ਇੰਨ੍ਹਾਂ ਵਿਚ ਰੇਲ ਕੋਚ ਰਿਪੇਅਰ ਫੈਕਰੀ, ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ-ਵੇ, ਕੁੰਡਲੀ-ਗਾਜਿਆਬਾਦ-ਪਲਵਲ ਐਕਸਪ੍ਰੈਸ-ਵੇ, ਵਲੱਭਗੜ੍ਹ-ਮੁਜੇਸਰ, ਮੁੰਡਕਾ-ਬਹਾਦੁਰਗੜ੍ਹ, ਗੁਰੂਗ੍ਰਾਮ-ਸਿਕੰਦਰਪੁਰ, ਫਰੀਦਾਬਾਦ-ਵਲੱਭਗੜ੍ਹ ਮੈਟਰੋ ਲਿੰਕ, ਰੋਹਤਕ ਵਿਚ ਦੇਸ਼ ਦਾ ਪਹਿਲਾ ਐਲੀਵੇਟਿਡ ਰੇਲਵੇ ਟ੍ਰੈਕ ਅਤੇ ਰੋਹਤਕ-ਮਹਿਮ-ਹਾਂਸੀ ਰੇਲਵੇ ਲਾਇਨ ਆਦਿ ਸ਼ਾਮਿਲ ਹਨ।ਮੁੱਖ ਮੰਤਰੀ ਨੇ ਹਰਿਆਣਾ ਆਰਬਿਟਲ ਰੇਲ ਕਾਰੀਡੋਰ ਨੂੰ ਮੰਜੂਰੀ ਪ੍ਰਦਾਨ ਕਰਨ ਦੇ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟ ਕੀਤਾ। ਇਹ ਪਰਿਯੌਜਨਾ ਪੂਰੇ ਕੌਮੀ ਰਾਜਧਾਨੀ ਖੇਤਰ ਨੂੰ ਡੇਡੀਕੇਟਿਡ ਫਰੰਟ ਕਾਰੀਡੋਰ ਨਾਲ ਜੋੜਦੀ ਹੈ। ਇਹ ਐਨਸੀਆਰ ਦੇ ਆਰਥਿਕ ਕੇਂਦਰਾਂ ਨੂੰ ਭਾਰਤ ਦੇ ਪੱਛਮੀ ਅਤੇ ਪੂਰਵੀ ਬੰਦਰਗਾਹਾਂ ਨਾਲ ਉੱਚ ਗਤੀ ਅਤੇ ਉੱਚ ਸਮਰੱਥਾ ਵਾਲੀ ਸਹਿਜ ਕਨੈਕਟੀਵਿਟੀ ਪ੍ਰਦਾਨ ਕਰੇਗੀ ਅਤੇ ਯਾਤਰਾ ਦੇ ਸਮੇਂ ਤੇ ਲਾਗਤ ਨੂੰ ਘੱਟ ਕਰ ਕੇ ਨਿਰਯਾਤ ਨੂੰ ਪੋ੍ਰਤਸਾਹਨ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਪਲਵਲ ਤੋਂ ਸੋਨੀਪਤ ਤਕ ਦੀ ਇਸ ਪਰਿਯੌਜਨਾ ਨੂੰ ਹਰਿਆਣਾ ਸਰਕਾਰ ਤੇ ਰੇਲ ਮੰਤਰਾਲੇ ਦੀ ਸੰਯੂਕਤ ਭਾਗੀਦਾਰੀ ਨਾਲ ਬਣਾਇਆ ਜਾ ਰਿਹਾ ਹੈ। ਇਸ ਦੀ ਅਨੁਮਾਨਿਤ ਲਾਗਤ 5618 ਕਰੋੜ ਰੁਪਏ ਹੈ ਅਤੇ ਇਸ ਦੀ 2025 ਤਕ ਬਣ ਕੇ ਤਿਆਰ ਹੋ ਜਾਣ ਦੀ ਉਮੀਦ ਹੈ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਰੇਲ ਮੰਤਰਾਲੇ ਦੇ ਨਾਲ ਮਿਲ ਕੇ ਰਾਜ ਵਿਚ ਰੇਲ ਬੁਨਿਆਦੀ ਢਾਂਚੇ ਤੇ ਰੇਲ ਸੰਪਰਕ ਨੂੰ ਪੋ੍ਰਤਸਾਹਨ ਦੇ ਲਈ ਇਕ ਸੰਯੁਕਤ ਉਦਮ ਕੰਪਨੀ ਹਰਿਆਣਾ ਰੇਲ ਬੁਨਿਆਦੀ ਢਾਚਾ ਵਿਕਾਸ ਨਿਗਮ ਲਿਮੀਟੇਡ ਦੀ ਸਥਾਪਨਾ ਕੀਤੀ ਗਈ ਹੈ। ਇਹ ਕੰਪਨੀ ਹਰਿਆਣਾ ਆਰਬਿਟਲ ਰੇਲ ਕਾਰੀਡੋਰ ਤੋਂ ਇਲਾਵਾ ਹੋਰ ਕਈ ਰੇਲ ਪਰਿਯੋਜਨਾਵਾਂ ‘ਤੇ ਕੰਮ ਕਰ ਰਹੀ ਹੈ। ਇੰਨ੍ਹਾਂ ਵਿਚ ਕੁਰੂਕਸ਼ੇਤਰ-ਨਰਵਾਨਾ ਰੇਲਵੇ ਲਾਇਨ ‘ਤੇ ਏਲੀਵੇਟਿਡ ਟ੍ਰੈਕ, ਕਰਨਾਲ-ਯਮੁਨਾਨਗਰ ਨਵੀਂ ਰੇਲਵੇ ਲਾਇਨ, ਕੈਥਲ ਵਿਚ ਏਲੀਵੇਟਿਡ ਰੇਲਵੇ ਲਾਇਨ ਅਤੇ ਜੀਂਦ-ਹਾਂਸੀ ਨਵੀਂ ਰੇਲਵੇ ਲਾਇਨ ਆਦਿ ਸ਼ਾਮਿਲ ਹਨ।ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਦਾ ਰੋਹਤਕ ਵਿਚ 315 ਕਰੋੜ ਦੀ ਲਾਗਤ ਨਾਲ ਅਤੇ ਕੁਰੂਕਸ਼ੇਤਰ ਵਿਚ 225 ਕਰੋੜ ਰੁਪਏ ਦੀ ਲਾਗਤ ਨਾਲ ਏਲੀਵੇਟਿਡ ਰੇਲਵੇ ਟ੍ਰੈਕ ਮੰਜੂਰ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਰੋਹਤਕ ਦੀ ਪਰਿਯੌਜਨਾ ਇਸ ਮਹੀਨੇ ਤੋਂ ਪੂਰੀ ਹੋ ਜਾਵੇਗੀ ਅਤੇ ਕੁਰੂਕਸ਼ੇਤਰ ਦੀ ਪਰਿਯੋਜਨਾ ‘ਤੇ ਕੰਮ ਸ਼ੁਰੂ ਹੋ ਜਾਵੇਗਾ।ਇਸ ਤੋਂ ਪਹਿਲਾਂ, ਆਪਣੇ ਸਵਾਗਤ ਭਾਸ਼ਣ ਵਿਚ ਕੇਂਦਰੀ ਰੇਲ ਮੰਤਰੀ ਸ੍ਰੀ ਪਿਯੂਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਰੇਲਵੇ ਨੇ ਦੇਸ਼ ਵਿਚ ਜਬਰਦਸਤ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵੇਸਟਰਨ ਡੇਡੀਕੇਟਿਡ ਫਰੰਟ ਕਾਰੀਡੋਰ ਦੇ 306 ਕਿਲੋਮੀਟਰ ਲੰਬੇ ਰਿਵਾੜੀ ਤੋਂ ਮਦਾਰ ਬਲਾਕ ਦਾ ਉਦਘਾਟਨ ਅਤੇ ਨਿਯੂ ਅਟੇਲੀ ਸਟੇਸ਼ਨ (ਹਰਿਆਂਣਾ) ਲਤ। ਨਿਯੂ ਕਿਸ਼ਨਗੜ੍ਹ (ਰਾਜਰਸਤਾਨ) ਤੋ ਡਬਲ ਸਟੇਕ 1.5 ਕਿਲੋਮੀਟਰ ਲੰਬੀ ਕੰਟੇਨਰ ਟੇ੍ਰਨ ਨੂੰ ਰਵਾਨਾ ਕਰਨਾ ਰੇਲਵੇ ਲਈ ਅਤੇ ਦੇਸ਼ ਦੀ ਵਿਕਾਸ ਦੀ ਕਹਾਣੀ ਵਿਚ ਮੀਲ ਦਾ ਪੱਧਰ ਸਾਬਤ ਹੋਵੇਗਾ।ਚੰਡੀਗੜ੍ਹ ਵਿਚ ਇਸ ਮੌਕੇ ‘ਤੇ ਮੁੱਖ ਸਕੱਤਰ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਮਿਕ ਕੁਮਾਰ ਅਗਰਵਾਲ ਅਤੇ ਮੁੱਖ ਮੰਤਰੀ ਦੀ ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਮੌਜੂਦ ਸਨ।